ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਦਰਿਆਵਾਂ ਨਾਲ ਜੁੜੀ ਹੋਈ ਹੈ ਪੰਜਾਬ ਦੀ ਹੋਂਦ ਤੇ ਪਛਾਣ - ਸੰਤ ਸੀਚੇਵਾਲ
April 21, 2026
The-Existence-And-Identity-Of-Pu

Punjab Speaks Team / Punjab

ਲੁਧਿਆਣਾ, 20 ਅਪ੍ਰੈਲ


ਬੁੱਢੇ ਦਰਿਆ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਲਾਈ ਗਈ ਜੰਗੀ ਮੁਹਿੰਮ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਹੀ ਹੈ। ਪਾਣੀ ਦੀ ਗੁਣਵੱਤਾ ਵਿੱਚ ਵੱਡੇ ਸੁਧਾਰ ਦਰਜ ਕੀਤੇ ਗਏ ਹਨ ਪਰ ਦਰਿਆ ਵਿੱਚ ਗੋਹੇ ਦੇ ਜਾਣ ਦੀ ਚੁਣੌਤੀ ਅਜੇ ਵੀ ਬਰਕਰਾਰ ਹੈ।


ਹੈਬੋਵਾਲ ਈਟੀਪੀ ਪਲਾਂਟ ਦੀਆਂ ਛੇ ਮੋਟਰਾਂ ਬੰਦ ਹੋਣ ਕਾਰਨ ਗੋਹੇ ਵਾਲਾ ਪਾਣੀ ਡੇਅਰੀ ਕੰਪਲੈਕਸ ਦੀਆਂ ਗਲੀਆਂ ਵਿੱਚ ਫੈਲ ਰਿਹਾ ਸੀ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਸੰਤ ਸੀਚੇਵਾਲ ਦੀ ਟੀਮ ਵੱਲੋਂ ਇਸ ਬਾਰੇ ਰਿਪੋਰਟ ਕੀਤੀ ਗਈ, ਤਾਂ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਮੋਟਰਾਂ ਨੂੰ ਤੁਰੰਤ ਚਾਲੂ ਕਰਵਾਇਆ ਗਿਆ।


ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬੁੱਢੇ ਦਰਿਆ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਦੀ ਅਸਲੀ ਪਛਾਣ ਤੇ ਹੋਂਦ ਇਸਦੇ ਦਰਿਆ ਨਾਲ ਹੀ ਜੁੜੀ ਹੋਈ ਹੈ।


ਹੈਬੋਵਾਲ ਡੇਅਰੀ ਕੰਪਲੈਕਸ ਨੇੜੇ ਬਣਾਏ ਗਏ ਅਸਥਾਈ ਸੀਚੇਵਾਲ ਮਾਡਲ ਤਹਿਤ ਟੋਬਿਆਂ ਵਿੱਚੋਂ 105 ਟਨ ਗੋਹਾ ਕੱਢਿਆ ਗਿਆ, ਜਦਕਿ ਡੋਰ-ਟੂ-ਡੋਰ ਸਿਰਫ 15 ਟਨ ਹੀ ਗੋਹਾ ਇਕੱਠਾ ਹੋ ਸਕਿਆ। ਤਾਜਪੁਰ ਡੇਅਰੀ ਕੰਪਲੈਕਸ ਵਿੱਚ 88 ਟਨ ਗੋਹਾ ਟੋਬਿਆਂ ਵਿੱਚੋਂ ਕੱਢਿਆ ਗਿਆ, ਜਦਕਿ ਨਿਰਧਾਰਤ ਸਥਾਨਾਂ ਤੋਂ 28 ਟਨ ਹੀ ਚੁੱਕ ਹੋਇਆ।


ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਹੈਬੋਵਾਲ ਅਤੇ ਤਾਜਪੁਰ ਇਲਾਕਿਆਂ ਵਿੱਚੋਂ ਕੁੱਲ 426 ਟਨ ਗੋਹਾ ਇਕੱਠਾ ਕੀਤਾ ਗਿਆ, ਪਰ ਇਸਦੇ ਬਾਵਜੂਦ 224 ਟਨ ਗੋਹਾ ਅਜੇ ਵੀ ਬੁੱਢੇ ਦਰਿਆ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਵਿੱਚ ਪਹੁੰਚ ਰਿਹਾ ਹੈ।


ਸੰਤ ਸੀਚੇਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਾਡੋਵਾਲ ਬਾਈਪਾਸ ਨੇੜੇ ਜੈਨਪੁਰ, ਤਲਵਾੜਾ ਪਿੰਡ ਅਤੇ ਬਾਰਨਹਾੜੇ ਖੇਤਰ ਦੀ ਸੀਵਰੇਜ ਲਾਈਨ ਦਾ ਜਾਇਜ਼ਾ ਲਿਆ। ਬੱਲੋਕੀ ਪੁਲ ਨੇੜੇ ਬਾੜੇਵਾਲ ਡਰੇਨ ਰਾਹੀਂ ਡੇਅਰੀਆਂ ਦਾ ਗੰਧਲਾ ਪਾਣੀ ਬੁੱਢੇ ਦਰਿਆ ਵਿੱਚ ਜਾਣ ਨੂੰ ਵੀ ਗੰਭੀਰਤਾ ਨਾਲ ਲਿਆ ਗਿਆ।


ਇਸਦੇ ਨਾਲ ਹੀ ਸ਼ਿਵਪੁਰੀ ਪੁਲ ‘ਤੇ ਦਰਿਆ ਵਿੱਚੋਂ ਮਸ਼ੀਨਾਂ ਨਾਲ ਕੱਢੀ ਜਾ ਰਹੀ ਗਾਰ ਅਤੇ ਤਾਜਪੁਰ ਡੇਅਰੀ ਕੰਪਲੈਕਸ ਨੇੜੇ ਬਣੇ ਅਸਥਾਈ ਸੀਚੇਵਾਲ ਮਾਡਲ ਦੀ ਵੀ ਸਮੀਖਿਆ ਕੀਤੀ ਗਈ।

The Existence And Identity Of Punjab Is Linked To Rivers Sant Seechewal


Recommended News
Trending
Just Now