ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
Ayushman Vandana Card: 10 ਲੱਖ ਤੱਕ ਮੁਫ਼ਤ ਇਲਾਜ, ਜਾਣੋ ਕੌਣ ਹੈ ਯੋਗ ਤੇ ਕਿਵੇਂ ਕਰੀਏ ਅਪਲਾਈ
February 6, 2026
Ayushman-Vandana-Card-Free-Treat

Punjab Speaks Team / Panjab

ਨਵੀਂ ਦਿੱਲੀ, 06 ਫਰਵਰੀ 2026 :- ਆਯੁਸ਼ਮਾਨ ਕਾਰਡ ਬਾਰੇ ਹਰ ਕੋਈ ਜਾਣਦਾ ਹੈ। ਇਸ ਰਾਹੀਂ ਲੋੜਵੰਦ ਲੋਕਾਂ ਨੂੰ ਮੁਫ਼ਤ ਇਲਾਜ ਮਿਲਦਾ ਹੈ। ਪਰ ਅੱਜ ਅਸੀਂ ਆਯੁਸ਼ਮਾਨ ਕਾਰਡ ਨਹੀਂ ਸਗੋਂ ਆਯੁਸ਼ਮਾਨ ਵੰਦਨਾ ਕਾਰਡ ਬਾਰੇ ਗੱਲ ਕਰਾਂਗੇ। ਇਹ ਜਾਣਾਂਗੇ ਕਿ ਇਹ ਕੀ ਹੈ ਅਤੇ ਕਿਸ ਨੂੰ ਇਸ ਕਾਰਡ ਤਹਿਤ 10 ਲੱਖ ਰੁਪਏ ਦਾ ਮੁਫ਼ਤ ਇਲਾਜ ਮਿਲਦਾ ਹੈ?

ਕੀ ਹੈ Ayushman Vandana Card?

ਆਯੁਸ਼ਮਾਨ ਵੰਦਨਾ ਕਾਰਡ ਖ਼ਾਸ ਤੌਰ ‘ਤੇ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ। ਚਾਹੇ ਤੁਸੀਂ ਸਰਕਾਰੀ ਕਰਮਚਾਰੀ ਵਜੋਂ ਸੇਵਾਮੁਕਤ ਹੋਏ ਹੋਵੋ, ਕਾਰੋਬਾਰੀ ਹੋਵੋ ਜਾਂ ਤੁਹਾਡੀ ਕੋਈ ਕਮਾਈ ਨਾ ਹੋਵੇ—ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ। 70 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਆਯੁਸ਼ਮਾਨ ਵੰਦਨਾ ਕਾਰਡ ਬਣਵਾ ਸਕਦਾ ਹੈ।

Ayushman Vandana Card ਕਿਵੇਂ ਕਰੀਏ ਅਪਲਾਈ?

ਸਟੈਪ 1- ਸਭ ਤੋਂ ਪਹਿਲਾਂ ਤੁਹਾਨੂੰ NHA ਦੀ ਵੈੱਬਸਾਈਟ ‘ਤੇ ਜਾਣਾ ਪਵੇਗਾ।

ਸਟੈਪ 2- ਹੁਣ ਇੱਥੇ ਆਪਣਾ ਮੋਬਾਈਲ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ। ਫਿਰ ਮੋਬਾਈਲ ‘ਤੇ ਆਇਆ ਓਟੀਪੀ (OTP) ਭਰ ਕੇ ਲੋਗਇਨ ਕਰੋ।

ਸਟੈਪ 3- ਤੁਹਾਨੂੰ ਇੱਥੇ ‘ਸੀਨੀਅਰ ਸਿਟੀਜ਼ਨਾਂ ਲਈ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ’ ਦਿਖਾਈ ਦੇਵੇਗੀ, ਇਸ ‘ਤੇ ਕਲਿੱਕ ਕਰੋ।

ਸਟੈਪ 4- ਫਿਰ ਆਧਾਰ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ।

ਸਟੈਪ 5- ਜੇਕਰ ਪਹਿਲਾਂ ਰਜਿਸਟ੍ਰੇਸ਼ਨ ਨਹੀਂ ਕੀਤੀ ਤਾਂ “Click here for Fresh Enrolment” ‘ਤੇ ਟੈਪ ਕਰੋ।

ਸਟੈਪ 6- ਹੁਣ e-KYC ਕਰਨਾ ਹੋਵੇਗਾ, ਜਿਸ ਲਈ ਦਿੱਤੇ ਗਏ ਤਿੰਨ ਬਦਲਾਂ ਵਿੱਚੋਂ ਇੱਕ ਚੁਣੋ।

ਸਟੈਪ 7- ਈ-ਕੇਵਾਈਸੀ ਪੂਰਾ ਹੋਣ ਤੋਂ ਬਾਅਦ ਤੁਹਾਡੇ ਤੋਂ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਕਿਸੇ ਹੋਰ ਯੋਜਨਾ ਦਾ ਲਾਭ ਲੈ ਰਹੇ ਹੋ। ਤੁਹਾਨੂੰ “None of the above” ‘ਤੇ ਕਲਿੱਕ ਕਰਕੇ Proceed ਕਰਨਾ ਹੋਵੇਗਾ।

ਸਟੈਪ 8- ਹੁਣ ਤੁਹਾਨੂੰ ਪਰਿਵਾਰਕ ਮੈਂਬਰ ਜੋੜਨ ਦਾ ਵਿਕਲਪ ਦਿੱਤਾ ਜਾਵੇਗਾ। ਇੱਥੇ ਤੁਹਾਨੂੰ ਪਰਿਵਾਰ ਵਾਲਿਆਂ ਦੇ ਪੂਰੇ ਵੇਰਵੇ ਜਿਵੇਂ ਆਧਾਰ ਨੰਬਰ, ਜਨਮ ਮਿਤੀ ਅਤੇ ਮੋਬਾਈਲ ਨੰਬਰ ਦਰਜ ਕਰਨੇ ਪੈਣਗੇ।

ਅੰਤ ਵਿੱਚ ਤੁਹਾਨੂੰ ਮੈਸੇਜ ਆਵੇਗਾ “Enrolment Process Complete”। ਇਸਦੇ 10 ਤੋਂ 20 ਮਿੰਟ ਬਾਅਦ ਹੀ ਤੁਸੀਂ ਆਯੁਸ਼ਮਾਨ ਵੰਦਨਾ ਕਾਰਡ ਡਾਊਨਲੋਡ ਕਰ ਸਕਦੇ ਹੋ।

Ayushman Vandana Card Free Treatment Up To 10 Lakhs Know Who Is Eligible And How To Apply


Recommended News
Trending
Just Now