ਮਾਧੋਪੁਰ ਤੋਂ ਨਾਇਬ ਸਿੰਘ ਸੈਣੀ ਦਾ ਸੰਦੇਸ਼: ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੀਵਨ ਰਾਸ਼ਟਰ ਸੇਵਾ ਅਤੇ ਏਕਤਾ ਦੀ ਪ੍ਰੇਰਣਾ    ਬਹਿਬਲ ਕਲਾਂ ਗੋਲੀਕਾਂਡ ਜਾਂਚ ਲਈ ਲੋਕਾਂ ਨੂੰ ਖੁੱਲ੍ਹਾ ਸੱਦਾ, ਵਿਸ਼ੇਸ਼ ਜਾਂਚ ਟੀਮ ਵੱਲੋਂ ਬਿਆਨ ਦਰਜ ਕਰਨ ਦੀ ਅਪੀਲ    ਲੁਧਿਆਣਾ ਦੇ ਮਾਡਲ ਟਾਊਨ ਵਿੱਚ ਸਵੇਰ ਦੀ ਸੈਰ ਦੌਰਾਨ ਭਿਆਨਕ ਹਾਦਸਾ, ਔਰਤ ਦੀ ਮੌਤ, ਸਹੇਲੀ ਜ਼ਖ਼ਮੀ, ਡਰਾਈਵਰ ਫਰਾਰ    ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਦਾ ਨਾਮ ਬਦਲ ਕੇ ਰੱਖਿਆ ‘ਸਤਲੁਜ’, ਲੰਬੇ ਵਿਵਾਦ ਮਗਰੋਂ ਓਟੀਟੀ ‘ਤੇ ਬਿਨਾਂ ਕਟੌਤੀ ਦੇ ਰਿਲੀਜ਼    ਲੁਧਿਆਣਾ ਵਿੱਚ ਡਾਕਟਰ ਦੇ ਘਰ ਘਰੇਲੂ ਨੌਕਰਾਣੀ ਵੱਲੋਂ ਨਕਦੀ ਤੇ ਮੋਬਾਈਲ ਚੋਰੀ ਕਰਕੇ ਫਰਾਰ, ਪੁਲਿਸ ਵੱਲੋਂ ਤਲਾਸ਼ ਤੇ ਮਾਮਲਾ ਦਰਜ    ਸਲੋਵਾਕੀਆ ਤੋਂ ਵਤਨ ਪਰਤੀ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ    ਮਲੇਸ਼ੀਆ ਵਿੱਚ ਦਿਲ ਦਾ ਦੌਰਾ ਬਣਿਆ ਮੌਤ ਦਾ ਕਾਰਨ, ਪਿੰਡ ਪੋਨਾਂ ਦੇ ਨੌਜਵਾਨ ਦਾ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ    ਹੈਲਮਟ ਛੋਟ 'ਤੇ ਹਾਈ ਕੋਰਟ ਦੀ ਮੋਹਰ, ਬੰਬੇ ਸਰਦਾਰਾ ਲਈ ਵਿਸ਼ੇਸ਼ ਵਿਵਸਥਾ ਨੂੰ ਸੰਵਿਧਾਨਕ ਕਰਾਰ    ਤਿੰਨ ਮਾਸੂਮ ਬੱਚਿਆਂ ਦੇ ਅੰਤਿਮ ਸੰਸਕਾਰ ਦੌਰਾਨ ਦੋਸ਼ੀ ਮਾਂ ‘ਤੇ ਲੋਕਾਂ ਦਾ ਵਿਰੋਧ, ਚਿਹਰਾ ਦੇਖਣ ਤੋਂ ਰੋਕਿਆ ਗਿਆ    ਰਿਸ਼ਵਤਖੋਰੀ ਦੇ ਦੋਸ਼ਾਂ ਹੇਠ ਸਿੱਖਿਆ ਵਿਭਾਗ ਦਾ ਅਧਿਆਪਕ ਵਿਜੀਲੈਂਸ ਵੱਲੋਂ ਕਾਬੂ   
ਪੰਜਾਬ ਕਾਂਗਰਸ 'ਚ ਕੋਈ ਧੜੇਬੰਦੀ ਨਹੀਂ, ਰਾਜਾ ਵੜਿੰਗ ਨੇ ਕਿਹਾ- ਆਗੂਆਂ ਦੀ ਮੀਟਿੰਗ ਦਾ ਗਲਤ ਅਰਥ ਨਾ ਕੱਢੋ
July 6, 2026
There-Is-No-Factionalism-In-The-

