ਯੂਕੇ ’ਚ ਪੰਜਾਬ ਦੀ ਧੀ ਦੀ ਦਰਦਨਾਕ ਮੌਤ, ਹੇਜ਼ ’ਚ ਕਿਰਨਦੀਪ ਕੌਰ ਦੇ ਕਤਲ ਨਾਲ ਤਰਨਤਾਰਨ ਦਾ ਪਿੰਡ ਪਿੱਦੀ ਸੋਗ ’ਚ ਡੁੱਬਿਆ    ਤਲਵੰਡੀ ਸਾਬੋ ’ਚ ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਆਕਾਸ਼ਦੀਪ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਚੁੱਕੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ    ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ: ਮਾਂ ਅਤੇ ਤਿੰਨ ਬੱਚਿਆਂ ਨੇ ਖਾਧੀ ਜ਼ਹਿਰੀਲੀ ਦਵਾਈ, ਇੱਕ ਬੱਚੇ ਦੀ ਮੌਤ    ਵੀਹ ਸਾਲ ਬਾਅਦ ਤਰਸ ਦੇ ਆਧਾਰ 'ਤੇ ਨੌਕਰੀ ਨਹੀਂ ਮਿਲ ਸਕਦੀ: ਹਾਈ ਕੋਰਟ ਨੇ ਸਪੱਸ਼ਟ ਕੀਤਾ ਕਾਨੂੰਨੀ ਸਿਧਾਂਤ    ਰਿਸ਼ਵਤਖੋਰੀ 'ਤੇ ਵਿਜੀਲੈਂਸ ਦੀ ਸਖ਼ਤ ਕਾਰਵਾਈ: ਮਾਨਸਾ ਵਿੱਚ ਪਟਵਾਰੀ ਅੱਠ ਹਜ਼ਾਰ ਰੁਪਏ ਸਮੇਤ ਕਾਬੂ    ਕੈਨੇਡਾ ਭੇਜੀਆਂ ਪਾਵਨ ਬੀੜਾਂ ’ਤੇ ਵਿਵਾਦ ਵਿਚਕਾਰ ਐਸਜੀਪੀਸੀ ਦਾ ਸਪੱਸ਼ਟੀਕਰਨ, ਕਿਹਾ- ਸਾਰੀ ਕਾਰਵਾਈ ਮਰਿਆਦਾ ਅਨੁਸਾਰ    ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ    ਮਮਦੋਟ 'ਚ ਦੁਖਦਾਈ ਘਟਨਾ: ਵੀਡੀਓ ਬਣਾਉਣ ਤੋਂ ਬਾਅਦ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਨੌਜਵਾਨ ਦੀ ਮੌਤ    ਡਿਊਟੀ ਸਮੇਂ ਮਸਾਜ ਕਰਵਾਉਣ ਦਾ ਮਾਮਲਾ: ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, ਦੋ ਬਰਖਾਸਤ, ਇੱਕ ਮੁਅੱਤਲ    ਪੰਜ ਸਾਲਾ ਬੱਚੀ 'ਤੇ ਆਵਾਰਾ ਕੁੱਤੇ ਦਾ ਖੌਫ਼ਨਾਕ ਹਮਲਾ, ਪਿਤਾ ਸਮੇਤ ਚਾਰ ਜ਼ਖ਼ਮੀ   
ਮੁਹਾਲੀ ਤੋਂ ਕਿਸਾਨਾਂ ਦਾ ਬਾਈਕ ਮਾਰਚ ਸ਼ੁਰੂ, ਨੇਚਰ ਪਾਰਕ ਤੋਂ ਵੱਡੇ ਕਾਫਲੇ ਰਾਹੀਂ ਚੰਡੀਗੜ੍ਹ ਵੱਲ ਪਾਏ ਚਾਲੇ
July 13, 2026
Farmers-Bike-March-Begins-From-M

Punjab Speaks Team / Punjab

ਮੁਹਾਲੀ : -ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਕਿਸਾਨ ਅੱਜ ਅਮਰੀਕਾ ਵਪਾਰ ਸਮਝੌਤਾ ਅਤੇ ਹੋਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਚ ਮੋਟਰ ਸਾਈਕਲ ਮਾਰਚ ਕੀਤਾ ਗਿਆ।

ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੇ ਆਪਣੀਆਂ ਮੰਗਾਂ ਬਾਰੇ ਵੇਰਵਾ ਪ੍ਰਿੰਟ ਕਰਵਾ ਕੇ ਵਿਸ਼ੇਸ਼ ਕਮੀਜ਼ਾਂ ਪਹਿਨਣੀਆਂ ਹੋਈਆਂ ਹਨ।

ਪੰਜਾਬ ਭਰ ’ਚੋਂ ਸਵੇਰੇ 10 ਵਜੇ ਹੀ ਕਿਸਾਨ ਵੱਡੇ ਕਾਫ਼ਿਲਆਂ ਰਾਹੀਂ ਮੁਹਾਲੀ ਦੇ ਨੇਚਰ ਪਾਰਕ ਫੇਜ਼-8 ਵਿਚ ਪਹੁੰਚਣੇ ਸ਼ੁਰੂ ਹੋ ਗਏ ਸੀ। ਇੱਥੋਂ ਵੱਡੇ ਕਾਫ਼ਲੇ ਦੇ ਰੂਪ ਵਿਚ ਚੰਡੀਗੜ੍ਹ ਵੱਲ ਮਾਰਚ ਕੀਤਾ ਗਿਆ। ਜਿਸ ਵਿਚ ਸਭ ਤੋਂ ਅੱਗੇ ਵੱਡੀ ਗਿਣਤੀ ਵਿਚ ਮੋਟਰ ਸਾਈਕਲ ਅਤੇ ਉਸ ਤੋਂ ਪਿੱਛੇ ਕਾਰਾਂ ਦਾ ਕਾਫ਼ਲਾ ਹੈ। ਕਿਸਾਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਦੋ ਵੱਖੋ-ਵੱਖਰੇ ਮੰਗ ਪੱਤਰ ਦਿੱਤੇ ਜਾਣਗੇ।


Farmers Bike March Begins From Mohali Large Convoys Set Off From Nature Park Towards Chandigarh


Recommended News
Trending
Just Now