ਹਰਪ੍ਰੀਤ ਸਿੰਘ ਸੂਦਨ ਦੀ ਚੰਡੀਗੜ੍ਹ ਵਿੱਚ ਸਕੱਤਰ ਵਜੋਂ ਤਿੰਨ ਸਾਲਾਂ ਲਈ ਨਿਯੁਕਤੀ, ਕੇਂਦਰ ਵੱਲੋਂ ਡੈਪੂਟੇਸ਼ਨ ਮਨਜ਼ੂਰ    15 ਸਾਲਾਂ ਦੀ ਉਡੀਕ ਖ਼ਤਮ: ਸੀਆਰਪੀਐੱਫ ਦੇ 250 ਤੋਂ ਵੱਧ ਅਧਿਕਾਰੀਆਂ ਨੂੰ ਮਿਲੀ ਪਹਿਲੀ ਤਰੱਕੀ    ਬੇਅਦਬੀ ਕਾਨੂੰਨ ‘ਚ ਸੋਧ ਲਾਜ਼ਮੀ: ਜਥੇਦਾਰ ਗੜਗੱਜ ਵੱਲੋਂ ਇੱਕ ਮਹੀਨੇ ਅੰਦਰ ਤਬਦੀਲੀਆਂ ਲਾਗੂ ਕਰਨ ਦੇ ਨਿਰਦੇਸ਼    ਇਕਪਾਸੜ ਪਿਆਰ ’ਚ ਨੌਜਵਾਨ ਨੇ ਖਿੜਕੀ ਤੋਂ ਪਾਈਪ ਪਾ ਕੇ ਲੜਕੀ ਦੇ ਕਮਰੇ ’ਚ ਪੈਟਰੋਲ ਛਿੜਕ ਕੇ ਲਗਾਈ ਅੱਗ    ਸਾਜ਼ਿਸ਼ ਦੇ ਪਰਦੇ ਹਟੇ: ਵਿਆਹੀ ਰਿਸ਼ਤੇ ਤੋਂ ਪਹਿਲਾਂ ਹੀ ਘਾਤਕ ਯੋਜਨਾ ਨਾਲ ਕੇਤਨ ਅਗਰਵਾਲ ਦੀ ਹੱਤਿਆ ਦਾ ਖੁਲਾਸਾ    ਪੈਸਿਆਂ ਦੇ ਵਿਵਾਦ ਨੇ ਲਿਆ ਹਿੰਸਕ ਰੂਪ: ਤਰਨਤਾਰਨ ਦੇ ਪਿੰਡ ਬੈਂਕਾ ਵਿੱਚ ਘਰ ’ਤੇ ਹਮਲਾ, ਦਸ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ    ਮੋਗਾ ਦੇ ਪਿੰਡ ਕਪੂਰੇ ਨੇੜੇ ਅਵਾਰਾ ਕੁੱਤਿਆਂ ਦੇ ਹਮਲੇ ਵਿੱਚ ਮਜ਼ਦੂਰ ਦੀ ਜਾਨ ਗਈ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ    ਨਸ਼ਾ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਪੰਜਾਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ 'ਸੂਰਮੇ' ਵਜੋਂ ਕੀਤਾ ਸਨਮਾਨਿਤ    ਅਕਾਲ ਤਖ਼ਤ ਸਾਹਿਬ ਪੇਸ਼ੀ ਤੋਂ ਪਹਿਲਾਂ ਸਿਆਸੀ ਸਰਗਰਮੀ ਤੇਜ਼: ਆਪ ਵਿਧਾਇਕਾਂ ਨੇ ਆਦੇਸ਼ ਦੀ ਪਾਲਣਾ ਦਾ ਦਿੱਤਾ ਭਰੋਸਾ    ਸੀਲ ਸੁਰੱਖਿਅਤ ਹੋਣ ਕਾਰਨ ਰੇਲਵੇ ਨੂੰ ਜ਼ਿੰਮੇਵਾਰ ਨਾ ਮੰਨਣ ਦਾ ਫੈਸਲਾ, ਬੀਮਾ ਕੰਪਨੀ ਦੀ ਅਪੀਲ ਰੱਦ   
'ਦਿੱਲੀ ਦੇ ਲਿਖੇ ਫੁਰਮਾਨ ਛੱਡੋ, ਜ਼ਮੀਰ ਦੀ ਆਵਾਜ਼ ਸੁਣੋ', ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਜਾ ਰਹੇ ਵਿਧਾਇਕਾਂ ਨੂੰ ਸੁਨੀਲ ਜਾਖੜ ਦੀ ਨਸੀਹਤ
June 29, 2026
-Leave-Delhi-s-Written-Decrees-L

