February 10, 2024

Punjab Speaks / Punjab
ਪਟਿਆਲਾ 10 ਫਰਵਰੀ 2024 (ਸੁਖਬੀਰ ਬੇਦੀ) ਪੰਜਾਬ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਸਿੰਗ਼ਲਾ ਵੱਲੋਂ ਅੱਜ ਗਾਰਮੈਂਟ ਵਪਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਸਾਲ 2023 ਤੋਂ ਲਾਗੂ ਕੀਤੀ ਗਈ ਐਮ.ਐਸ.ਐਮ.ਈ ਟੈਕਸਾਂ ਬਾਰੇ ਵਪਾਰੀਆਂ ਨਾਲ ਖੁੱਲ ਕੇ ਚਰਚਾ ਕੀਤੀ। ਇਸ ਮੌਕੇ ਉਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਾਲ 2023-24 ਵਿੱਚ ਇੱਕ ਨਵੀਂ ਕ੍ਰੈਡਿਟ ਅਤੇ ਟੈਕਸ ਪਾਲਿਸੀ ਨੂੰ ਲਾਗੂ ਕਰ ਦਿੱਤਾ ਹੈ। ਜਿਸ ਦੀ ਕਿਸੇ ਵੀ ਵਪਾਰੀ ਨੂੰ ਹਾਲੇ ਤੱਕ ਕੁਝ ਵੀ ਸਮਜ ਨਹੀਂ ਲੱਗੀ। ਉਹਨਾਂ ਨੇ ਵਪਾਰੀਆਂ ਵੱਲੋਂ ਮਿਲੇ ਇਤਰਾਜ਼ ਅਤੇ ਸੁਝਾਵਾਂ ਦੇ ਮੱਦੇ ਨਜ਼ਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਵਾਰ ਸਿਰਫ ਕੁਝ ਦਿਨ ਹੀ ਠੰਡ ਪੈਣ ਕਰਕੇ ਗਾਰਮੈਂਟ ਵਪਾਰੀਆਂ ਦਾ ਵਪਾਰ ਵੈਸੇ ਹੀ ਬਹੁਤ ਬੰਦਾ ਚੱਲ ਰਿਹਾ। ਪਰ ਨਵੀਂ ਪਾਲਿਸੀ ਦੇ ਤਹਿਤ ਗਾਰਮੈਂਟ ਵਪਾਰ ਵਿੱਚ ਹੋਰ ਵੀ ਮੰਦੀ ਆਵੇਗੀ। ਜਿਸ ਨਾਲ ਵਪਾਰੀਆਂ ਦੀ ਕਮਰ ਬਿਲਕੁਲ ਹੀ ਟੁੱਟ ਜਾਵੇਗੀ। ਇਸ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਨਵੀਂ ਟੈਕਸ ਅਤੇ ਕ੍ਰੈਡਿਟ ਨੀਤੀ ਵਿੱਚ ਕਾਫੀ ਪੇਚੀਦਗੀਆਂ ਹਨ। ਜਿਸ ਕਰਕੇ ਸਰਕਾਰ ਵਲੋਂ ਵਪਾਰੀਆਂ ਨੂੰ ਸੌਖੇ ਤਰੀਕੇ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋਂ ਗਾਰਮੇਂਟ ਵਪਾਰੀ ਅਤੇ ਖਾਸ ਕਰਕੇ ਛੋਟੇ ਵਪਾਰੀ ਬਿਨਾਂ ਕਿਸੇ ਡਰ ਤੋਂ ਆਪਣਾ ਵਾਪਾਰ ਖੁੱਲ ਕੇ ਕਰ ਸਕਣ।
Lok Punjab News Views and Reviews