Punjab Speaks Team / Punjab

ਚੰਡੀਗੜ੍ਹ :ਪੰਜਾਬ ਕਾਂਗਰਸ 'ਚ ਛਿੜੀ ਸਿਆਸੀ ਚਰਚਾ ਦੌਰਾਨ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ 'ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਤੋਂ ਸਾਫ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਆਗੂਆਂ ਦੀਆਂ ਵੱਖਰੀਆਂ ਮੀਟਿੰਗਾਂ ਨੂੰ ਵਿਵਾਦਾਂ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।

ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀ ਏਕਤਾ ਦਾ ਸੰਦੇਸ਼ ਦਿੰਦੇ ਹੋਏ ਆਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਕਾਂਗਰਸ ਦੇ ਸਾਰੇ ਪ੍ਰਮੁੱਖ ਆਗੂ ਇਕੱਠੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਸਵੀਰ ਹੀ ਦਰਸਾਉਂਦੀ ਹੈ ਕਿ ਪਾਰਟੀ ਲੀਡਰਸ਼ਿਪ ਇਕਜੁੱਟ ਹੋ ਕੇ ਅੱਗੇ ਵਧ ਰਹੀ ਹੈ।

ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਤੇ ਹੋਈ ਹਾਲੀਆ ਮੀਟਿੰਗ ਬਾਰੇ ਵੀ ਸਥਿਤੀ ਸਪੱਸ਼ਟ ਕੀਤੀ। ਵੜਿੰਗ ਨੇ ਕਿਹਾ ਕਿ ਇਹ ਕਿਸੇ ਧੜੇ ਦੀ ਮੀਟਿੰਗ ਨਹੀਂ, ਸਗੋਂ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੀਨੀਅਰ ਆਗੂਆਂ ਦੀ ਆਮ ਮੀਟਿੰਗ ਸੀ। ਚੰਨੀ ਹੁਣ ਸੂਬਾ ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਨ ਤੇ ਉਨ੍ਹਾਂ ਨੂੰ ਮਿਲਣ ਲਈ ਕਈ ਆਗੂ ਆਏ ਹੋਏ ਸਨ। ਜੋ ਉਸ ਦਿਨ ਨਹੀਂ ਪਹੁੰਚ ਸਕੇ, ਉਹ ਬਾਅਦ 'ਚ ਵੀ ਮਿਲ ਸਕਦੇ ਹਨ।

