ਬਹਿਬਲ ਕਲਾਂ ਗੋਲੀਕਾਂਡ ਜਾਂਚ ਲਈ ਲੋਕਾਂ ਨੂੰ ਖੁੱਲ੍ਹਾ ਸੱਦਾ, ਵਿਸ਼ੇਸ਼ ਜਾਂਚ ਟੀਮ ਵੱਲੋਂ ਬਿਆਨ ਦਰਜ ਕਰਨ ਦੀ ਅਪੀਲ    ਲੁਧਿਆਣਾ ਦੇ ਮਾਡਲ ਟਾਊਨ ਵਿੱਚ ਸਵੇਰ ਦੀ ਸੈਰ ਦੌਰਾਨ ਭਿਆਨਕ ਹਾਦਸਾ, ਔਰਤ ਦੀ ਮੌਤ, ਸਹੇਲੀ ਜ਼ਖ਼ਮੀ, ਡਰਾਈਵਰ ਫਰਾਰ    ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਦਾ ਨਾਮ ਬਦਲ ਕੇ ਰੱਖਿਆ ‘ਸਤਲੁਜ’, ਲੰਬੇ ਵਿਵਾਦ ਮਗਰੋਂ ਓਟੀਟੀ ‘ਤੇ ਬਿਨਾਂ ਕਟੌਤੀ ਦੇ ਰਿਲੀਜ਼    ਲੁਧਿਆਣਾ ਵਿੱਚ ਡਾਕਟਰ ਦੇ ਘਰ ਘਰੇਲੂ ਨੌਕਰਾਣੀ ਵੱਲੋਂ ਨਕਦੀ ਤੇ ਮੋਬਾਈਲ ਚੋਰੀ ਕਰਕੇ ਫਰਾਰ, ਪੁਲਿਸ ਵੱਲੋਂ ਤਲਾਸ਼ ਤੇ ਮਾਮਲਾ ਦਰਜ    ਸਲੋਵਾਕੀਆ ਤੋਂ ਵਤਨ ਪਰਤੀ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ    ਮਲੇਸ਼ੀਆ ਵਿੱਚ ਦਿਲ ਦਾ ਦੌਰਾ ਬਣਿਆ ਮੌਤ ਦਾ ਕਾਰਨ, ਪਿੰਡ ਪੋਨਾਂ ਦੇ ਨੌਜਵਾਨ ਦਾ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ    ਹੈਲਮਟ ਛੋਟ 'ਤੇ ਹਾਈ ਕੋਰਟ ਦੀ ਮੋਹਰ, ਬੰਬੇ ਸਰਦਾਰਾ ਲਈ ਵਿਸ਼ੇਸ਼ ਵਿਵਸਥਾ ਨੂੰ ਸੰਵਿਧਾਨਕ ਕਰਾਰ    ਤਿੰਨ ਮਾਸੂਮ ਬੱਚਿਆਂ ਦੇ ਅੰਤਿਮ ਸੰਸਕਾਰ ਦੌਰਾਨ ਦੋਸ਼ੀ ਮਾਂ ‘ਤੇ ਲੋਕਾਂ ਦਾ ਵਿਰੋਧ, ਚਿਹਰਾ ਦੇਖਣ ਤੋਂ ਰੋਕਿਆ ਗਿਆ    ਰਿਸ਼ਵਤਖੋਰੀ ਦੇ ਦੋਸ਼ਾਂ ਹੇਠ ਸਿੱਖਿਆ ਵਿਭਾਗ ਦਾ ਅਧਿਆਪਕ ਵਿਜੀਲੈਂਸ ਵੱਲੋਂ ਕਾਬੂ    ਇੰਤਜ਼ਾਰ ਖ਼ਤਮ ... ਬੀਬੀਆਂ ਦੇ ਖ਼ਾਤਿਆਂ 'ਚ ਆਉਣ ਲੱਗੀ ਸਨਮਾਨ ਰਾਸ਼ੀ; ਵੱਜ ਗਈ ਕੈਸ਼ ਵਾਲੀ 'ਟੂ-ਟੂ!'   
SGPC ਵਫਦ ਨੇ ਪੰਜਾਬ ਦੇ ਡੀਜੀਪੀ ਨਾਲ ਕੀਤੀ ਮੁਲਾਕਾਤ, CM ਮਾਨ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗ
July 3, 2026
Sgpc-delegation-met-punjab-dgp-d

