ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਕਾਰਵਾਈ, 10 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ ..    ਵੱਡੀ ਖਬਰ:- BJP ਦੇ ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ    ਪੰਜਾਬ ਕਾਂਗਰਸ ਦੀ ਕਲੇਸ਼ ਹਾਈਕਮਾਨ ਤੱਕ ਪਹੁੰਚੀ, ਦਿੱਲੀ ’ਚ ਨਾਰਾਜ਼ ਆਗੂਆਂ ਨਾਲ ਹੋਵੇਗੀ ਗੱਲਬਾਤ    ਹਲਕਾਏ ਕੁੱਤੇ ਨੇ ਗਾਂ ਨੂੰ ਵੱਢਿਆ, ਸੰਕਰਮਿਤ ਦੁੱਧ ਪੀਣ ਮਗਰੋਂ ਪਰਿਵਾਰ ਦੇ 9 ਮੈਂਬਰਾਂ ਨੂੰ ਲੱਗੇ ਐਂਟੀ-ਰੇਬੀਜ਼ ਟੀਕੇ    ਕਰਟੋਲੀ ਰੇਲਵੇ ਸਟੇਸ਼ਨ ਦਾ 17 ਜੁਲਾਈ ਨੂੰ ਉਦਘਾਟਨ, ਕੰਢੀ ਖੇਤਰ ਨੂੰ ਮਿਲੇਗੀ ਨਵੀਂ ਰੇਲ ਸਹੂਲਤ    ਯੂਕੇ ’ਚ ਪੰਜਾਬ ਦੀ ਧੀ ਦੀ ਦਰਦਨਾਕ ਮੌਤ, ਹੇਜ਼ ’ਚ ਕਿਰਨਦੀਪ ਕੌਰ ਦੇ ਕਤਲ ਨਾਲ ਤਰਨਤਾਰਨ ਦਾ ਪਿੰਡ ਪਿੱਦੀ ਸੋਗ ’ਚ ਡੁੱਬਿਆ    ਤਲਵੰਡੀ ਸਾਬੋ ’ਚ ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਆਕਾਸ਼ਦੀਪ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਚੁੱਕੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ    ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ: ਮਾਂ ਅਤੇ ਤਿੰਨ ਬੱਚਿਆਂ ਨੇ ਖਾਧੀ ਜ਼ਹਿਰੀਲੀ ਦਵਾਈ, ਇੱਕ ਬੱਚੇ ਦੀ ਮੌਤ    ਵੀਹ ਸਾਲ ਬਾਅਦ ਤਰਸ ਦੇ ਆਧਾਰ 'ਤੇ ਨੌਕਰੀ ਨਹੀਂ ਮਿਲ ਸਕਦੀ: ਹਾਈ ਕੋਰਟ ਨੇ ਸਪੱਸ਼ਟ ਕੀਤਾ ਕਾਨੂੰਨੀ ਸਿਧਾਂਤ    ਰਿਸ਼ਵਤਖੋਰੀ 'ਤੇ ਵਿਜੀਲੈਂਸ ਦੀ ਸਖ਼ਤ ਕਾਰਵਾਈ: ਮਾਨਸਾ ਵਿੱਚ ਪਟਵਾਰੀ ਅੱਠ ਹਜ਼ਾਰ ਰੁਪਏ ਸਮੇਤ ਕਾਬੂ   
ਰਾਜ ਪੱਧਰੀ ਖੇਡਾਂ ਦੇ ਛੇਵੇਂ ਦਿਨ ਫਸਵੇਂ ਮੁਕਾਬਲੇ ਹੋਏ
November 22, 2026
-2026

ਖੇਡਾਂ ਵਤਨ ਪੰਜਾਬ ਦੀਆਂ 2026

Punjab Speaks Team / Punjab

22 ਨਵੰਬਰ 2026 –ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਾਜ ਪੱਧਰੀ ਖੇਡਾਂ ਦੇ ਤੀਜੇ ਫੇਜ਼ ਦਾ ਅਗਾਜ ਮਿਤੀ 17 ਨਵੰਬਰ 2026 ਤੋਂ ਅਕਤੂਬਰ ਤੋਂ ਪੰਜਾਬ ਦੇ ਵੱਖ ਵੱਖ 9 ਜਿਲ੍ਹਿਆਂ ਵਿੱਚ ਹੋ ਚੁੱਕਾ ਹੈ। ਐਥਲੈਟਿਕਸ (ਏਜ ਗਰੁੱਪ ਅੰ14,17,21,21-30,31-40,41-50,51-60,61-70 ਅਤੇ 70 ਤੋਂ ਉਪਰ) ਅਤੇ ਫੈਨਸਿੰਗ (ਏਜ ਗਰੁੱਪ ਅੰ 14, 17, 21, 21-30 ਅਤੇ 31-40) ਲੜਕੇ । ਲੜਕੀਆਂ, ਮੇਲ। ਫੀਮੇਲ ਜਿਲ੍ਹਾ ਲੁਧਿਆਣਾ ਵਿਖੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ।


