July 2, 2026
Punjab Speaks Team / Punjab
ਨਵੀਂ ਦਿੱਲੀ 02 ਜੁਲਾਈ 2026:ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਧੁਲ ਗਿਆ। ਹੁਣ ਦੂਜਾ ਟੀ-20 ਮੁਕਾਬਲਾ 4 ਜੁਲਾਈ ਨੂੰ ਖੇਡਿਆ ਜਾਣਾ ਹੈ। ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ (IST) ਰਾਤ 10 ਵਜੇ ਤੋਂ ਨਹੀਂ, ਬਲਕਿ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ। ਦੂਜਾ ਟੀ-20 ਮੈਚ ਸਟ੍ਰੇਟਫੋਰਡ ਸਥਿਤ ਓਲਡ ਟ੍ਰੈਫਰਡ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾਵੇਗਾ। ਆਓ ਜਾਣਦੇ ਹਾਂ ਪ੍ਰਸ਼ੰਸਕ ਇਹ ਮੈਚ ਕਦੋਂ, ਕਿੱਥੇ ਅਤੇ ਕਿਵੇਂ ਲਾਈਵ ਦੇਖ ਸਕਦੇ ਹਨ?
ਕਿੰਨੇ ਵਜੇ ਸ਼ੁਰੂ ਹੋਵੇਗਾ IND vs ENG 2nd T20I?
ਇੰਗਲੈਂਡ ਅਤੇ ਇੰਡੀਆ ਵਿਚਾਲੇ ਦੂਜਾ ਟੀ-20 ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਦੋਂ ਕਿ ਇਸ ਦਾ ਟਾਸ ਸ਼ਾਮ 6:30 ਵਜੇ ਹੋਵੇਗਾ।
ਵਰਸਿਜ਼ ਇੰਗਲੈਂਡ ਦਾ ਦੂਜਾ ਟੀ-20 ਮੈਚ ਪ੍ਰਸ਼ੰਸਕ ਕਿੱਥੇ ਦੇਖ ਸਕਦੇ ਹਨ?
ਇੰਗਲੈਂਡ ਬਨਾਮ ਇੰਡੀਆ ਦਾ ਦੂਜਾ ਟੀ-20 ਮੈਚ ਪ੍ਰਸ਼ੰਸਕ ਸੋਨੀ ਸਪੋਰਟਸ ਨੈੱਟਵਰਕ ਟੀਵੀ ਚੈਨਲ ‘ਤੇ ਦੇਖ ਸਕਦੇ ਹਨ, ਜਦੋਂ ਕਿ ਲਾਈਵ ਸਟ੍ਰੀਮਿੰਗ ਸੋਨੀ ਲਿਵ ਐਪ ਅਤੇ ਜਿਓ ਹੌਟਸਟਾਰ ਐਪ ‘ਤੇ ਦੇਖੀ ਜਾ ਸਕਦੀ ਹੈ।
ਪਹਿਲਾ ਟੀ-20 ਮੈਚ ਮੀਂਹ ਕਾਰਨ ਧੁਲਿਆ
ਇੰਗਲੈਂਡ ਦੇ ਚੈਸਟਰ ਲੀ ਸਟ੍ਰੀਟ ‘ਚ ਖੇਡੇ ਗਏ ਪਹਿਲੇ ਮੈਚ ‘ਚ ਪਹਿਲਾਂ ਬੈਟਿੰਗ ਕਰਨ ਉਤਰੀ ਭਾਰਤੀ ਟੀਮ ਦੀ ਪਾਰੀ ਤੋਂ ਬਾਅਦ ਮੀਂਹ ਕਾਰਨ ਮੈਚ ਰੱਦ ਹੋ ਗਿਆ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਦੀ ਕਮਜ਼ੋਰੀ ਇੱਕ ਵਾਰ ਫਿਰ ਸਾਹਮਣੇ ਆਈ। ਸੰਜੂ ਸੈਮਸਨ (1) ਅਤੇ ਫਿਰ ਦੁਨੀਆ ਦੇ ਨੰਬਰ-1 ਟੀ-20 ਬੈਟਰ ਬਣੇ ਈਸ਼ਾਨ ਕਿਸ਼ਨ ਬਿਨਾਂ ਖਾਤਾ ਖੋਲ੍ਹੇ ਹੀ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਏ।
ਪਰ ਅਭਿਸ਼ੇਕ ਸ਼ਰਮਾ ਨੇ 24 ਗੇਂਦਾਂ ‘ਚ 59 ਦੌੜਾਂ ਬਣਾਈਆਂ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ 68 ਦੌੜਾਂ ਦੀ ਪਾਰੀ ਦੇ ਦਮ ‘ਤੇ ਭਾਰਤੀ ਟੀਮ ਨੂੰ ਪੂਰੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 189 ਦੌੜਾਂ ਤੱਕ ਪਹੁੰਚਾਇਆ। ਸ਼ਿਵਮ ਦੂਬੇ ਨੇ 42 ਦੌੜਾਂ ਦਾ ਅਹਿਮ ਯੋਗਦਾਨ ਪਾਇਆ।
ਅਭਿਸ਼ੇਕ ਸ਼ਰਮਾ ਨੇ ਆਪਣੀ ਪਾਰੀ ‘ਚ 4 ਛੱਕੇ ਅਤੇ 6 ਚੌਕੇ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਅੰਤਰਰਾਸ਼ਟਰੀ ਟੀ-20 ਕਰੀਅਰ ਦੇ 100 ਛੱਕੇ ਵੀ ਪੂਰੇ ਕਰ ਲਏ। ਉਹ ਅਜਿਹਾ ਕਰਨ ਵਾਲੇ ਭਾਰਤ ਦੇ ਪੰਜਵੇਂ ਬੱਲੇਬਾਜ਼ ਬਣ ਗਏ ਹਨ, ਜਦੋਂ ਕਿ ਸਭ ਤੋਂ ਘੱਟ ਗੇਂਦਾਂ ‘ਚ ਇਹ ਕਾਰਨਾਮਾ ਕਰਨ ਵਾਲੇ ਉਹ ਪਹਿਲੇ ਬੱਲੇਬਾਜ਼ ਬਣ ਗਏ ਹਨ।
IND Vs ENG 2nd T20 Not At 10 PM Then When Note The Timing For The Second T20 Match Between India And England