ਮੋਹਾਲੀ ਵਿੱਚ ਵੱਡੀ ਵਾਰਦਾਤ: ਨੌਜਵਾਨ ਨੇ ਤਲਵਾਰ ਦੇ ਵਾਰ ਕਰਕੇ ਮਾਰ ਮੁਕਾਈ ਕੁੜੀ, ਕਾਤਲ ਗ੍ਰਿਫ਼ਤਾਰ
June 8, 2024
The-Girl-Was-Identified-As-Balji

Punjab Speaks Team / Chandigarh

ਦੱਸਿਆ ਜਾ ਰਿਹਾ ਹੈ ਕਿ, ਫੇਜ਼ ਪੰਜ ਸਥਿਤ ਗੁਰਦੁਆਰਾ ਸਾਹਿਬ ਲਾਗੇ ਮੇਨ ਰੋਡ ਤੇ ਇੱਕ ਕੁੜੀ ਨੂੰ ਇਕ ਮੁੰਡੇ ਨੇ ਘੇਰ ਲਿਆ ਅਤੇ ਉਹਦੇ ਤੇ ਲਗਾਤਾਰ ਤਲਵਾਰ ਦੇ ਨਾਲ ਹਮਲਾ ਕਰਦਾ ਰਿਹਾ। ਹਮਲੇ ਵਿਚ ਕੁੜੀ ਜ਼ਖਮੀ ਹੋ ਗਈ ਅਤੇ ਲੋਕਾਂ ਨੇ ਕੁੜੀ ਨੂੰ ਹਸਪਤਾਲ ਪਹੁੰਚਿਆ। ਜਿਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ। ਕੁੜੀ ਦਾ ਕਤਲ ਮੁੰਡੇ ਵਲੋਂ ਕਿਉਂ ਕੀਤਾ ਗਿਆ, ਇਸ ਬਾਰੇ ਖੁਲਾਸਾ ਹੋਣਾ ਬਾਕੀ ਹੈ। ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ ਵਜੋਂ ਹੋਈ ਹੈ। ਦੂਜੇ ਪਾਸੇ ਪੁਲਿਸ ਦੇ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

The Girl Was Identified As Baljinder Kaur


Recommended News
Trending
Just Now