June 22, 2024
Arjun Chhabra / Ludhiana
ਅੱਜ ਮਿਤੀ 22.06.2024 ਨੂੰ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੀ ਪੁਲਿਸ ਵੱਲੋਂ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਜੀ ਵੱਲੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀਮਤੀ ਧੰਨਪ੍ਰੀਤ ਕੌਰ. ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਜ਼, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਨਵਨੀਤ ਸਿੰਘ ਬੈਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ(ਦਿਹਾਤੀ) ਦੀ ਰਹਿਮਨੁਮਾਈ ਹੇਠ ਆਮ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਅਤੇ ਸਿਹਤਮੰਦ ਜਿੰਦਗੀ ਬਤੀਤ ਕਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਜਿਲ੍ਹਾ ਪੱਧਰ ਤੇ ਬਾਸਕਟ ਬਾਲ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਧੰਨਪ੍ਰੀਤ ਕੌਰ, ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਜ਼, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਅੱਜ ਮਿਤੀ 22.06.2024 ਨੂੰ ਜਿਲ੍ਹਾ ਪੱਧਰ ਤੇ ਨਸਿਆ ਖਿਲਾਫ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਿਹਤਮੰਦ ਜਿੰਦਗੀ ਬਤੀਤ ਕਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਬਾਸਕਟ ਬਾਲ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ।ਇਸ ਬਾਸਕਟ ਬਾਲ ਟੂਰਨਾਮੈਂਟ ਵਿੱਚ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਸਮੂਹ ਗਜਟਿਡ ਅਫਸਰਾਨ, ਪੁਲਿਸ ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਟੀਮਾਂ ਨੇ ਭਾਗ ਲਿਆ ਅਤੇ ਲੋਕਾਂ ਦਾ ਕਾਫੀ ਇਕੱਠ ਹੋਇਆ।ਜਿਸ ਵਿੱਚ ਬੱਚੇ/ਨੌਜਵਾਨ ਅਤੇ ਬਜੁਰਗ ਸ਼ਾਮਿਲ ਸਨ।ਜੇਤੂ ਟੀਮਾਂ ਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਸ੍ਰੀਮਤੀ ਧੰਨਪ੍ਰੀਤ ਕੌਰ, ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਜ਼, ਲੁਧਿਆਣਾ ਜੀ ਵੱਲੋਂ ਨਗਦ ਇਨਾਮ ਅਤੇ ਟਰਾਫੀ/ਕੱਪ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਬਾਸਕਟ ਬਾਲ ਟੂਰਨਾਮੈਂਟ ਵਿੱਚ ਇਲਾਕੇ ਦੇ ਮੋਹਤਬਰ ਵਿਆਕਤੀ ਵੀ ਸ਼ਾਮਲ ਹੋਏ।ਇਸ ਟੂਰਨਾਮੈਂਟ ਵਿੱਚ ਜਿਥੇ ਆਮ ਪਬਲਿਕ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ, ਉਥੇ ਆਮ ਪਬਲਿਕ ਨੂੰ ਵਾਤਾਵਰਨ ਦੀ ਸੰਭਾਲ ਕਰਨ ਦੀ ਵੀ ਅਪੀਲ ਕੀਤੀ ਗਈ।ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਆਮ ਪਬਲਿਕ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨਾ, ਸਿਹਤਮੰਦ ਜਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕਰਨਾ ਅਤੇ ਨੌਜਵਾਨਾਂ ਦਾ ਧਿਆਨ ਖੇਡਾਂ ਵਿੱਚ ਵਧਾਉਣਾ ਹੈ।
ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋਂ ਨਸ਼ਿਆ ਦਾ ਖਾਤਮਾ ਕਰਨ ਲਈ ਓ.ਧ.ਫ (ਓਨਡੋਰਚੲਮੲਨਟ, ਧੲ-ੳਦਦਚਿਟੋਿਨ, ਫਰੲਵੲਨਟੋਿਨ) ਦੀ ਨੀਤੀ ਨੂੰ ਅਪਣਾ ਰਹੀ ਹੈ। ਜਿਸ ਤਹਿਤ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਨਸ਼ਾ ਸਮੱਗਲਰਾਂ ਦੇ ਖਿਲਾਫ ਸਾਲ 2024 ਦੌਰਾਨ ਕੁੱਲ 124 ਮੁਕੱਦਮੇ ਦਰਜ ਕਰਕੇ 185 ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਹੈਰੋਇਨ 02 ਕਿਲੋ 962 ਗ੍ਰਾਮ, 110 ਮਿਲੀਗ੍ਰਾਮ, ਅਫੀਮ 14 ਕਿਲੋ, 840 ਗ੍ਰਾਮ, ਭੁੱਕੀ ਚੂਰਾ ਪੋਸਤ 30 ਕੁਇੰਟਲ, 67 ਕਿਲੋ, ਭੁੱਕੀ ਚੂਰਾ ਪੋਸਤ ਦੇ ਹਰੇ ਪੌਦੇ 18 ਕਿਲੋ, 780 ਗ੍ਰਾਮ, ਗਾਂਜਾ 500 ਗ੍ਰਾਮ, 8710 ਨਸ਼ੀਲੀਆਂ ਗੋਲੀਆਂ, 562 ਕੈਪਸੂਲ, 32 ਮੋਟਰ ਸਾਈਕਲ, 18 ਕਾਰਾਂ, 01 ਟਰੱਕ ਅਤੇ 4,07,600/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਅਤੇ ਐਨ.ਡੀ.ਪੀ.ਐਸ ਦੇ 41 ਪੀ.ਓਜ਼ ਗ੍ਰਿਫਤਾਰ ਕੀਤੇ ਗਏ। ਹੁਣ ਤੱਕ ਐਨ.ਡੀ.ਪੀ.ਐਸ ਦੇ 76 ਕੇਸਾਂ ਵਿੱਚ 108 ਸਮੱਗਲਰਾਂ ਦੀ ਕੁੱਲ 16,69,80,354/-( ਸੋਲ੍ਹਾ ਕਰੋੜ, ਉਨੱਤਰ ਲੱਖ, ਅੱਸੀ ਹਜਾਰ, ਤਿੰਨ ਸੌ ਚਰੰਜਾ) ਰੁਪਏ ਦੀ ਪ੍ਰਾਪਰਟੀ ਅਟੈਚ ਕਰਵਾਉਣ ਸਬੰਧੀ ਭੇਜੀ ਗਈ ਸੀ। ਜਿਸੋ ਵਿੱਚੋਂ 61 ਕੇਸਾਂ ਵਿੱਚ 87 ਸਮੱਗਲਰਾਂ ਦੀ ਕੁੱਲ 14,72,48,829/- (ਚੌਦਾਂ ਕਰੋੜ, ਬਹੱਤਰ ਲੱਖ, ਅਠਾਤਲੀ ਹਜਾਰ, ਅੱਠ ਸੌ ਉਨੱਤੀ) ਰੁਪਏ ਦੀ ਪ੍ਰਾਪਰਟੀ ਅਟੈਚ ਕਰਵਾਈ ਜਾ ਚੁੱਕੀ ਹੈ।
ਇਸੇ ਤਰਾਂ ਧੲ-ੳਦਦਚਿਟੋਿਨ ਤਹਿਤ ਲੋਕਾਂ ਨੂੰ ਪ੍ਰੇਰਿਤ ਕਰਕੇ ਨਸ਼ੇ ਛੁਡਾਉਣ ਲਈ ਧੲ-ੳਦਦਚਿਟੋਿਨ ਸੈਂਟਰਾਂ ਵਿੱਚ ਇਲਾਜ ਕਰਵਾਕੇ ਕਈ ਨੌਜਵਾਨਾਂ ਨੂੰ ਨਸ਼ੇ ਦੇ ਚੁੰਗਲ ਵਿੱਚੋਂ ਬਾਹਰ ਕੱਢਿਆ ਜਾ ਚੁੱਕਾ ਹੈ ਅਤੇ ਇਸੇ ਤਰਾਂ ਫਰੲਵੲਨਟੋਿਨ ਨੀਤੀ ਤਹਿਤ ਨਸ਼ਾ ਜਾਗਰੂਕਤਾ ਕੈਂਪ ਅਤੇ ਸਪੋਰਟਸ ਈਵੈਂਟ ਕਰਵਾਕੇ ਨੌਜਵਾਨਾਂ ਨੂੰ ਨਸ਼ੇ ਦੀ ਬਜਾਏ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ।ਜੋ ਅੱਜ ਦਾ ਉੱਕਤ ਟੂਰਨਾਮੈਂਟ ਵੀ ਇਸੇ ਲੜੀ ਤਹਿਤ ਕਰਵਾਇਆ ਗਿਆ ਹੈ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।ਇਸ ਦੌਰਾਨ ਆਮ ਪਬਲਿਕ ਨੂੰ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
Basket ball tournament