ਰਾਜ ਪੱਧਰੀ ਖੇਡਾਂਐਥਲੈਟਿਕਸ ਅਤੇ ਫੈਨਸਿੰਗ ਦੇ ਛੇਵੇਂ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-

1 ਐਥਲੈਟਿਕਸ -ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਐਥਲੈਟਿਕ ਖੇਡ ਦੇ ਰਾਜ ਪੱਧਰੀਮੁਕਾਬਲਿਆਂ ਦੇ 41-50 ਮੈਨ ਗਰੁੱਪ ਦੇ 400 ਮੀਟਰ ਈਵੈਂਟ ਵਿੱਚ –ਬਿਕਰਮਜੀਤ ਸਿੰਘ (ਅੰਮ੍ਰਿਤਸਰ) ਨੇ ਪਹਿਲਾ, ਸਰਬਜੀਤ ਸਿੰਘ (ਤਰਨਤਾਰਨ) ਨੇ ਦੂਜਾ ਅਤੇ ਜਸਵੀਰ ਸਿੰਘ (ਮਾਨਸਾ) ਨੇ ਤੀਜਾ ਸਥਾਨ; 800 ਮੀਟਰ ਵਿੱਚ – ਬਲਕਾਰ ਸਿੰਘ (ਸੰਗਰੂਰ) ਨੇ ਪਹਿਲਾ, ਬਲਜਿੰਦਰ ਸਿੰਘ (ਬਰਨਾਲਾ) ਨੇ ਦੂਜਾ ਅਤੇ ਸੁਰਿੰਦਰ ਸਿੰਘ (ਬਰਨਾਲਾ) ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ – ਸੁਖਵੀਰ ਸਿੰਘ (ਪਟਿਆਲਾ) ਨੇ ਪਹਿਲਾ, ਗੁਰਇਕਬਾਲ ਸਿੰਘ (ਲੁਧਿਆਣਾ) ਨੇ ਦੂਜਾ ਅਤੇ ਰਾਧੇ ਸ਼ਾਮ (ਫਾਜਿਲਕਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।


41-50 ਵੂਮੈਨ ਗਰੁੱਪ ਦੇ 400 ਮੀਟਰ ਵਿੱਚ –ਗੁਰਜੀਤ ਕੌਰ (ਐਸ ਏ ਐਸ ਨਗਰ) ਨੇ ਪਹਿਲਾ, ਰਜਿੰਦਰ ਕੌਰ (ਫਰੀਦਕੋਟ) ਨੇ ਦੂਜਾ ਅਤੇ ਹਰਜੀਤ ਕੌਰ (ਹੁਸ਼ਿਆਰਪੁਰ) ਨੇ ਤੀਜਾ ਸਥਾਨ; 800 ਮੀਟਰ ਵਿੱਚ –ਜੈਸਮੀਨ ਕੌਰ (ਐਸ ਏ ਐਸ ਨਗਰ) ਨੇ ਪਹਿਲਾ, ਜਸਵੀਰ ਕੌਰ (ਲੁਧਿਆਣਾ) ਨੇ ਦੂਜਾ ਅਤੇ ਅਮਨਵੀਰ ਕੌਰ (ਫਰੀਦਕੋਟ) ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ –ਜਤਿੰਦਰ ਕੌਰ (ਲੁਧਿਆਣਾ) ਨੇ ਪਹਿਲਾ, ਕੁਲਦੀਪ ਕੌਰ (ਰੂਪਨਗਰ) ਨੇ ਦੂਜਾ ਅਤੇ ਕੁਲਦੀਪ ਕੌਰ (ਫਤਿਹਗੜ੍ਹ ਸਾਹਿਬ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।


51-60 ਮੈਨ ਗਰੁੱਪ ਦੇ 400 ਮੀਟਰ ਵਿਚ – ਗੁਰਨਾਮ ਸਿੰਘ (ਫਿਰੋਜਪੁਰ) ਨੇ ਪਹਿਲਾ, ਕੁਲਦੀਪ ਸਿੰਘ (ਅੰਮ੍ਰਿਤਸਰ) ਨੇ ਦੂਜਾ ਅਤੇ ਸ਼ਿਵ ਕੁਮਾਰ (ਕਪੂਥਲਾ) ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ – ਜਸਵੀਰ ਸਿੰਘ (ਐਸ ਏ ਐਸ ਨਗਰ) ਨੇ ਪਹਿਲਾ, ਮੱਖਣ ਸਿੰਘ (ਲੁਧਿਆਣਾ) ਨੇ ਦੂਜਾ ਅਤੇ ਕੁਲਦੇਵ ਸਿੰਘ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।


