May 7, 2026
Punjab Speaks Team / Punjab
ਚੰਡੀਗੜ੍ਹ:- ਖਰੜ ਦੇ ਵਿੱਚ ਨਿਜਰ ਰੋਡ ਤੇ ਹਾਈ ਪ੍ਰੋਫਾਈਲ ਰਿਹਾਇਸ਼ੀ ਵੈਸਟਰਨ ਟਾਵਰ ਤੇ ਈਡੀ ਵੱਲੋਂ ਅੱਜ ਤੜਕਸਾਰ ਛਾਪਾ ਮਾਰਿਆ ਗਿਆ ।
ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਈਡੀ ਵੱਲੋਂ ਆਪਣੇ ਨਾਲ ਕੇਂਦਰੀ ਸੁਰੱਖਿਆ ਬਲ ਲਿਆਂਦੇ ਗਏ ਸਨ ਜਿਨਾਂ ਨੂੰ ਬਾਹਰ ਤੈਨਾਤ ਕਰ ਦਿੱਤਾ ਗਿਆ ਸੀ ।
ਜਿਉਂ ਹੀ ਨੌਵੀਂ ਮੰਜ਼ਿਲ ਤੇ 906 ਨੰਬਰ ਫਲੈਟ ਤੇ ਈਡੀ ਨੇ ਡਾਕਟਰ ਨਿਤਿਨ ਬੰਸਲ ਦੇ ਫਲੈਟ ਵਿੱਚ ਛਾਪਾ ਮਾਰਿਆ ਤਾਂ ਉਸ ਵੱਲੋਂ ਨਗਦੀ ਨਾਲ ਭਰਿਆ ਬੈਗ ਪਿਛਲੀ ਤਾਕੀ ਰਾਹੀਂ ਥੱਲੇ ਸੁੱਟ ਦਿੱਤਾ , ਜਿਸ ਵਿੱਚੋਂ 50-50 ਹਜ਼ਾਰ ਦੀਆਂ ਗੁੱਟੀਆਂ ਧਰਤੀ ਤੇ ਖਿਲਰ ਗਈਆਂ ।
ਦੱਸਿਆ ਜਾਂਦਾ ਹੈ ਕਿ ਜਿਸ ਦੇ ਛਾਪਾ ਮਾਰਿਆ ਹੈ ਉਹ ਡਾਕਟਰ ਨਿਤਨ ਬੰਸਲ ਮੁਲ ਰੂਪ ਪਟਿਆਲਾ ਤੋਂ ਹੈ ।
ਇਹ ਵੀ ਪਤਾ ਲੱਗਾ ਹੈ ਕਿ ਇੱਕ ਹੋਰ ਇਹਨਾਂ ਦੇ ਸਾਥੀ ਵੀਰਦਵਿੰਦਰ ਸਿੰਘ ਤੇ ਵੀ ਈਡੀ ਵੱਲੋਂ ਸਿਕੰਜਾ ਕਸਮ ਦੀ ਤਿਆਰੀ ਕੀਤੀ ਗਈ ਹੈ।
ਭਾਵੇਂ ਕਿ ਈਡੀ ਵੱਲੋਂ ਅਧਿਕਾਰਤ ਤੌਰ ਤੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਖਿਲਰੇ ਹੋਏ ਨੋਟ ਈਡੀ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ।
Big News After ED s Raid A Bag Of Cash Was Thrown Out From The Ninth Floor Lakhs Of Rupees Were Scattered On The Ground