ਕੇਂਦਰੀ ਮੰਤਰੀ ਰਵਨੀਤ ਬਿੱਟੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਨਾਨਕਸ਼ਾਹੀ ਸੰਮਤ 557 ਨਵੇਂ ਸਾਲ ਦੀ ਸੰਗਤ ਨੂੰ ਦਿੱਤੀ ਵਧਾਈ    ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਨੇ ਗੁਰੂ ਘਰਾਂ ਚ' ਮੱਥਾ ਟੇਕਿਆ, ਨੀਲੇ ਤੇ ਕੇਸਰੀ ਰੰਗ ਦੀਆਂ ਦਸਤਾਰਾਂ ਦਾ ਆਇਆ ਹੜ੍ਹ    ਰਾਜਕੋਟ 'ਚ ਐਟਲਾਂਟਿਸ ਇਮਾਰਤ ਵਿੱਚ ਭਿਆਨਕ ਅੱਗ, ਤਿੰਨ ਲੋਕਾਂ ਦੀ ਸੜ ਕੇ ਮੌਤ; ਬਹੁਤ ਸਾਰੇ ਫਸੇ    ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਰ੍ਹੇ ਨਾਨਕਸ਼ਾਹੀ ਸੰਮਤ 557 ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗੁਰਮਤਿ ਸਮਾਗਮ    ਬਠਿੰਡਾ 'ਚ ਲੁਟੇਰਿਆਂ ਦਾ ਪੁਲਿਸ ਨਾਲ ਮੁਕਾਬਲਾ, ਗੋਲ਼ੀ ਲੱਗਣ ਨਾਲ ਇੱਕ ਲੁਟੇਰਾ ਜ਼ਖ਼ਮੀ, ਛੇ ਗ੍ਰਿਫ਼ਤਾਰ    ਸ੍ਰੀ ਦਰਬਾਰ ਸਾਹਿਬ ਦੀ ਗੁਰੂ ਰਾਮਦਾਸ ਸਰਾਏਂ 'ਚ ਪਰਵਾਸੀ ਮਜਦੂਰ ਦਾ ਹੰਗਾਮਾ, ਲੋਹੇ ਦੀ ਰਾਡ ਨਾਲ ਸ਼ਰਧਾਲੂਆਂ 'ਤੇ ਕੀਤਾ ਹਮਲਾ    ਸ਼ਿਵ ਸੈਨਾ ਆਗੂ ਦੇ ਕਤਲ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਰੋਡ ਕੀਤਾ ਜਾਮ    ਮਾਨਸਾ 'ਚ 4 ਸਾਲਾ ਬੱਚੀ ਨਾਲ ਬਲਾਤਕਾਰ, ਗੁਆਂਢੀ ਨੇ ਕੁਲਚੇ ਦਾ ਲਾਲਚ ਦੇ ਕੇ ਭਰਮਾਇਆ ਤੇ ਆਪਣੇ ਘਰ ਲਜਾਕੇ ਵਾਰਦਾਤ ਨੂੰ ਦਿੱਤਾ ਅੰਜਾਮ    ਹੋਲੀ 'ਤੇ ਵਿਧਾਇਕ ਰਣਬੀਰ ਭੁੱਲਰ ਨੇ ਪਰਿਵਾਰ ਸਮੇਤ ਬਾਬਾ ਖੇਤਰਪਾਲ ਦੇ ਮੰਦਰ ਟੇਕਿਆ ਮੱਥਾ    ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ!   
ਨਤੀਜਿਆਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ: ਰਾਜੀਵ ਕੁਮਾਰ ਨੇ ਕਿਹਾ- ਦੇਸ਼ ਦੀਆਂ ਚੋਣਾਂ ਰਹੀਆਂ ਇਤਿਹਾਸਕ, 64 ਕਰੋੜ ਵੋਟਰਾਂ ਦਾ ਬਣਾਇਆ ਰਿਕਾਰਡ
June 3, 2024
-64-

