July 12, 2026
Punjab Speaks Team / Panjab
ਪਿਆਰ ਦੇ ਰਿਸ਼ਤੇ ਵਿੱਚ ਆਏ ਤਣਾਅ ਅਤੇ ਵਿਆਹ ਤੋਂ ਇਨਕਾਰ ਦੇ ਸਦਮੇ ਨੇ 23 ਸਾਲਾ ਨੌਜਵਾਨ ਅਕਸ਼ੈ ਕੁਮਾਰ ਦੀ ਜ਼ਿੰਦਗੀ ਖੋਹ ਲਈ। ਪਿੰਡ ਨਰੈਣਪੁਰਾ ਵਾਸੀ ਅਕਸ਼ੈ ਕੁਮਾਰ, ਜੋ ਇੱਕ ਕੋਚਿੰਗ ਸੈਂਟਰ ਅਤੇ ਲਾਇਬ੍ਰੇਰੀ ਚਲਾਉਂਦਾ ਸੀ, ਨੇ ਕਥਿਤ ਤੌਰ ’ਤੇ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੇ ਪਿਤਾ ਵਿਜੈਪਾਲ ਪੁੱਤਰ ਹਨੂਮਾਨ ਨੇ ਥਾਣਾ ਬਹਾਵਵਾਲਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿੰਡ ਸੁਖਚੈਨ ਵਾਸੀ ਮੁਸਕਾਨ ਨਾਲ ਵਿਆਹ ਕਰਨਾ ਚਾਹੁੰਦਾ ਸੀ। ਪਰਿਵਾਰ ਮੁਤਾਬਕ ਮੁਸਕਾਨ ਅਕਸ਼ੈ ਦੀ ਲਾਇਬ੍ਰੇਰੀ ਵਿੱਚ ਪੜ੍ਹਾਈ ਕਰਨ ਲਈ ਆਉਂਦੀ ਸੀ, ਜਿੱਥੇ ਦੋਵਾਂ ਦੀ ਜਾਣ-ਪਛਾਣ ਹੋਈ ਅਤੇ ਬਾਅਦ ਵਿੱਚ ਇਹ ਜਾਣ-ਪਛਾਣ ਕਥਿਤ ਤੌਰ ’ਤੇ ਪ੍ਰੇਮ ਸੰਬੰਧ ਵਿੱਚ ਬਦਲ ਗਈ।
ਪਰਿਵਾਰ ਦਾ ਦੋਸ਼ ਹੈ ਕਿ ਅਕਸ਼ੈ ਇਸ ਰਿਸ਼ਤੇ ਨੂੰ ਵਿਆਹ ਤੱਕ ਲੈ ਕੇ ਜਾਣਾ ਚਾਹੁੰਦਾ ਸੀ, ਪਰ ਜਦੋਂ ਮੁਸਕਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਡੂੰਘੇ ਤਣਾਅ ਵਿੱਚ ਚਲਾ ਗਿਆ। ਪਰਿਵਾਰ ਅਨੁਸਾਰ 6 ਅਤੇ 7 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਕਸ਼ੈ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪਿੰਡ ਵਾਸੀਆਂ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਚਰਚਾ ਹੈ।
Shocked By Rejection Of Marriage Young Man Takes Horrific Step Case Registered On Father S Complaint