ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਭਾਰਤੀਆਂ ਨੇ ਕਰਵਾਈ ਨੇਪਾਲ ਦੀ ਮੌਜ, ਮੰਦੀ ਦੇ ਦੌਰ ‘ਚ ਇਨ੍ਹਾਂ ਇੰਡੀਅਨਜ਼ ਕਰਕੇ ਹੋਇਆ ਵੱਡਾ ਫ਼ਾਇਦਾ
June 4, 2026
Indians-Made-Nepal-Happy-These-I

Punjab Speaks Team / Punjab

ਨਵੀਂ ਦਿੱਲੀ 04 ਜੂਨ 2026 :ਭਾਰਤ ਅਤੇ ਨੇਪਾਲ ਵਿਚਾਲੇ ਵਪਾਰਕ ਰਿਸ਼ਤੇ ਸ਼ੁਰੂਆਤ ਤੋਂ ਹੀ ਰਹੇ ਹਨ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਖੁੱਲ੍ਹੀ ਸਰਹੱਦ ਵੀ ਹੈ। ਪਰ ਸਮੇਂ-ਸਮੇਂ ‘ਤੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅ ਵੀ ਦੇਖਿਆ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਭੂਗੋਲਿਕ ਵਿਵਾਦ ਅਤੇ ₹100 ਤੋਂ ਵੱਧ ਦੇ ਸਾਮਾਨ ‘ਤੇ ਭਾਰੀ ਡਿਊਟੀ ਲਗਾਉਣ ਦੇ ਮੁੱਦੇ ਨੇ ਫਿਰ ਜ਼ੋਰ ਫੜਿਆ ਸੀ। ਫਿਲਹਾਲ ਬਾਲੇਨ ਸਰਕਾਰ ਆਉਣ ਤੋਂ ਬਾਅਦ ਹੁਣ ਭਾਰਤੀਆਂ ਦੀ ਬਦੌਲਤ ਨੇਪਾਲ ਨੂੰ ਚੰਗਾ ਫ਼ਾਇਦਾ ਹੋਣ ਦੀ ਖ਼ਬਰ ਆਈ ਹੈ।

ਭਾਰਤੀਆਂ ਨੇ ਕਰਵਾਈ ਨੇਪਾਲ ਦੀ ਮੌਜ

ਨੇਪਾਲਦੀ ਆਰਥਿਕ ਮੰਦੀ ਦੇ ਦੌਰ ਵਿੱਚ ਭਾਰਤੀਆਂ ਨੇ ਸੰਜੀਵਨੀ ਦਾ ਕੰਮ ਕੀਤਾ ਹੈ। ਸਿਆਸੀ ਉਤਾਰ-ਚੜ੍ਹਾਅ ਵਿਚਕਾਰ ਭਾਰਤੀ ਸੈਲਾਨੀਆਂ ਨੇ ਰਿਕਾਰਡ ਗਿਣਤੀ ਵਿੱਚ ਨੇਪਾਲ ਦੀ ਯਾਤਰਾ ਕੀਤੀ ਹੈ। ਨੇਪਾਲੀ ਮੀਡੀਆ ਨੇ ਆਪਣੇ ਸੈਰ-ਸਪਾਟਾ ਬੋਰਡ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਮਈ ਦੇ ਮਹੀਨੇ ਵਿੱਚ ਹਵਾਈ ਰਸਤੇ ਰਾਹੀਂ 40,782 ਭਾਰਤੀ ਸੈਲਾਨੀ ਉੱਥੇ ਪਹੁੰਚੇ, ਜੋ ਕਿ ਹੁਣ ਤੱਕ ਦਾ ਇੱਕ ਰਿਕਾਰਡ ਹੈ। ਇਹ ਅੰਕੜਾ ਪਿਛਲੇ ਸਾਲ ਦੇ ਮਈ ਮਹੀਨੇ ਦੀ ਤੁਲਨਾ ਵਿੱਚ 32.66 ਫ਼ੀਸਦੀ ਵੱਧ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨੇਪਾਲ ਦੇ ਸੈਰ-ਸਪਾਟਾ ਖੇਤਰ ਲਈ ਇੱਕ ਹਾਂਪੱਖੀ ਬਦਲਾਅ ਹੈ।

