ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਬਿਰਹਾ ਦਾ ਸੁਲਤਾਨ: ਸ਼ਿਵ ਕੁਮਾਰ ਬਟਾਲਵੀ ਦੀ 53ਵੀਂ ਬਰਸੀ ਅੱਜ; ਸਾਹਿਤਕ ਜਗਤ ਕਰ ਰਿਹਾ ਯਾਦ
May 6, 2026
Sultan-Of-Birha-Shiv-Kumar-Batal

Punjab Speaks Team / Punjab

ਬਟਾਲਾ 06 ਮਈ 2026:ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਮੁਹੱਲਾ ਪ੍ਰੇਮ ਨਗਰ ਦਾਰਾ ਸਲਾਮ ‘ਚ ਆਪਣਾ ਬਚਪਨ ਅਤੇ ਜਵਾਨੀ ਬਿਤਾਉਣ ਵਾਲੇ ਵਿਸ਼ਵ ਪ੍ਰਸਿੱਧ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ 53ਵੀਂ ਬਰਸੀ 6 ਮਈ ਦਿਨ ਬੁੱਧਵਾਰ ਨੂੰ ਮਨਾਈ ਜਾ ਰਹੀ ਹੈ। ਇਸ ਦਿਨ ਉਨ੍ਹਾਂ ਨੂੰ ਪੂਰੀ ਦੁਨੀਆ ’ਚ ਸਾਹਿਤਕ ਪ੍ਰੇਮੀ ਸ਼ਰਧਾਂਜਲੀ ਭੇਟ ਕਰਦੇ ਹਨ, ਉਥੇ ਬਟਾਲਾ ਵਿਚ ਵੀ ਸ਼ਿਵ ਬਟਾਲਵੀ ਨੂੰ ਯਾਦ ਕੀਤਾ ਜਾਵੇਗਾ। 6 ਮਈ ਦਿਨ ਬੁੱਧਵਾਰ ਨੂੰ ਸ਼ਿਵ ਆਡੀਟੋਰੀਅਮ ਬਟਾਲਾ ਵਿਚ ਵਿਸ਼ਾਲ ਕਵੀ ਦਰਬਾਰ ਅਤੇ ਸ਼ਿਵ ਦੀਆਂ ਗ਼ਜ਼ਲਾਂ ਦਾ ਗਾਇਨ ਹੋਵੇਗਾ। ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਪਾਕਿਸਤਾਨ ਦੀ ਤਹਿਸੀਲ ਛੱਕਰਗੜ੍ਹ ਦੇ ਪਿੰਡ ਬੜਾ ਪਿੰਡ ਲੋਟੀਆਂ ਵਿਖੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ, ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਆਪਣੇ ਪੂਰੇ ਪਰਿਵਾਰ ਸਮੇਤ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਦਾਰਾ ਸਲਾਮ ਵਿਚ ਆ ਕੇ ਵਸ ਗਏ। ਪੰਡਿਤ ਕ੍ਰਿਸ਼ਨ ਗੋਪਾਲ ਪੇਸ਼ੇ ਤੋਂ ਪਟਵਾਰੀ ਸੀ। ਸ਼ਿਵ ਕੁਮਾਰ ਨੇ ਸਾਲ 1953 ਵਿਚ 10ਵੀਂ ਪਾਸ ਕੀਤੀ ਅਤੇ ਬਾਅਦ ਵਿਚ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਚ ਦਾਖਲਾ ਲਿਆ ਅਤੇ ਇੱਥੋਂ ਆਪਣੀ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਉਹਨਾਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਚ ਦਾਖਲਾ ਲਿਆ। ਸ਼ਿਵ ਕੁਮਾਰ ਬਟਾਲਵੀ ਨੂੰ ਆਪਣੇ ਕਾਲਜ ਦੇ ਦਿਨਾਂ ਵਿਚ ਇਕ ਲੜਕੀ ਨਾਲ ਪਿਆਰ ਹੋ ਗਿਆ ਸੀ ਅਤੇ ਉਕਤ ਲੜਕੀ ਨੂੰ ਵੀ ਸ਼ਿਵ ਕੁਮਾਰ ਬਟਾਲਵੀ ਨਾਲ ਡੂੰਘਾ ਪਿਆਰ ਸੀ, ਪਰ ਲੜਕੀ ਦਾ ਪਿਤਾ ਉਸ ਨੂੰ ਕਿਸੇ ਬਹਾਨੇ ਵਿਦੇਸ਼ ਲੈ ਗਿਆ ਅਤੇ ਉਥੇ ਲੜਕੀ ਦਾ ਵਿਆਹ ਕਰ ਦਿੱਤਾ। ਉਸ ਤੋਂ ਬਾਅਦ ਸ਼ਿਵ ਉਸ ਲੜਕੀ ਦੇ ਪਿਆਰ ਵਿਚ ਕਵਿਤਾ ਲਿਖਣ ਲੱਗ ਪਿਆ।

