ਸ਼ਹੀਦ ਕਿਸਾਨ ਸ਼ੁਭਕਰਨ ਦੀ ਭੈਣ ਨੇ ਕੀਤੀ Duty Join, ਭਰਾ ਨੂੰ ਚੇਤੇ ਕਰ ਭਰ ਲਿਆ ਮਨ, CM ਮਾਨ ਨੂੰ ਕੀਤੀ ਅਪੀਲ,    ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਟਰਮੀਨਲ-1 ਦੀ ਛੱਤ ਡਿੱਗੀ; ਕਈ ਕਾਰਾਂ ਦੱਬੀਆਂ, 1 ਦੀ ਮੌਤ, 5 ਜ਼ਖਮੀ     ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋਂ ਨਸ਼ਿਆਂ ਖਿਲਾਫ ਬਾਸਕਟ ਬਾਲ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ।     ਪੰਜਾਬ ਪੁਲਿਸ ਵਿਚ 10 ਹਜ਼ਾਰ ਨਵੀਆਂ ਭਰਤੀਆਂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ।    ਕੁਲਦੀਪ ਸਿੰਘ ਚਾਹਲ ਨੂੰ ਮੁੜ ਲੁਧਿਆਣਾ ਦਾ ਪੁਲਸ ਕਮਿਸ਼ਨਰ ਲਗਾਇਆ ਗਿਆ    16 ਜੂਨ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਹੋਵੇਗਾ ਵਿਆਹ    ਜੁਝਾਰ ਨਗਰ ਦੇ ਪਾਰਕ -ਚ ਲਗਾਈਆਂ ਕਸਰਤ ਦੀਆਂ ਮਸ਼ੀਨਾਂ ਤੇ ਬੱਚਿਆਂ ਲਈ ਝੂਲੇ    ਕੇਂਦਰ ਸਰਕਾਰ ਐਮ.ਐਸ.ਐਮ.ਈ ਟੈਕਸਾਂ ਬਾਰੇ ਸਥਿਤੀ ਨੂੰ ਵਪਾਰੀਆਂ ਨਾਲ ਸਪਸ਼ਟ ਕਰੇ- ਨਰੇਸ਼ ਸਿੰਗਲਾ    ਮਿਤੀ 25 ਜਨਵਰੀ 2024 ਦਾ ਰੋਜ਼ਾਨਾ ਧੜ੍ਹੱਲੇਦਾਰ ਅਖ਼ਬਾਰ ਪੜ੍ਹੋ 👇    ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ -ਚ ਵੱਡਾ ਬਦਲਾਅ, ਅਲਕਾ ਲਾਂਬਾ ਨੂੰ ਮਿਲੀ ਇਹ ਜ਼ਿੰਮੇਵਾਰੀ, 5 ਸਕ੍ਰੀਨਿੰਗ ਕਮੇਟੀਆਂ ਵੀ ਬਣਾਈਆਂ   
ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਨੇ ਹੁਨਰ ਕੇਂਦਰ ਲਈ 8 ਲੱਖ ਰੁਪਏ ਦਾ ਪਾਇਆ ਯੋਗਦਾਨ
June 11, 2024
Vardhman-Steel-Limited-Senior-Ma

Punjab Speaks Team / Ludhiana

ਲੁਧਿਆਣਾ, 11 ਜੂਨ (000) - ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਸੀ.ਐਸ.ਆਰ. ਪ੍ਰੋਜੈਕਟ ਨਾਰੀ ਸ਼ਕਤੀ ਤਹਿਤ ਮਹਿਲਾ ਹੁਨਰ ਵਿਕਾਸ ਕੇਂਦਰਾਂ ਦੇ ਸੰਚਾਲਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 8 ਲੱਖ ਰੁਪਏ ਦਾ ਚੈੱਕ ਸੌਂਪਿਆ।


ਕੰਪਨੀ ਦੇ ਸੀਨੀਅਰ ਮੈਨੇਜਰ ਸੀ.ਐਸ.ਆਰ. ਅਮਿਤ ਧਵਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਚੈੱਕ ਭੇਟ ਕੀਤਾ। ਉਨ੍ਹਾਂ ਕਿਹਾ ਕਿ ਵਰਧਮਾਨ ਸਪੈਸ਼ਲ ਸਟੀਲਜ਼ ਹਰ ਸਾਲ ਪਛੜੇ ਵਰਗ ਦੀਆਂ ਔਰਤਾਂ ਨੂੰ ਸਿਲਾਈ ਦੇ ਹੁਨਰ ਸਿਖਾਉਣ ਵਿੱਚ ਮਦਦ ਕਰਨ ਲਈ ਜ਼ਿਲ੍ਹਾ ਹੁਨਰ ਵਿਕਾਸ ਕੇਂਦਰਾਂ ਦਾ ਸਮਰਥਨ ਕਰੇਗੀ, ਜਿਸ ਨਾਲ ਉਹ ਇੱਕ ਸਨਮਾਨਜਨਕ ਜੀਵਨ ਵਸਰ ਕਰਨ ਦੇ ਯੋਗ ਬਣ ਸਕਣ। ਹਰ ਸਾਲ ਲਗਭਗ 300 ਲੜਕੀਆਂ ਅਜਿਹੇ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ ਕਰਦੀਆਂ ਹਨ ਅਤੇ ਹੁਨਰ ਪ੍ਰਾਪਤ ਕਰਨ ਤੋਂ ਬਾਅਦ ਰੋਜ਼ੀ-ਰੋਟੀ ਕਮਾਉਣ ਜਾਂ ਆਪਣਾ ਛੋਟਾ ਜਿਹਾ ਸਿਲਾਈ ਕਾਰੋਬਾਰ ਸ਼ੁਰੂ ਕਰਦੀਆਂ ਹਨ।


ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਰਧਮਾਨ ਸਪੈਸ਼ਲ ਸਟੀਲਜ਼ ਦੇ ਮੈਨੇਜਮੈਂਟ ਅਤੇ ਇਸ ਦੇ ਵਾਈਸ ਚੇਅਰਮੈਨ ਸਚਿਤ ਜੈਨ, ਸੌਮਿਆ ਜੈਨ ਅਤੇ ਆਰ.ਕੇ. ਰੇਵਾੜੀ ਦਾ ਉਨ੍ਹਾਂ ਦੇ ਪਰਉਪਕਾਰੀ ਯਤਨਾਂ ਲਈ ਧੰਨਵਾਦ ਵੀ ਕੀਤਾ।

Vardhman Steel Limited Senior Manager CSR Amit Dhawan Presented The Cheque


Recommended News
Trending
Just Now