Punjab Speaks Team / Punjab

ਲੋਕ ਸਭਾ ਚੋਣਾਂ ਦੇ ਸੱਤ ਗੇੜਾਂ ਦੀ ਵੋਟਿੰਗ ਤੋਂ ਬਾਅਦ ਵੋਟਾਂ ਦੀ ਗਿਣਤੀ ਭਲਕੇ 4 ਜੂਨ ਨੂੰ ਹੋਵੇਗੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਚੋਣ ਕਮਿਸ਼ਨ ਨੇ ਖੜ੍ਹੇ ਹੋ ਕੇ ਲੋਕ ਸਭਾ ਚੋਣਾਂ 2024 ਵਿੱਚ ਭਾਗ ਲੈਣ ਵਾਲੇ ਸਾਰੇ ਵੋਟਰਾਂ ਨੂੰ ਵਧਾਈ ਦਿੱਤੀ। ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ 642 ਮਿਲੀਅਨ ਵੋਟਰਾਂ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਸਾਰੇ ਜੀ7 ਦੇਸ਼ਾਂ ਦੇ ਵੋਟਰਾਂ ਦਾ 1.5 ਗੁਣਾ ਅਤੇ 27 ਈਯੂ ਦੇਸ਼ਾਂ ਦੇ ਵੋਟਰਾਂ ਦਾ 2.5 ਗੁਣਾ ਹੈ। ਸੀਈਸੀ ਰਾਜੀਵ ਕੁਮਾਰ ਨੇ ਕਿਹਾ ਕਿ ਚੋਣ ਕਰਮਚਾਰੀਆਂ ਦੀ ਸਾਵਧਾਨੀ ਅਤੇ ਚੌਕਸੀ ਨਾਲ ਕੰਮ ਕਰਨ ਕਾਰਨ ਅਸੀਂ ਘੱਟ ਰਿਪੋਲ ਨੂੰ ਯਕੀਨੀ ਬਣਾਇਆ। ਅਸੀਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ 2019 ਵਿੱਚ 540 ਦੇ ਮੁਕਾਬਲੇ 39 ਰੀਪੋਲ ਦੇਖੇ। ਇਸ ਵਿੱਚ ਵੀ 39 ਵਿੱਚੋਂ 25 ਰੀ-ਪੋਲ ਸਿਰਫ਼ ਦੋ ਰਾਜਾਂ ਵਿੱਚ ਹੀ ਹੋਏ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਹ ਉਨ੍ਹਾਂ ਆਮ ਚੋਣਾਂ ਵਿੱਚੋਂ ਇੱਕ ਹੈ ਜਿਸ ਵਿੱਚ ਅਸੀਂ ਹਿੰਸਾ ਨਹੀਂ ਦੇਖੀ ਹੈ। ਇਹ ਸਾਡੀ ਦੋ ਸਾਲਾਂ ਦੀ ਤਿਆਰੀ ਦਾ ਨਤੀਜਾ ਹੈ। ਸੋਸ਼ਲ ਮੀਡੀਆ 'ਤੇ ਕੁਝ ਮੀਮਜ਼ 'ਚ ਚੋਣ ਕਮਿਸ਼ਨਰਾਂ ਨੂੰ 'ਗੁੰਮਸ਼ੁਦਾ ਸੱਜਣ' ਨਾਮ ਦਿੱਤੇ ਜਾਣ ਬਾਰੇ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਅਸੀਂ ਹਮੇਸ਼ਾ ਇੱਥੇ ਸੀ, ਕਦੇ ਗੁੰਮ ਨਹੀਂ ਹੋਏ। ਉਨ੍ਹਾਂ ਕਿਹਾ ਕਿ ਹੁਣ ਮੀਮ ਬਣਾਉਣ ਵਾਲੇ ਕਹਿ ਸਕਦੇ ਹਨ ਕਿ ‘ਗੁੰਮਸ਼ੁਦਾ ਸੱਜਣ’ ਵਾਪਸ ਆ ਗਿਆ ਹੈ।

64


Recommended News
Punjab Speaks ad image
Trending
Just Now