ਬਹਿਬਲ ਕਲਾਂ ਗੋਲੀਕਾਂਡ ਜਾਂਚ ਲਈ ਲੋਕਾਂ ਨੂੰ ਖੁੱਲ੍ਹਾ ਸੱਦਾ, ਵਿਸ਼ੇਸ਼ ਜਾਂਚ ਟੀਮ ਵੱਲੋਂ ਬਿਆਨ ਦਰਜ ਕਰਨ ਦੀ ਅਪੀਲ    ਲੁਧਿਆਣਾ ਦੇ ਮਾਡਲ ਟਾਊਨ ਵਿੱਚ ਸਵੇਰ ਦੀ ਸੈਰ ਦੌਰਾਨ ਭਿਆਨਕ ਹਾਦਸਾ, ਔਰਤ ਦੀ ਮੌਤ, ਸਹੇਲੀ ਜ਼ਖ਼ਮੀ, ਡਰਾਈਵਰ ਫਰਾਰ    ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਦਾ ਨਾਮ ਬਦਲ ਕੇ ਰੱਖਿਆ ‘ਸਤਲੁਜ’, ਲੰਬੇ ਵਿਵਾਦ ਮਗਰੋਂ ਓਟੀਟੀ ‘ਤੇ ਬਿਨਾਂ ਕਟੌਤੀ ਦੇ ਰਿਲੀਜ਼    ਲੁਧਿਆਣਾ ਵਿੱਚ ਡਾਕਟਰ ਦੇ ਘਰ ਘਰੇਲੂ ਨੌਕਰਾਣੀ ਵੱਲੋਂ ਨਕਦੀ ਤੇ ਮੋਬਾਈਲ ਚੋਰੀ ਕਰਕੇ ਫਰਾਰ, ਪੁਲਿਸ ਵੱਲੋਂ ਤਲਾਸ਼ ਤੇ ਮਾਮਲਾ ਦਰਜ    ਸਲੋਵਾਕੀਆ ਤੋਂ ਵਤਨ ਪਰਤੀ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ    ਮਲੇਸ਼ੀਆ ਵਿੱਚ ਦਿਲ ਦਾ ਦੌਰਾ ਬਣਿਆ ਮੌਤ ਦਾ ਕਾਰਨ, ਪਿੰਡ ਪੋਨਾਂ ਦੇ ਨੌਜਵਾਨ ਦਾ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ    ਹੈਲਮਟ ਛੋਟ 'ਤੇ ਹਾਈ ਕੋਰਟ ਦੀ ਮੋਹਰ, ਬੰਬੇ ਸਰਦਾਰਾ ਲਈ ਵਿਸ਼ੇਸ਼ ਵਿਵਸਥਾ ਨੂੰ ਸੰਵਿਧਾਨਕ ਕਰਾਰ    ਤਿੰਨ ਮਾਸੂਮ ਬੱਚਿਆਂ ਦੇ ਅੰਤਿਮ ਸੰਸਕਾਰ ਦੌਰਾਨ ਦੋਸ਼ੀ ਮਾਂ ‘ਤੇ ਲੋਕਾਂ ਦਾ ਵਿਰੋਧ, ਚਿਹਰਾ ਦੇਖਣ ਤੋਂ ਰੋਕਿਆ ਗਿਆ    ਰਿਸ਼ਵਤਖੋਰੀ ਦੇ ਦੋਸ਼ਾਂ ਹੇਠ ਸਿੱਖਿਆ ਵਿਭਾਗ ਦਾ ਅਧਿਆਪਕ ਵਿਜੀਲੈਂਸ ਵੱਲੋਂ ਕਾਬੂ    ਇੰਤਜ਼ਾਰ ਖ਼ਤਮ ... ਬੀਬੀਆਂ ਦੇ ਖ਼ਾਤਿਆਂ 'ਚ ਆਉਣ ਲੱਗੀ ਸਨਮਾਨ ਰਾਸ਼ੀ; ਵੱਜ ਗਈ ਕੈਸ਼ ਵਾਲੀ 'ਟੂ-ਟੂ!'   
ਕ੍ਰਿਪਟੋਕਰੰਸੀ 'ਤੇ ਲੱਗ ਜਾਵੇਗਾ ਬੈਨ ! RBI ਨੇ ਦੱਸਿਆ ਦੇਸ਼ ਲਈ ਖ਼ਤਰਾ; ਸਰਕਾਰ ਨੂੰ ਕਿਹਾ- ਇਸ ਨੂੰ ਕਾਨੂੰਨੀ ਮਾਨਤਾ ਨਾ ਦਿਓ
July 3, 2026
Cryptocurrency-Set-To-Be-Banned-