ਸ਼ਿਵ ਕੁਮਾਰ ਨੇ ਸਭ ਤੋਂ ਪਹਿਲੀ ਰਚਨਾ ….

ਮਾਏ ਨੀਂ ਮਾਏ, ਮੈਂ ਇੱਕ ਸ਼ਿਕਰਾ ਯਾਰ ਬਣਾਇਆ,

ਚੂਰੀਆਂ ਕੁੱਟਾਂ ਤਾਂ ਓਹ ਖਾਂਦਾ ਨਹੀਂ,

ਅਸਾਂ ਦਿਲ ਦਾ ਮਾਸ ਖਵਾਇਆ,

ਇੱਕ ਉਡਾਰੀ ਉਸ ਐਸੀ ਮਾਰੀ

ਪਰ ਮੁੜ ਵਤਨੀ ਨਾ ਆਇਆ ।

ਇਸ ਤੋਂ ਬਾਅਦ ਇੱਕ ਕੁੜੀ ਜੀਦਾ ਨਾਂ ਮੁਹੱਬਤ ਗੁੰਮ ਹੈ ਗੁੰਮ ਹੈ ਲਿਖਿਆ ਸੀ।

ਸ਼ਿਵ ਕੁਮਾਰ ਬਟਾਲਵੀ ਆਪਣੇ ਪ੍ਰੀਤਮ ਦੇ ਗਮ ਵਿਚ ਲਿਖਦਾ ਰਿਹਾ ਕਿ ਆਖਿਰ ਇਕ ਦਿਨ ਉਹ ਬਟਾਲਾ ਦੇ ਵਸਨੀਕ ਪੰਡਤ ਬਰਕਤ ਰਾਮ ਯੁਮਨ ਨੂੰ ਮਿਲਿਆ, ਜੋ ਕਿ ਪੰਜਾਬ ਦੇ ਜਾਣੇ-ਪਛਾਣੇ ਉਸਤਾਦ ਕਵੀ ਸਨ ਅਤੇ ਉਨ੍ਹਾਂ ਨੂੰ ਆਪਣਾ ਉਸਤਾਦ ਮੰਨ ਲਿਆ ਅਤੇ ਉਨ੍ਹਾਂ ਦੀਆਂ ਰਮਜਾਂ ਨੂੰ ਸਮਝਣ ਲੱਗ ਪਿਆ। ਉਸ ਤੋਂ ਕਵੀ ਉਸਤਾਦ ਬਰਕਤ ਰਾਮ ਯੁਮਨ ਅਤੇ ਸ਼ਿਵ ਕੁਮਾਰ ਦੀ ਸ਼ਾਇਰੀ ਨੇ ਉਸ ਨੂੰ ਸ਼ਿਵ ਕੁਮਾਰ ਤੋਂ ਬਦਲ ਕੇ ਸ਼ਿਵ ਕੁਮਾਰ ਬਟਾਲਵੀ ਬਣਾ ਦਿੱਤਾ। 27 ਮਈ 1964 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਨੇ ਦਿੱਲੀ ਦੇ ਲਾਲ ਕਿਲ੍ਹੇ ਤੋਂ ਆਪਣੀ ਰਚਨਾ ‘ਅਜ ਧਰਤੀ ਕਾ ਬਾਬੁਲ ਮੋਇਆ, ਸਾਰੀ ਧਰਤ ਨੜੋਏ ਆਈ’ ਪੇਸ਼ ਕੀਤੀ, ਜਿਸ ‘ਤੇ ਪੂਰੇ ਦੇਸ਼ ’ਚ ਸ਼ਿਵ ਕੁਮਾਰ ਬਟਾਲਵੀ ਬਾਰੇ ਚਰਚਾ ਸ਼ੁਰੂ ਹੋ ਗਈ। ਸਾਲ 1965 ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਜੋ ਉਸਨੂੰ ਲੂਨਾ ਕਿਤਾਬ ਲਈ ਮਿਲਿਆ। ਸ਼ਿਵ ਕੁਮਾਰ ਬਟਾਲਵੀ ਦਾ ਵਿਆਹ 5 ਮਈ 1967 ਨੂੰ ਹੋਇਆ। ਸ਼ਿਵ ਕੁਮਾਰ ਰਾਵੀ ਨਦੀ ਦੇ ਕੰਢੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੰਗੇਆਲ ਵਿਖੇ ਵਿਆਹ ਦੀ ਬਰਾਤ ਲੈ ਕੇ ਗਿਆ, ਜਿੱਥੇ ਉਸ ਦਾ ਵਿਆਹ ਅਰੁਣਾ ਸ਼ਰਮਾ ਨਾਲ ਹੋਇਆ। 12 ਅਪ੍ਰੈਲ 1968 ਨੂੰ ਸ਼ਿਵ ਕੁਮਾਰ ਬਟਾਲਵੀ ਨੂੰ ਇੱਕ ਪੁੱਤਰ ਦੀ ਬਖਸ਼ਿਸ਼ ਹੋਈ, ਜਿਸਦਾ ਨਾਮ ਅਰੁਣਾ ਅਤੇ ਸ਼ਿਵ ਨੇ ਮਿਲ ਕੇ ਮੇਹਰਬਾਨ ਰੱਖਿਆ। 23 ਸਤੰਬਰ 1969 ਨੂੰ ਉਹਨਾਂ ਦੇ ਘਰ ਇਕ ਧੀ ਦਾ ਜਨਮ ਹੋਇਆ, ਜਿਸਦਾ ਨਾਮ ਉਨ੍ਹਾਂ ਨੇ ਪੂਜਾ ਰੱਖਿਆ। ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਸ਼ਾਇਰੀ ਨਾਲ ਵਿਦੇਸ਼ਾਂ ਦੀਆਂ ਵੱਡੀਆਂ ਸਟੇਜਾਂ ‘ਤੇ ਰਾਜ ਕੀਤਾ ਅਤੇ ਜਦੋਂ ਮੇਹਰਬਾਨ ਸਿਰਫ਼ ਪੰਜ ਸਾਲ ਅਤੇ ਬੇਟੀ ਪੂਜਾ ਚਾਰ ਸਾਲ ਦੀ ਸੀ ਤਾਂ 7 ਮਈ 1973 ਨੂੰ ਸ਼ਿਵ ਕੁਮਾਰ ਬਟਾਲਵੀ ਦਾ ਦੇਹਾਂਤ ਉਨ੍ਹਾਂ ਦੇ ਸਹੁਰੇ ਪਿੰਡ ਮੰਗੇਆਲ ਵਿਖੇ ਹੋਇਆ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਮੰਗੇਆਲ ਹੁਣ ਜ਼ਿਲ੍ਹਾ ਪਠਾਨਕੋਟ ਵਿੱਚ ਹੈ, ਜਿੱਥੇ ਉਨ੍ਹਾਂ ਦੇ ਨਾਮ ‘ਤੇ ਇੱਕ ਲਾਇਬ੍ਰੇਰੀ ਬਣਾਈ ਗਈ ਹੈ। ਬਟਾਲਾ ‘ਚ ਸ਼ਿਵ ਕੁਮਾਰ ਬਟਾਲਵੀ ਦੇ ਨਾਂ ‘ਤੇ ਆਡੀਟੋਰੀਅਮ ਬਣਾਇਆ ਗਿਆ ਹੈ।

Sultan Of Birha Shiv Kumar Batalvi s 53rd Death Anniversary Today Literary World Remembers


Recommended News
Trending
Just Now