ਤੇਜ਼ੀ ਨਾਲ ਵਧ ਰਹੇ ਹਨ ਭਾਰਤੀ ਸੈਲਾਨੀ

ਰਿਪੋਰਟਾਂ ਮੁਤਾਬਕ, ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸੈਰ-ਸਪਾਟਾ ਬਾਜ਼ਾਰਾਂ ਵਿੱਚੋਂ ਇੱਕ ਬਣਦਾ ਜਾ ਰਿਹਾ ਹੈ, ਜਿੱਥੇ ਸਾਲਾਨਾ ਔਸਤਨ 3 ਕਰੋੜ ਤੋਂ ਵੱਧ ਭਾਰਤੀ ਵਿਦੇਸ਼ਾਂ ਦੀ ਯਾਤਰਾ ਕਰਦੇ ਹਨ। ਨੇਪਾਲ ਵਿੱਚ ਸੈਰ-ਸਪਾਟਾ ਕਾਰੋਬਾਰੀ ਅਤੇ ਨੀਤੀ ਘਾੜੇ ਮੰਨਦੇ ਹਨ ਕਿ ਇਸ ਵਧਦੇ ਬਾਜ਼ਾਰ ਵਿੱਚ ਨੇਪਾਲ ਦੀ ਹਿੱਸੇਦਾਰੀ ਵਿੱਚ ਥੋੜ੍ਹਾ ਜਿਹਾ ਵਾਧਾ ਹੋਣ ਨਾਲ ਵੀ ਵੱਡਾ ਆਰਥਿਕ ਲਾਭ ਹੋ ਸਕਦਾ ਹੈ।

ਨੇਪਾਲ ਨੇ ਭਾਰਤੀ ਕਰੰਸੀ ਤੋਂ ਹਟਾਈ ਪਾਬੰਦੀ

ਦੱਸ ਦੇਈਏ ਕਿ ਹਾਲ ਹੀ ਵਿੱਚ ਭਾਰਤੀ ਯਾਤਰੀਆਂ ਲਈ ਨੇਪਾਲ ਜਾਣਾ ਹੋਰ ਵੀ ਸੁਵਿਧਾਜਨਕ ਹੋ ਗਿਆ ਹੈ। ਨੇਪਾਲ ਨੇ ਹਾਲ ਹੀ ਵਿੱਚ ਭਾਰਤੀ ਕਰੰਸੀ ‘ਤੇ ਲੱਗੀ ਪਿਛਲੇ ਇੱਕ ਦਹਾਕੇ ਦੀ ਪਾਬੰਦੀ ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਪੂਰੇ ਦੇਸ਼ ਵਿੱਚ ਡਿਜੀਟਲ ਪੇਮੈਂਟ ਅਤੇ QR-ਕੋਡ ਰਾਹੀਂ ਲੈਣ-ਦੇਣ ਸਵੀਕਾਰ ਕੀਤਾ ਜਾਂਦਾ ਹੈ, ਜਿਸ ਦੀ ਬਦੌਲਤ ਭਾਰਤੀਆਂ ਦੀ ਯਾਤਰਾ ਬਹੁਤ ਆਸਾਨ ਹੋ ਗਈ ਹੈ।

ਪੀਐਮ ਮੋਦੀ ਦੀ ਅਪੀਲ ਦਾ ਅਸਰ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਾਗਰਿਕਾਂ ਨੂੰ ਵਿਦੇਸ਼ੀ ਯਾਤਰਾਵਾਂ ਘੱਟ ਕਰਨ ਅਤੇ ਵਿਦੇਸ਼ੀ ਮੁਦਰਾ ਦੇ ਬਹਾਅ ਨੂੰ ਰੋਕਣ ਦੀ ਅਪੀਲ ਕੀਤੀ ਹੈ। ਸੈਰ-ਸਪਾਟਾ ਖੇਤਰ ਦੇ ਮਾਹਿਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਨੇਪਾਲ ਵਿੱਚ ਭਾਰਤੀ ਕਰੰਸੀ ਦੇ ਲੈਣ-ਦੇਣ ਵਿੱਚ ਆਸਾਨੀ ਅਤੇ ਸੁਵਿਧਾਜਨਕ ਯਾਤਰਾ ਦੇ ਚੱਲਦਿਆਂ ਭਾਰਤੀ ਸੈਲਾਨੀਆਂ ਨੇ ਨੇਪਾਲ ਦਾ ਰੁਖ਼ ਕੀਤਾ ਹੈ।

Indians Made Nepal Happy These Indians Were A Big Benefit During The Recession


Recommended News
Trending
Just Now