‘ਆਪ’ ਦੇ ਕੌਮੀ ਕਨਵੀਨਰ ਤਿੰਨ ਦਿਨਾਂ ਪੰਜਾਬ ਦੌਰੇ ’ਤੇ, ਕੇਜਰੀਵਾਲ ਤੇ CM Mann ਅੱਜ ਬਠਿੰਡਾ ‘ਚ ਕਰਨਗੇ ਮੈਗਾ ਰੋਡ ਸ਼ੋਅ
June 12, 2026
Punjab Speaks Team / Punjab
ਚੰਡੀਗੜ੍ਹ 12 ਜੂਨ 2026 :ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਇਸ ਤਹਿਤ ਅੱਜ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ‘ਚ ਇੱਕ ਵਿਸ਼ਾਲ ‘ਮੈਗਾ ਰੋਡ ਸ਼ੋਅ’ ਕਰਨ ਜਾ ਰਹੇ ਹਨ। ਮੌਜੂਦਾ ਸਿਆਸੀ ਹਾਲਾਤਾਂ ਦੇ ਮੱਦੇਨਜ਼ਰ ਕੇਜਰੀਵਾਲ ਦਾ ਇਹ ਦੌਰਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।ਇਸ ਮੈਗਾ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ, ਸਥਾਨਕ ਮੰਤਰੀ ਅਤੇ ਵਿਧਾਇਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹਿਣਗੇ।
AAP s National Convener On Three day Punjab Tour Kejriwal And CM Mann Will Hold Mega Road Show In Bathinda Today
Recommended News
Trending
Punjab Speaks/Punjab
Just Now