Punjab Speaks Team / Punjab

ਚੰਡੀਗੜ੍ਹ:ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਜਾ ਰਹੇ 'ਆਪ' ਵਿਧਾਇਕਾਂ ਨੂੰ ਅੱਜ ਜ਼ਮੀਰ ਦੀ ਆਵਾਜ਼ ਨਾਲ ਆਪਣੀ ਗੱਲ ਰੱਖਣ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਐਕਸ 'ਤੇ ਆਪ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਸਾਹਿਬਾਨ ਜੀਓ,

ਹਰ ਵਾਰ ਦੀ ਤਰਾਂ ਤੁਸੀਂ ਕੀ ਬੋਲਣਾ ਹੈ ਤੇ ਕੀ ਨਹੀਂ, ਇਸ ਬਾਬਤ ਦਿੱਲੀ ਤੋਂ ਲਿਖਿਆ ਹੋਇਆ ਫੁਰਮਾਨ ਤੁਹਾਡੇ ਹੱਥ ਫੜਾ ਦਿੱਤਾ ਗਿਆ ਹੈ, ਕਿ ਇਸ ਨੂੰ ਸਾਇਨ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦੇਣਾ ਹੈ।

ਪਰ ਯਾਦ ਰੱਖੋ, ਇਹ ਸੱਚੇ ਪਾਤਿਸ਼ਾਹ ਦਾ ਤਖ਼ਤ ਹੈ, ਇਹ ਕੋਈ ਵਿਧਾਨ ਸਭਾ ਨਹੀਂ ਜਿੱਥੇ ਤੁਸੀਂ ਪਾਰਟੀ ਦੇ ਵਿੱਪ੍ਹ ਦਾ ਹੁਕਮ ਮੰਨਣ ਲਈ ਪਾਬੰਦ ਹੋਵੋਂ l

ਆਪਣੇ ਗੁਰੂ ਦੇ ਦਰ ਤੇ ਤਾਂ ਘੱਟੋ ਘੱਟ ਆਪਣੀ ਅੰਤਰ ਆਤਮਾ ਨਾਲ ਬੋਲ ਲਿਓ।

ਐਵੇਂ ਨਾ ਅਗਲੀਆਂ ਚੋਣਾਂ 'ਚ ਟਿਕਟ ਦੀ ਝਾਕ 'ਚ ਆਪਣੀ ਅੰਤਰ ਆਤਮਾ ਦੀ ਬਲੀ ਦੇ ਆਇਓ, ਯਾਦ ਰੱਖਿਓ, ਜੇ ਗੁਰੂ ਦੇ ਦਰ ਤੋਂ ਦੁਰਕਾਰੇ ਗਏ ਤਾਂ ਕਿਤੇ ਢੋਈ ਨਹੀਂ ਮਿਲਣੀ, ਨਾ ਇਸ ਜਹਾਨ, ਨਾ ਅਗਲੇ ਜਹਾਨ।


ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਆਮ ਆਦਮੀ ਪਾਰਟੀ ਤੇ ਕੈਬਨਿਟ ਮੰਤਰੀ ਵਿਧਾਇਕ ਤੇ ਸਪੀਕਰ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਕਾਂਗਰਸ ਦੇ ਵਿਧਾਇਕ ਵੀ ਪਹੁੰਚ ਚੁੱਕੇ ਹਨ ਮਨਪ੍ਰੀਤ ਸਿੰਘ ਇਆਲੀ ਵੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਚੁੱਕੇ ਹਨ। ਗੈਰ-ਸਿੱਖ ਵਿਧਾਇਕਾਂ ਦਾ ਸਪੱਸ਼ਟੀਕਰਨ ਵੀ ਲਿਖਤੀ ਰੂਪ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਚੁੱਕਿਆ ਹੈ।

Leave Delhi s Written Decrees Listen To The Voice Of Conscience Sunil Jakhar s Advice To MLAs Going To Appear Before Sri Akal Takht Sahib


Recommended News
Punjab Speaks ad image
Trending
Just Now