16 ਜੂਨ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਹੋਵੇਗਾ ਵਿਆਹ
June 2, 2024
-16-

Punjab Speaks Team / Chandigarh

ਚੰਡੀਗੜ੍ਹ; ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਪ ਵਿਧਾਇਕ ਅਨਮੋਲ ਗਗਨ ਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਪਿਛਲੇ ਕਾਫ਼ੀ ਸਮੇਂ ਆਪ ਦੇ ਕਈ ਮੰਤਰੀਆਂ ਦੇ ਵਿਆਹ ਹੋਏ ਹਨ ਕਿ ਹੁਣ ਮੰਤਰੀ ਅਨਮੋਲ ਗਗਨ ਮਾਨ ਵੀ 16 ਜੂਨ ਨੂੰ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਮਾਨ ਦਾ ਵਿਆਹ 16 ਜੂਨ ਨੂੰ ਮਲੋਟ ਨਾਲ ਸੰਬੰਧਿਤ ਪਰਿਵਾਰ ਜੋ ਕਿ ਮੌਜੂਦਾ ਸਮੇਂ 'ਚ ਚੰਡੀਗੜ੍ਹ ਹੀ ਰਹਿ ਰਿਹਾ ਹੈ, ਦੇ ਪੇਸ਼ੇ ਵਜੋਂ ਵਕੀਲ ਸ਼ਾਹਬਾਜ ਸਿੰਘ ਨਾਲ ਆਨੰਦ ਕਾਰਜ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦਾ ਪ੍ਰੋਗਰਾਮ ਜ਼ੀਕਰਪੁਰ ਦੇ ਇਕ ਵੱਡੇ ਪੈਲੇਸ ਵਿੱਚ ਰੱਖਿਆ ਗਿਆ। ਫਿਲਹਾਲ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋ ਅਜੇ ਤੱਕ ਅਜਿਹੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

16


Recommended News
Trending
Just Now