61-70 ਮੈਨ ਗਰੁੱਪ ਦੇ 400 ਮੀਟਰ ਵਿੱਚ –ਸੁਖਚਰਨ ਸਿੰਘ ਬਰਾੜ (ਪਟਿਆਲਾ) ਨੇ ਪਹਿਲਾ, ਰਾਕੇਸ਼ ਕੁਮਾਰ (ਫਿਰੋਜਪੁਰ) ਨੇ ਦੂਜਾ ਅਤੇ ਗੁਰਮੀਤ ਸਿੰਘ (ਬਠਿੰਡਾ) ਨੇ ਤੀਜਾ ਸਥਾਨ; 800 ਮੀਟਰ ਵਿੱਚ –ਸੁਖਚਰਨ ਸਿੰਘ ਬਰਾੜ (ਪਟਿਆਲਾ) ਨੇ ਪਹਿਲਾ, ਕ੍ਰਿਸ਼ਨ ਕੁਮਾਰ (ਲੁਧਿਆਣਾ) ਨੇ ਦੂਜਾ ਅਤੇ ਅਜਵਿੰਦਰ ਸਿੰਘ (ਮੋਗਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।


61-70 ਵੂਮੈਨ ਗਰੁੱਪ ਦੇ 400 ਮੀਟਰ ਵਿੱਚ –ਦਰਸ਼ਨ ਕੌਰ (ਫਤਿਹਗੜ੍ਹ ਸਾਹਿਬ) ਨੇ ਪਹਿਲਾ, ਭਰਪੂਰ ਕੌਰ (ਰੂਪਨਗਰ) ਨੇ ਦੂਜਾ ਅਤੇ ਸੁਖਵਿੰਦਰ ਕੌਰ (ਜਲੰਧਰ) ਨੇ ਤੀਜਾ ਸਥਾਨ; 800 ਮੀਟਰ ਵਿੱਚ – ਦਰਸ਼ਨ ਕੌਰ (ਫਤਿਹਗੜ੍ਹ ਸਾਹਿਬ) ਨੇ ਪਹਿਲਾ, ਰਜਨੀ ਕਸ਼ਯਪ (ਪਟਿਆਲਾ) ਨੇ ਦੂਜਾ ਅਤੇ ਅਮਰਜੀਤ ਕੌਰ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।


2ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਮਲਟੀਪਰਪਜ ਹਾਲ ਵਿਖੇ ਹੋਏ ਫੈਨਸਿੰਗ ਦੇ ਰਾਜ ਪੱਧਰੀ 31-40 ਵੂਮੈਨ ਦੇ ਫੁਆਇਲ ਈਵੈਂਟ ਵਿੱਚ –ਇੰਦਰਜੀਤ ਕੌਰ (ਐਸ ਏ ਐਸ ਨਗਰ) ਨੇ ਪਹਿਲਾ, ਰਮਨੀਕ ਕੌਰ (ਫਤਿਹਗੜ੍ਹ ਸਾਹਿਬ) ਨੇ ਦੂਜਾ ਅਤੇ ਰਾਜਬੀਰ ਕੌਰ (ਅੰਮ੍ਰਿਤਸਰ) ਨੇ ਤੀਜਾ ਸਥਾਨ; ਇੱਪੀ ਈਵੈਂਟ ਵਿੱਚ –ਪ੍ਰਭਦੀਪ ਕੌਰ (ਅੰਮ੍ਰਿਤਸਰ) ਨੇ ਪਹਿਲਾ, ਸੰਦੀਪ ਕੌਰ (ਫਤਿਹਗੜ੍ਹ ਸਾਹਿਬ) ਨੇ ਦੂਜਾ ਅਤੇ ਲਖਵੀਰ ਕੌਰ (ਮਾਨਸਾ) ਨੇ ਤੀਜਾ ਸਥਾਨ ; ਸੈਬਰ ਈਵੈਂਟ ਵਿੱਚ –ਕੋਮਲਪ੍ਰੀਤ ਸ਼ੁਕਲਾ (ਫਤਿਹਗੜ੍ਹ ਸਾਹਿਬ) ਨੇ ਪਹਿਲਾ, ਨੀਲਮ ਰਾਣੀ (ਪਟਿਆਲਾ) ਨੇ ਦੂਜ਼ਾ ਅਤੇ ਬਲਜੀਤ ਕੌਰ (ਪਟਿਆਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

31-40 ਮੈਨ ਦੇ ਇੱਪੀ ਈਵੈਂਟ ਵਿੱਚ – ਉਦੇਵੀਰ ਸਿੰਘ (ਪਟਿਆਲਾ) ਨੇ ਪਹਿਲਾ, ਪਰਵੀਰ ਸਿੰਘ (ਸ਼੍ਰੀ ਮੁਕਤਸਰ ਸਾਹਿਬ) ਨੇ ਦੂਜਾ ਅਤੇ ਰਣਜੀਤ ਸਿੰਘ (ਗੁਰਦਾਸਪੁਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

2026


Recommended News
Punjab Speaks ad image Punjab Speaks ad image
Trending
Just Now