Punjab Speaks Team / Punjab

ਨਵੀਂ ਦਿੱਲੀ 03 ਜੁਲਾਈ 2026:ਕ੍ਰਿਪਟੋਕਰੰਸੀ ਬੈਨ (Cryptocurrency Ban) ਨੂੰ ਕਾਨੂੰਨੀ ਮਾਨਤਾ ਨੂੰ ਲੈ ਕੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ। ਇਸ ਦੌਰਾਨ ਭਾਰਤੀ ਰਿਜ਼ਰਵ ਬੈਂਕ ਨੇ ਇਕ ਸੰਸਦੀ ਕਮੇਟੀ ਨੂੰ ਦੱਸਿਆ ਕਿ ਕ੍ਰਿਪਟੋਕਰੰਸੀ ਵਰਗੀਆਂ ਵਰਚੁਅਲ ਡਿਜੀਟਲ ਸੰਪਤੀਆਂ ਭਾਰਤ ਵਰਗੇ ਉਭਰ ਰਹੇ ਅਰਥਚਾਰੇ ਲਈ ਖ਼ਤਰਾ ਹਨ ਤੇ ਅਜਿਹੀਆਂ ਜਾਇਦਾਦਾਂ ਨੂੰ ਦੇਸ਼ ਵਿਚ ਕਾਨੂੰਨੀ ਰੂਪ ਨਹੀਂ ਦਿੱਤਾ ਜਾਣਾ ਚਾਹੀਦਾ ਹੈ।

RBI ਨੇ ਸੰਸਦ ਮੈਂਬਰ ਭਰਤਹਿਰੀ ਮਹਿਤਾਬ ਦੀ ਅਗਵਾਈ ਵਾਲੀ ਸੰਸਦੀ ਸਥਾਈ ਕਮੇਟੀ (ਵਿੱਤ) ਨੂੰ ਇਹ ਵੀ ਦੱਸਿਆ ਕਿ ਚੀਨ ਅਤੇ ਕਤਰ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹਨ ਜਿਨ੍ਹਾਂ ਨੇ ਅਜਿਹੀਆਂ ਵਿੱਤੀ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ, ਜਦੋਂਕਿ ਯੂਰਪ ਨੇ ਬਹੁਤ ਸਖਤ ਤੇ ਰੈਗੂਲੇਟਿਡ ਤਰੀਕੇ ਨਾਲ ਵਰਚੁਅਲ ਡਿਜੀਟਲ ਐਸੇਟਸ ਦੀ ਇਜਾਜ਼ਤ ਦਿੱਤੀ ਹੈ।

RBI ਜਲਦੀ ਹੀ ਰਿਪੋਰਟ ਪੇਸ਼ ਕਰੇਗਾ

RBI ਦੇ ਡਿਪਟੀ ਗਵਰਨਰ ਰੋਹਿਤ ਜੈਨ ਤੇ ਕਾਰਜਕਾਰੀ ਨਿਰਦੇਸ਼ਕ ਪੀ ਵਾਸੂਦੇਵਨ ਨੇ ਕੇਂਦਰੀ ਬੈਂਕ ਵੱਲੋਂ ਭਾਜਪਾ ਦੇ ਸੰਸਦ ਮੈਂਬਰ ਭਰਤਰਿਹਰੀ ਮਹਿਤਾਬ ਦੀ ਅਗਵਾਈ ਵਾਲੀ ਵਿੱਤ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ।ਇਹ ਵਰਚੁਅਲ ਡਿਜੀਟਲ ਐਸੇਟਸ ਬਾਰੇ ਕਮੇਟੀ ਦੀ ਸੱਤਵੀਂ ਮੀਟਿੰਗ ਸੀ। ਹੁਣ ਤਕ ਕਮੇਟੀ ਨੇ ਆਰਥਿਕ ਮਾਮਲਿਆਂ ਦੇ ਵਿਭਾਗ, ਐਫਆਈਯੂ, ਸੀਬੀਡੀਟੀ ਅਤੇ ਵੀਡੀਏ ਖੇਤਰ ਦੀਆਂ ਕਈ ਪ੍ਰਾਈਵੇਟ ਕੰਪਨੀਆਂ ਤੋਂ ਜਾਣਕਾਰੀ ਤੇ ਸਬੂਤ ਲਏ ਹਨ। ਮਹਿਤਾਬ ਨੇ ET ਨੂੰ ਦੱਸਿਆ, 'ਅਸੀਂ ਜਲਦ ਹੀ ਇਸ ਬਾਰੇ ਆਪਣੀ ਰਿਪੋਰਟ ਪੇਸ਼ ਕਰ ਸਕਦੇ ਹਾਂ।'


Cryptocurrency Set To Be Banned RBI Terms It A Threat To The Country Advises Government Not To Grant It Legal Recognition


Recommended News
Punjab Speaks ad image Punjab Speaks ad image
Trending
Just Now