June 15, 2026
Punjab Speaks Team / Punjab
ਲੁਧਿਆਣਾ 15 ਜੂਨ 2026 :ਤਿੰਨ ਦਿਨ ਬਾਰਿਸ਼ ਤੋਂ ਬਾਅਦ ਐਤਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਮੌਸਮ ਸਾਫ਼ ਰਿਹਾ। ਇਸ ਨਾਲ ਕਈ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 35 ਤੋਂ 37 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ ਜਦਕਿ ਘੱਟੋ ਘੱਟ ਤਾਪਮਾਨ 20 ਤੋਂ 22 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ ਸੋਮਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਸਵੇਰੇ ਬੱਦਲ ਛਾਏ ਰਹਿ ਸਕਦੇ ਹਨ। ਕੁਝ ਜ਼ਿਲ੍ਹਿਆਂ ’ਚ ਬੂੰਦਾਬਾਂਦੀ ਤੇ ਕੁਝ ਜ਼ਿਲ੍ਹਿਆਂ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲ ਸਕਦੀ ਹੈ। ਇਸ ਤੋਂ ਬਾਅਦ 16 ਤੋਂ 18 ਜੂਨ ਤੱਕ ਮੌਸਮ ਸਾਫ਼ ਰਹੇਗਾ ਜਦਕਿ 19 ਤੇ 20 ਜੂਨ ਨੂੰ ਪ੍ਰੀ ਮੌਨਸੂਨ ਦੀ ਬਾਰਿਸ਼ ਦੀ ਸੰਭਾਵਨਾ ਹੈ। ਐਤਵਾਰ ਨੂੰ ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ, ਬਠਿੰਡਾ ’ਚ 37.6, ਚੰਡੀਗੜ੍ਹ ’ਚ 36.6, ਲੁਧਿਆਣਾ ’ਚ 36.2, ਅੰਮ੍ਰਿਤਸਰ ’ਚ 36.1, ਰੋਪੜ ’ਚ 35.6, ਗੁਰਦਾਸਪੁਰ ’ਚ 35.0, ਹੁਸ਼ਿਆਰਪੁਰ ’ਚ 35.4 ਤੇ ਪਠਾਨਕੋਟ ’ਚ 34.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਾ।
Weather Will Change In Punjab Chance Of Drizzle Today Know The Situation In The Coming Days