Punjab Speaks Team / Punjab

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਅੱਜ ਡੀਜੀਪੀ ਨੂੰ ਮੁੱਖ ਮੰਤਰੀ ਖਿਲਾਫ ਦਸ ਗੁਰੂ ਸਾਹਿਬਾਨ ਦੀਆਂ ਤਸਵੀਰਾਂ 'ਤੇ ਸ਼ਰਾਬ ਛਿੜਕਣ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਤੇ ਪਿਸ਼ਾਬ ਕਰਨ ਵਾਲੀ ਵੀਡੀਓ ਦੇ ਮੁੱਦੇ ਤੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਕਮੇਟੀ ਦੇ ਵਫਦ ਵਿੱਚ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਜਾਨਾ ਸਕੱਤਰ ਸ਼ੇਰ ਸਿੰਘ ਮੰਡ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲਵੰਤ ਸਿੰਘ ਮੰਨਣ, ਅੰਤਰਿੰਗ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜ ਖੇੜੀ, ਸੁਰਜੀਤ ਸਿੰਘ ਤੁਗਲਵਾਲ ਸੁਰਜੀਤ ਸਿੰਘ ਕੰਗ ਬਲਦੇਵ ਸਿੰਘ ਕੈਮਪੁਰੀ ਸੁਰਜੀਤ ਸਿੰਘ ਗੜੀ ਮੇਜਰ ਸਿੰਘ ਅਤੇ ਦਲਜੀਤ ਸਿੰਘ ਭਿੰਡਰ ਸ਼ਾਮਿਲ ਸਨ।

ਵਫਦ ਨੇ ਡੀਜੀਪੀ ਦੇ ਧਿਆਨ ਵਿੱਚ ਲਿਆਂਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਦੀ ਵਾਇਰਲ ਹੋਈ ਵੀਡੀਓ ਦੀ ਜਾਂਚ ਕਰਵਾਈ ਹੈ ਅਤੇ ਜਿਸ ਵਿੱਚ ਇਹ ਵੀਡੀਓ ਸਹੀ ਪਾਈ ਗਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਜਲਾਸ ਨੇ ਵੀ ਇਹ ਫੈਸਲਾ ਕੀਤਾ ਹੈ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਨੂੰ ਲੈ ਕੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕੀਤੀ ਜਾਵੇਗੀ। ਜਿਸ ਦੇ ਮੱਦੇਨਜ਼ਰ ਅੱਜ ਇਹ ਸ਼ਿਕਾਇਤ ਕੀਤੀ ਗਈ ਹੈ।।

ਵਫਦ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਇੱਕ ਝੂਠੀ ਰਿਪੋਰਟ ਤਿਆਰ ਕੀਤੀ ਹੈ ਜੋ ਕਿ ਬਿਲਕੁਲ ਝੂਠੀ ਤੇ ਜਾਅਲੀ ਹੈ।

ਵਫਦ ਨੇ ਕਿਹਾ ਕਿ 27 ਜੂਨ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਭਗਵੰਤ ਮਾਨ ਦੇ ਖਿਲਾਫ ਬੇਅਦਬੀ ਅਤੇ ਕੁਫਰ ਵਾਲੀ ਵੀਡੀਓ ਨੂੰ ਲੈ ਕੇ ਸ਼ਿਕਾਇਤ ਕਰੇਗੀ। ਵਫਦ ਨੇ ਮੁੱਖ ਮੰਤਰੀ ਖਿਲਾਫ ਬੀਐਨਐਸਐਸ ਅਤੇ ਹੋਰ ਧਰਾਵਾਂ ਸਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।


Sgpc delegation met punjab dgp demanded registration of a case against cm mann


Recommended News
Punjab Speaks ad image Punjab Speaks ad image
Trending
Just Now