ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
Punjab Power Cut Alert : ਪੰਜਾਬ ’ਚ ਅਗਲੇ 5 ਦਿਨ ਲੱਗਣਗੇ ਲੰਬੇ ਕੱਟ
April 22, 2026
Punjab-Power-Cut-Alert-Long-Cuts

Punjab Speaks Team / Punjab

22 ਅਪ੍ਰੈਲ 2026 :ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਨੂੰ ਅਗਲੇ 4-5 ਦਿਨਾਂ ਦੌਰਾਨ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਇੱਕ ਪਾਸੇ ਜਿੱਥੇ ਸੂਬੇ ਵਿੱਚ ਪਾਰਾ ਲਗਾਤਾਰ ਚੜ੍ਹ ਰਿਹਾ ਹੈ, ਉੱਥੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਬਿਜਲੀ ਸਿਸਟਮ ਦੇ ਨਵੀਨੀਕਰਨ ਅਤੇ ਮਜ਼ਬੂਤੀ ਲਈ 26 ਅਪਰੈਲ ਤੱਕ ਲੰਬੇ ਕੱਟਾਂ ਦਾ ਐਲਾਨ ਕਰ ਦਿੱਤਾ ਹੈ।

ਗਰਮੀ ਤੇ ਬਿਜਲੀ ਕੱਟਾਂ ਦੀ ਦੋਹਰੀ ਮਾਰ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਸੂਬੇ ਵਿੱਚ ‘ਹੀਟਵੇਵ’ (ਲੂ) ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। PSPCL ਅਨੁਸਾਰ ਪ੍ਰਮੁੱਖ ਸ਼ਹਿਰਾਂ ਵਿੱਚ ਰੋਜ਼ਾਨਾ 8 ਤੋਂ 10 ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਰਹਿ ਸਕਦੀ ਹੈ।

ਬਿਜਲੀ ਕੱਟਾਂ ਦਾ ਵੇਰਵਾ:

  • 22 ਅਪਰੈਲ: ਲੁਧਿਆਣਾ (10 ਤੋਂ 5), ਅੰਮ੍ਰਿਤਸਰ (10 ਤੋਂ 4), ਪਟਿਆਲਾ (ਦੁਪਹਿਰ 1 ਤੋਂ 5) , ਮੁਹਾਲੀ (ਸਵੇਰੇ 10 ਤੋਂ ਸ਼ਾਮ 6) ਅਤੇ ਬਠਿੰਡਾ (ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ)।
  • 23 ਅਪਰੈਲ: ਮੁਹਾਲੀ (ਸਵੇਰੇ 9:30 ਤੋਂ ਸ਼ਾਮ 5:30), ਪਟਿਆਲਾ (10 ਤੋਂ 6), ਲੁਧਿਆਣਾ ਤੇ ਬਠਿੰਡਾ (10 ਤੋਂ 2/3 ਵਜੇ ਤੱਕ)।
  • 24 ਅਪਰੈਲ: ਮੁਹਾਲੀ ਤੇ ਪਟਿਆਲਾ ਵਿੱਚ ਸਵੇਰੇ 9:30/10 ਵਜੇ ਤੋਂ ਸ਼ਾਮ 5:30/6 ਵਜੇ ਤੱਕ ਕੱਟ ਰਹੇਗਾ। ਬਠਿੰਡਾ ਦੇ ਉਦਯੋਗਿਕ ਖੇਤਰਾਂ (ਡੱਬਵਾਲੀ ਰੋਡ, ਮਹਿਤਾ ਰੋਡ ਆਦਿ) ਵਿੱਚ ਵੀ ਸਪਲਾਈ ਠੱਪ ਰਹੇਗੀ।
  • 25 ਅਪਰੈਲ: ਮੁਹਾਲੀ (G-ਬਲਾਕ), ਲੁਧਿਆਣਾ ਅਤੇ ਪਟਿਆਲਾ ਵਿੱਚ ਸਵੇਰੇ 9/10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਗੁੱਲ ਰਹੇਗੀ।

ਅਧਿਕਾਰੀਆਂ ਦਾ ਪੱਖ ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਇਹ ਕੱਟ ਜ਼ਰੂਰੀ ਹਨ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਹੈ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਖਪਤਕਾਰਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ, ਪਰ ਦਿਨ ਵੇਲੇ ਲੱਗਣ ਵਾਲੇ ਇਨ੍ਹਾਂ ਲੰਬੇ ਕੱਟਾਂ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

Punjab Power Cut Alert Long Cuts Will Occur In Punjab For The Next 5 Days


Recommended News
Trending
Just Now