Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਇੰਗਲੈਂਡ-ਪਾਕਿਸਤਾਨ ਟੱਕਰ ‘ਚ ਸਪਿਨਰ ਬਣਣਗੇ ਕਿੰਗਮੇਕਰ: ਲਗਾਤਾਰ ਦੂਜੀ ਜਿੱਤ ਦੀ ਤਲਾਸ਼ ‘ਚ ਇੰਗਲੈਂਡ, ਪਾਕਿਸਤਾਨ ਵੀ ਦਿਖਾਵੇਗਾ ਦਮ
February 24, 2026
Spinners-Will-Be-Kingmakers-In-T

Punjab Speaks Team / Panjab

ਨਵੀਂ ਦਿੱਲੀ, 24 ਫਰਵਰੀ 2026 :- ਹੌਲੀ ਗੇਂਦਬਾਜ਼ਾਂ ਲਈ ਅਨੁਕੂਲ ਪਿੱਚ ’ਤੇ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਮੈਚ ’ਚ ਮੰਗਲਵਾਰ ਨੂੰ ਜਦੋਂ ਇੰਗਲੈਂਡ ਤੇ ਪਾਕਿਸਤਾਨ ਦੀਆਂ ਟੀਮਾਂ ਜਦ ਆਹਮੋ-ਸਾਹਮਣੇ ਹੋਣਗੀਆਂ ਤਾਂ ਫੋਕਸ ਸਪਿਨ ਗੇਂਦਬਾਜ਼ਾਂ ’ਤੇ ਹੋਵੇਗਾ। ਇੰਗਲੈਂਡ ਦੀ ਟੀਮ ਅਜੇ ਤੱਕ ਆਪਣਾ ਸਰਬੋਤਮ ਪ੍ਰਦਰਸ਼ਨ ਨਹੀਂ ਦੇ ਸਕੀ ਹੈ ਪਰ ਦੋ ਵਾਰ ਦੀ ਚੈਂਪੀਅਨ ਟੀਮ ਜਿੱਤ ਦੇ ਰਾਹ ’ਤੇ ਪਰਤ ਆਈ ਹੈ।

ਸੁਪਰ ਅੱਠ ਗੇੜ ਦੇ ਪਹਿਲੇ ਮੈਚ ’ਚ ਸ਼੍ਰੀਲੰਕਾ ਨੂੰ 51 ਦੌੜਾਂ ਨਾਲ ਹਰਾਇਆ ਸੀ, ਜਿਸ ਕਾਰਨ ਉਸ ਦੀ ਨੈੱਟ ਰਨ ਰੇਟ ’ਚ ਵੀ ਸੁਧਾਰ ਹੋਇਆ ਹੈ ਤੇ ਉਹ ਅੰਕ ਸੂਚੀ ’ਚ ਚੋਟੀ ’ਤੇ ਪਹੁੰਚ ਗਈ ਹੈ। ਸ਼੍ਰੀਲੰਕਾ ਖਿਲਾਫ ਘੱਟ ਸਕੋਰ ਦਾ ਬਚਾਅ ਕਰਦੇ ਹੋਏ ਇੰਗਲੈਂਡ ਦੇ ਖਿਡਾਰੀ ਹਾਲਾਤ ਦੇ ਮੁਤਾਬਕ ਖੇਡੇ। ਇਸ ਦੇ ਸਪਿਨਰਾਂ ਨੇ ਆਪਣਾ ਕੰਮ ਬਾਖੂਬੀ ਕੀਤਾ, ਉਥੇ ਹੀ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਵੀ ਫਾਇਦੇਮੰਦ ਰਿਹਾ।

ਲੈੱਗ ਸਪਿਨਰ ਆਦਿਲ ਰਾਸ਼ਿਦ ਤੇ ਲੈਫਟ ਆਰਮ ਸਪਿਨਰ ਲਿਆਮ ਡਾਸਨ ਨੇ ਵੀ ਵਿਕਟਾਂ ਹਾਸਲ ਕੀਤੀਆਂ। ਚੰਗੀ ਆਫ ਸਪਿਨ ਗੇਂਦਬਾਜ਼ੀ ਤੋਂ ਇਲਾਵਾ ਵਿਲ ਜੈਕਸ ਨੇ ਲੋੜ ਪੈਣ ’ਤੇ ਉਪਯੋਗੀ ਪਾਰੀ ਵੀ ਖੇਡੀ ਹੈ ਤੇ ਇੰਗਲੈਂਡ ਨੂੰ ਕਈ ਵਾਰ ਮੁਸ਼ਕਲਾਂ ’ਚੋਂ ਬਾਹਰ ਕੱਢਿਆ ਹੈ। ਸਲਾਮੀ ਬੱਲੇਬਾਜ਼ ਫਿਲ ਸਾਲਟ ਸ਼੍ਰੀਲੰਕਾ ਖਿਲਾਫ ਚੰਗੀ ਪਾਰੀ ਖੇਡਣ ਤੋਂ ਬਾਅਦ ਫਾਰਮ ‘ਚ ਵਾਪਸੀ ਕਰ ਗਏ ਹਨ।

ਟੂਰਨਾਮੈਂਟ ਵਿੱਚ ਪਹਿਲੀ ਵਾਰ ਉਸ ਨੇ ਪਾਵਰਪਲੇ ਤੋਂ ਬਾਅਦ ਬੱਲੇਬਾਜ਼ੀ ਕੀਤੀ। ਜੋਸ ਬਟਲਰ ਦੀ ਫਾਰਮ ਚਿੰਤਾ ਦਾ ਕਾਰਨ ਬਣੀ ਹੋਈ ਹੈ ਪਰ ਉਸ ਨੂੰ ਕਪਤਾਨ ਹੈਰੀ ਬਰੂਕ ਦਾ ਸਮਰਥਨ ਹਾਸਲ ਹੈ। ਇੰਗਲੈਂਡ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਇਸ ਮੈਦਾਨ ’ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 3-0 ਨਾਲ ਜਿੱਤੀ ਸੀ। ਦੂਜੇ ਪਾਸੇ ਪਾਕਿਸਤਾਨ ਦਾ ਨਿਊਜ਼ੀਲੈਂਡ ਖਿਲਾਫ ਪਹਿਲਾ ਸੁਪਰ 8 ਮੈਚ ਮੀਂਹ ਕਾਰਨ ਧੋਤਾ ਗਿਆ ਸੀ, ਜਿਸ ਕਾਰਨ ਹੁਣ ਉਸ ਨੂੰ ਦੋਵੇਂ ਮੈਚ ਜਿੱਤਣੇ ਹੋਣਗੇ।

ਉਨ੍ਹਾਂ ਕੋਲ ਉਸਮਾਨ ਤਾਰਿਕ, ਸਾਈਮ ਅਯੂਬ, ਅਬਰਾਰ ਅਹਿਮਦ, ਸ਼ਾਦਾਬ ਖਾਨ ਤੇ ਮੁਹੰਮਦ ਨਵਾਜ਼ ਵਰਗੇ ਚੰਗੇ ਸਪਿਨਰ ਹਨ। ਹਾਲਾਂਕਿ ਬੱਲੇਬਾਜ਼ੀ ਚਿੰਤਾ ਦਾ ਕਾਰਨ ਹੈ, ਖਾਸ ਤੌਰ ’ਤੇ ਚੰਗੇ ਸਪਿਨਰਾਂ ਦੇ ਖਿਲਾਫ।

Spinners Will Be Kingmakers In The England Pakistan Clash England In Search Of Second Consecutive Win Pakistan Will Also Show Their Mettle


Recommended News
Punjab Speaks ad image
Trending
Just Now