November 20, 2026
Punjab Speaks Team / Punjab
ਚੰਡੀਗੜ੍ਹ, 20 ਨਵੰਬਰ – ਭਾਰਤਆ ਅਤੇ ਨਿਊਜ਼ੀਲੈਂਡ ਵਿਚਾਲੇ ਵੈਲਿੰਗਟਨ ਵਿੱਚ ਖੇਡੇ ਜਾ ਰਹੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਭਾਰਤ ਨੇ ਵੈਲਿੰਗਟਨ ਟੈਸਟ ਵਿੱਚ ਨਿਊਜ਼ੀਲੈਂਡ ਵਿਰੁੱਧ ਮਜ਼ਬੂਤ ਸ਼ੁਰੂਆਤ ਕੀਤੀ ਹੈ। ਟੀਮ ਨੇ ਪਹਿਲੀ ਪਾਰੀ ਵਿੱਚ ਦਿਨ ਦੀ ਖੇਡ ਖਤਮ ਹੋਣ ਤੱਕ ਇੱਕ ਵਿਕਟ ‘ਤੇ 159 ਦੌੜਾਂ ਬਣਾ ਲਈਆਂ ਹਨ। ਕੇਐਲ ਰਾਹੁਲ 52 ਦੌੜਾਂ ਅਤੇ ਦੇਵਦੱਤ ਪਡਿੱਕਲ 16 ਦੌੜਾਂ ਬਣਾ ਕੇ ਨਾਬਾਦ ਪਰਤੇ ਹਨ। ਰਾਹੁਲ ਨੇ ਕੀਵੀਆਂ ਵਿਰੁੱਧ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ ਹੈ।
ਇਸ ਤੋਂ ਪਹਿਲਾਂ ਯਸ਼ਸਵੀ ਜੈਸਵਾਲ 85 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਵਿਕਟਕੀਪਰ ਟੌਮ ਬਲੰਡੇਲ ਨੇ ਮੈਟ ਹੈਨਰੀ ਦੀ ਗੇਂਦ ‘ਤੇ ਕੈਚ ਕਰਵਾਇਆ, ਜਿਸ ਨਾਲ ਰਾਹੁਲ ਅਤੇ ਯਸ਼ਸਵੀ ਜੈਸਵਾਲ ਵਿਚਾਲੇ ਸੈਂਕੜਾ ਸਾਂਝੇਦਾਰੀ ਟੁੱਟ ਗਈ। ਭਾਰਤੀ ਟੀਮ ਅਜੇ ਵੀ ਨਿਊਜ਼ੀਲੈਂਡ ਤੋਂ 209 ਦੌੜਾਂ ਨਾਲ ਪਿੱਛੇ ਹੈ।
ਟੀ-ਬ੍ਰੇਕ ਤੋਂ ਪਹਿਲਾਂ, ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ 368 ਦੌੜਾਂ ‘ਤੇ ਆਊਟ ਕਰ ਦਿੱਤਾ। ਹੈਨਰੀ ਨਿਕੋਲਸ 335 ਗੇਂਦਾਂ ‘ਤੇ 175 ਦੌੜਾਂ ਬਣਾ ਕੇ ਨਾਬਾਦ ਰਹੇ। ਗਲੇਨ ਫਿਲਿਪਸ ਨੇ 118 ਦੌੜਾਂ ਬਣਾਈਆਂ, ਅਤੇ ਦੋਵਾਂ ਨੇ 216 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਚਾਰ ਵਿਕਟਾਂ ਲਈਆਂ। ਆਕਾਸ਼ਦੀਪ ਨੇ ਤਿੰਨ, ਅੰਸ਼ੁਲ ਕੰਬੋਜ ਨੇ ਦੋ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਇੱਕ ਵਿਕਟ ਲਈ।
Ind Vs NZ 1st Test Day 2 Play Concludes Strong Start For The Indian Team