ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਆਸਟਰੇਲੀਆ ’ਚ ਮਹਿੰਗਾਈ ਦੀ ਮਾਰ: ਗੁਜ਼ਾਰੇ ਲਈ ਦੂਜੀ ਨੌਕਰੀ ਕਰਨ ਲਈ ਮਜਬੂਰ ਹੋਏ ਲੋਕ
April 22, 2026
Inflation-Hits-Australia-People-

Punjab Speaks Team / Punjab

22 ਅਪ੍ਰੈਲ 2026 :ਆਸਟਰੇਲੀਆ ਵਿੱਚ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਆਰਥਿਕ ਸਥਿਤੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮਹਿੰਗਾਈ ਦਰ ਲਗਭਗ 4 ਤੋਂ 5 ਫੀਸਦ ਦੇ ਆਸਪਾਸ ਰਹੀ, ਜਦੋਂਕਿ ਬੇਰੁਜ਼ਗਾਰੀ ਦਰ ਕਰੀਬ 4 ਫੀਸਦ ਹੈ। ਮਹਿੰਗਾਈ ਕਾਰਣ ਲੋਕ ਪੂਰਾ ਸਮਾਂ 40 ਘੰਟੇ ਹਫ਼ਤਾ ਭਰ ਕੰਮ ਕਰਨ ਦੇ ਬਾਵਜੂਦ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੇ ।

ਰਿਪੋਰਟਾਂ ਅਨੁਸਾਰ ਕਰੀਬ 6 ਤੋਂ 7 ਫੀਸਦ ਆਸਟਰੇਲੀਆਈ ਵਰਕਰ ਦੂਜੀ ਨੌਕਰੀ ਕਰ ਰਹੇ ਹਨ ਜਾਂ ਉਸ ਦੀ ਭਾਲ ਵਿੱਚ ਜਿੱਥੇ ਤਨਖਾਹ ਜ਼ਿਆਦਾ ਹੋਵੇ । ਘਰਾਂ ਦੇ ਕਿਰਾਏ ਵਿੱਚ 10 ਫੀਸਦ ਤੱਕ ਵਾਧਾ, ਬਿਜਲੀ ਅਤੇ ਖਾਣ-ਪੀਣ ਦੇ ਖਰਚਿਆਂ ਵਿੱਚ ਤੇਜ਼ੀ ਨਾਲ ਵਾਧਾ ਅਤੇ ਬਿਆਜ ਦਰਾਂ ਦੇ ਚੜ੍ਹਾਅ ਨੇ ਘਰੇਲੂ ਬਜਟ ਨੂੰ ਕਾਫ਼ੀ ਹਿਲਾ ਦਿੱਤਾ ਹੈ।

ਸਿਡਨੀ ਦੇ ਰਹਿਣ ਵਾਲੇ ਇਕ ਵਰਕਰ ਹੈਰੀ ਦਾ ਕਹਿਣਾ ਹੈ ਕਿ ਮੈਂ ਪੂਰਾ ਸਮਾਂ ਨੌਕਰੀ ਕਰਦਾ ਹਾਂ, ਪਰ ਮਹਿੰਗਾਈ ਇਸ ਕਦਰ ਵੱਧ ਗਈ ਹੈ ਕਿ ਘਰ ਦੇ ਸਾਰੇ ਖਰਚੇ ਪੂਰੇ ਕਰਨਾ ਮੁਸ਼ਕਲ ਹੋ ਗਿਆ ਹੈ। ਇਸ ਲਈ ਮੈਨੂੰ ਹਫ਼ਤੇ ਦੇ ਅਖੀਰ ਵਿੱਚ ਦੂਜੀ ਨੌਕਰੀ ਵੀ ਕਰਨੀ ਪੈਂਦੀ ਹੈ। ਉਹ ਦੱਸਦਾ ਹੈ ਕਿ ਵਧ ਰਹੀਆਂ ਕੀਮਤਾਂ ਅਤੇ ਕਰਜ਼ਿਆਂ ਦੀਆਂ ਕਿਸ਼ਤਾਂ ਨੇ ਉਸ ਨੂੰ ਵਾਧੂ ਆਮਦਨ ਲੱਭਣ ਲਈ ਮਜਬੂਰ ਕਰ ਦਿੱਤਾ ਹੈ।

ਇਹ ਹਾਲਾਤ ਦਰਸਾਉਂਦੇ ਹਨ ਯੂਨੀਵਰਸਿਟੀ ਸਿਡਨੀ ਦੇ ਸਰਵੇਖਣ ਨੇ ਦੱਸਿਆ ਕਿ ਆਸਟਰੇਲੀਆ ਵਿੱਚ ਜੀਵਨ ਦਾ ਰਹਿਣ ਸਹਿਣ ਦਾ ਖਰਚਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਦੂਜੀ ਨੌਕਰੀ ਹੁਣ ਕਈ ਲੋਕਾਂ ਲਈ ਚੋਣ ਨਹੀਂ, ਸਗੋਂ ਮਜਬੂਰੀ ਬਣ ਚੁੱਕੀ ਹੈ।

Inflation Hits Australia People Forced To Take On Second Jobs To Make Ends Meet


Recommended News
Trending
Just Now