ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਸਬ ਡਵੀਜਨ ਕੰਪਲੈਕਸ, ਅਮਰਗੜ੍ਹ ਦੇ ਸਾਈਕਲ ਸਟੈਂਡ ਅਤੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 06 ਅਪ੍ਰੈਲ ਨੂੰ
April 2, 2026
Bidding-For-Cycle-Stand-And-Tea-

Punjab Speaks Team / Panjab

ਅਮਰਗੜ੍ਹ/ਮਾਲੇਰਕੋਟਲਾ 02 ਅਪ੍ਰੈਲ -

ਉਪ ਮੰਡਲ ਮੈਜਿਸਟਰੇਟ, ਅਮਰਗੜ੍ਹ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2026- 27 ਲਈ ਸਬ ਡਵੀਜਨ ਕੰਪਲੈਕਸ, ਅਮਰਗੜ੍ਹ ਦੇ ਸਾਈਕਲ ਸਟੈਂਡ ਅਤੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 06 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 11.00 ਵਜੇ ਤਹਿਸੀਲ ਦਫ਼ਤਰ, ਅਮਰਗੜ੍ਹ ਵਿਖੇ ਤਹਿਸੀਲਦਾਰ ਅਮਰਗੜ੍ਹ ਵੱਲੋਂ ਕਰਵਾਈ ਜਾਵੇਗੀ । ਜੇਕਰ ਉਕਤ ਮਿਤੀ ਨੂੰ ਸਰਕਾਰ ਵੱਲੋਂ ਛੁੱਟੀ ਹੋ ਜਾਂਦੀ ਹੈ ਤਾਂ ਇਹ ਬੋਲੀ ਅਗਲੇ ਕੰਮ ਵਾਲੇ ਦਿਨ ਇਸ ਸਥਾਨ ਤੇ ਅਤੇ ਇਸੇ ਸਮੇਂ ਉੱਤੇ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਹਰ ਬੋਲੀ ਦੇਣ ਵਾਲੇ ਚਾਹਵਾਨ ਵਿਅਕਤੀ ਨੂੰ ਬੋਲੀ ਦੇਣ ਤੋਂ ਪਹਿਲਾਂ ਆਪਣੀ ਸਕਿਉਰਿਟੀ ਰਕਮ ਮੁਬਲਿਗ 10 ਹਜ਼ਾਰ ਰੁਪਏ ਬਤੌਰ ਜ਼ਮਾਨਤ ਤਹਿਸੀਲਦਾਰ, ਅਮਰਗੜ੍ਹ ਪਾਸ ਜਮਾਂ ਕਰਵਾਉਣਾ ਹੋਵੇਗਾ, ਜੋ ਕਿ ਬੋਲੀ ਖਤਮ ਹੋਣ ਤੇ ਵਾਪਿਸ ਕਰ ਦਿੱਤੇ ਜਾਣਗੇ । ਉਨ੍ਹਾਂ ਦੱਸਿਆ ਕਿ ਬੋਲੀ ਦੀ ਮੰਜੂਰੀ ਤੋਂ ਤੁਰੰਤ ਬਾਅਦ ਸਬੰਧਿਤ ਵਿਅਕਤੀ ਵੱਲ਼ੋਂ ਇੱਕ ਇਕਰਾਰਨਾਮਾ ਦੇਣਾ ਪਵੇਗਾ ਅਤੇ ਇੱਕ ਜਾਮਨੀ ਵੀ ਦੇਣੀ ਪਵੇਗੀ।

ਉਨ੍ਹਾਂ ਹੋਰ ਕਿਹਾ ਕਿ ਠੇਕੇਦਾਰ ਕੰਟੀਨ ਆਰਜੀ ਤੌਰ ਤੇ ਬਣਾਏਗਾ ਅਤੇ ਸਮਾਂ ਪੂਰਾ ਹੋਣ ਮਗਰੋਂ ਉਸ ਕੰਟੀਨ ਦਾ ਮਲਬਾ ਉਠਾਣ ਲਈ ਪਾਬੰਦ ਹੋਵੇਗਾ। ਇਸ ਤੋਂ ਇਲਾਵਾ ਠੇਕੇਦਰਾ ਕੰਟੀਨ ਉੱਤੇ ਵਸਤੂਆਂ ਮਾਰਕਿਟ ਰੇਟ ਅਨੁਸਾਰ ਵੇਚਣ ਦਾ ਪਾਬੰਦ ਹੋਵੇਗਾ ਨਾਲ ਹੀ ਉਹ ਕੰਟੀਨ ਅੱਗੇ ਵਸਤੂਆਂ ਦੇ ਰੇਟ ਲਿਖ ਕੇ ਲਗਾਏਗਾ। ਉਹ ਕੰਟੀਨ ਦੇ ਆਲੇ ਦੁਆਲੇ ਦੀ ਸਫਾਈ ਦਾ ਵੀ ਧਿਆਨ ਰੱਖੇਗਾ ਅਤੇ ਫਾਲਤੂ ਪਦਾਰਥ ਅਤੇ ਕੂੜਾ ਕਰਕਟ ਦਾ ਯੋਗ ਪ੍ਰਬੰਧ ਕਰਨ ਲਈ ਜਿੰਮੇਵਾਰ ਹੋਵੇਗਾ ।

Bidding For Cycle Stand And Tea milk Canteen Of Sub Division Complex Amargarh On 06 April


Recommended News
Trending
Just Now