June 19, 2026
Punjab Speaks Team / Punjab
ਬਟਾਲਾ, 19 ਜੂਨ ( )
ਸਥਾਨਕ ਸਿਵਲ ਡਿਫੈਂਸ ਵਲੋਂ ਨਾਗਰਿਕ ਸੁਰੱਖਿਆ ਵਿਚ ਔਰਤਾਂ ਦੀ ਹਿੱਸੇਦਾਰੀ ਤੇ ਅਗਵਾਈ ‘ਤੇ 471ਵਾਂ ਜਾਗਰੂਕਤਾ ਕੈਂਪ ਰਾਣੀ ਝਾਂਸੀ ਲੇਡੀਜ਼ ਵੈਲਫੇਅਰ ਸੁਸਾਇਟੀ ਵਲੋਂ ਲਗਾਇਆ ਗਿਆ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ, ਸੀਡੀ ਵਲੰਟੀਅਰ ਮਨਿੰਦਰ ਕੌਰ, ਡਿਸਟ੍ਰਿਕ ਪ੍ਰੋਜੈਕਟ ਇੰਚਾਰਜ ਸੰਤੋਸ਼ ਕੁਮਾਰੀ, ਵਕੋਸ਼ਲਨ ਟ੍ਰੇਨਰ ਪ੍ਰਮਪ੍ਰੀਤ ਕੌਰ ਤੇ ਸਰੋਜਬਾਲਾ ਦੇ ਨਾਲ ਸਿੱਖਿਆਰਥਣਾ ਹਾਜ਼ਰ ਸਨ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦਸਿਆ ਕਿ ਆਫਤਾਂ ਨੂੰ ਨਜਿੱਠਣ ਲਈ ਔਰਤਾਂ ਦੀ ਹਿੱਸੇਦਾਰੀ ਤੇ ਅਗਵਾਈ ਕਰਨ ਲਈ ਯੋਗ ਹੋਣੀਆਂ ਚਾਹੀਦੀਆਂ ਹਨ ਕਿਉਕਿ ਕਿਸੇ ਵੀ ਆਫਤ ਜਾਂ ਹਾਦਸੇ ਦਾ ਅਸਰ ਸਭ ਤੋਂ ਵੱਧ ਬੱਚਿਆਂ ਤੇ ਔਰਤਾਂ ‘ਤੇ ਪੈਂਦਾ ਹੈ।
ਇਸ ਮੌਕੇ ਛੋਟੇ ਹਾਦਸਿਆਂ ਵਿੱਚ ਸਾਹ ਘੁੱਟਣ (ਚੌਂਕ) ਕਰਕੇ ਕਿਵੇਂ ਜਾਨ ਦਾ ਖ਼ਤਰਾ ਬਣ ਜਾਂਦਾ ਹੈ, ਇਸ ਮੌਕੇ ਕੀ ਕਰੀਏ-ਕੀ ਨਾ ਕਰੀਏ ਬਾਰੇ ਦਸਿਆ ਗਿਆ। ਹਾਜ਼ਰ ਸਾਰਿਆ ਪਾਸੋ ਰਿਕਵਰੀ ਪੋਜ਼ੀਸ਼ਨ ਤੇ ਹੀਟ ਵੇਵ ਸੁਰੱਖਿਆ ਦਾ ਅਭਿਆਸ ਵੀ ਕਰਵਾਇਆ।
ਇਸ ਤੋ ਬਾਅਦ ਵਿਚ ਸੀਡੀ ਵਲੰਟੀਅਰ ਮਨਿੰਦਰ ਕੌਰ ਵਲੋਂ ਦਸਿਆ ਗਿਆ ਕਿ ਨਾਗਰਿਕ ਸੁਰੱਖਿਆ ਦੇ ਗੁਰ ਸਿੱਖ ਕੇ ਕਿਵੇਂ ਕਿਸੇ ਵੀ ਅਣਸੁਖਾਵੀ ਘਟਨਾ ਮੋਕੇ ਕੀਮਤੀ ਜਾਨ ਬਚਾਈ ਜਾ ਸਕਦੀ ਇਸ ਬਾਰੇ ਸਾਂਝ ਪਾਉਂਦੇ ਹੋਏ ਰਾਸ਼ਟਰੀ ਸਹਾਇਤਾ ਨੰਬਰ 112-ਐਪ ਬਾਰੇ ਦਸਿਆ। ਇਸ ਐਪ ਨੂੰ ਆਪਣੇ ਮੋਬਾਇਲ ਵਿਚ ਵੀ ਸੇਫ ਕਰੋ। ਉਹਨਾਂ ਵਲੋਂ ਸਿਵਲ ਡਿਫੈਂਸ ਦੇ ਮੈਂਬਰ ਬਨਣ ਲਈ ਵੀ ਪ੍ਰੇਰਿਤ ਕੀਤਾ। ਕਿੱਤਾ ਹੁਨਰ ਦੇ ਨਾਲ ਆਪਣੀ ਨਾਗਰਿਕ ਸੁਰੱਖਿਆ ਦੇ ਗੁਰ ਪਹਿਲ ਦੇ ਆਧਾਰ ਤੇ ਸਿਖਣੇ ਜਰੂਰ ਹਨ।
Awareness Raised On The Topic Of Women s Participation And Leadership In Civil Security