ਵੜਿੰਗ ਨੇ ਕਿਹਾ ਕਿ ਅੱਜ ਮੁਹਾਲੀ 'ਚ ਹੋਈ ਮੀਟਿੰਗ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸੀ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਹਰ ਮੀਟਿੰਗ 'ਚ ਸਾਰੇ ਆਗੂ ਹਾਜ਼ਰ ਹੋਣ। ਅੱਜ ਦੀ ਮੀਟਿੰਗ 'ਚ ਪ੍ਰਤਾਪ ਸਿੰਘ ਬਾਜਵਾ, ਓਪੀ ਸੋਨੀ, ਰਾਣਾ ਕੇਪੀ ਸਿੰਘ ਅਤੇ ਅਰੁਣਾ ਚੌਧਰੀ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਨਹੀਂ ਸਨ, ਪਰ ਇਸ ਤੋਂ ਕਿਸੇ ਵੀ ਤਰ੍ਹਾਂ ਦੇ ਮਤਭੇਦ ਦਾ ਅੰਦਾਜ਼ਾ ਨਹੀਂ ਲਗਾਇਆ ਜਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ ਹਨ ਤੇ ਇਹ ਸਾਰੇ ਪਾਰਟੀ ਨਾਲ ਖੜ੍ਹੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਅੰਦਰ ਹੋ ਰਹੀਆਂ ਚਰਚਾਵਾਂ ਨੂੰ ਜਨਤਕ ਕਰਨਾ ਉਚਿਤ ਨਹੀਂ ਹੈ। ਉਨ੍ਹਾਂ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪਰਿਵਾਰ ਇੱਕਜੁੱਟ ਹੈ ਤੇ ਇਸ ਨੂੰ ਵਿਵਾਦ 'ਚ ਨਾ ਬਦਲਿਆ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਚੰਨੀ ਦੀ ਰਿਹਾਇਸ਼ ਵਿਖੇ ਹੋਈ ਮੀਟਿੰਗ ਕਿਸੇ ਰੋਸ ਦਾ ਹਿੱਸਾ ਹੁੰਦੀ ਤਾਂ ਉਥੋਂ ਪਾਰਟੀ ਜਾਂ ਸੂਬਾ ਪ੍ਰਧਾਨ ਵਿਰੁੱਧ ਬਿਆਨਬਾਜ਼ੀ ਹੋਣੀ ਸੀ ਪਰ ਅਜਿਹਾ ਕੁਝ ਨਹੀਂ ਹੋਇਆ। ਇਸ ਤੋਂ ਸਾਫ਼ ਹੈ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸਾਰੇ ਆਗੂ ਮਿਲ ਕੇ ਕੰਮ ਕਰ ਰਹੇ ਹਨ। ਵੜਿੰਗ ਨੇ ਦਾਅਵਾ ਕੀਤਾ ਕਿ ਅਗਲੇ ਇੱਕ-ਦੋ ਦਿਨਾਂ 'ਚ ਸਾਰੇ ਸੀਨੀਅਰ ਕਾਂਗਰਸੀ ਆਗੂ ਇੱਕ ਮੰਚ ’ਤੇ ਨਜ਼ਰ ਆਉਣਗੇ।

ਚਰਨਜੀਤ ਸਿੰਘ ਚੰਨੀ ਦੀ ਦਿੱਲੀ ਫੇਰੀ ਬਾਰੇ ਪੁੱਛੇ ਸਵਾਲ 'ਤੇ ਵੜਿੰਗ ਨੇ ਕਿਹਾ ਕਿ ਉਹ ਕਿਸੇ ਦੀ ਫੇਰੀ ਦਾ ਸ਼ਡਿਊਲ ਜਨਤਕ ਨਹੀਂ ਕਰਦੇ। ਮੀਡੀਆ 'ਚ ਕਾਂਗਰਸ ਦੀਆਂ ਖਬਰਾਂ ਨੂੰ ਪ੍ਰਮੁੱਖਤਾ ਮਿਲਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਹੁਣ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਥਾਂ ਮਿਲ ਰਹੀ ਹੈ। ਉਨ੍ਹਾਂ ਹਲਕੇ ਲਹਿਜੇ 'ਚ ਇਹ ਵੀ ਕਿਹਾ ਕਿ ਅਗਲੀ ਵਾਰ ਜਦੋਂ ਉਹ ਚੰਨੀ ਨਾਲ ਫੋਨ ’ਤੇ ਗੱਲ ਕਰਨਗੇ ਤਾਂ ਉਹ ਉਨ੍ਹਾਂ ਦੀ ਇਜਾਜ਼ਤ ਲੈ ਕੇ ਗੱਲਬਾਤ ਰਿਕਾਰਡ ਕਰਨਗੇ ਤਾਂ ਜੋ ਹਰ ਕਿਸੇ ਨੂੰ ਪਾਰਟੀ ਦੀ ਏਕਤਾ ਦਾ ਸਬੂਤ ਮਿਲ ਸਕੇ।



There Is No Factionalism In The Punjab Congress Raja Warring Says do Not Misinterpret The Meeting Of Leaders


Recommended News
Punjab Speaks ad image
Trending
Just Now