ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਦਿਲ ਦਹਿਲਾਉਣ ਵਾਲਾ ਮਾਮਲਾ: 19 ਹਜ਼ਾਰ ਲਈ ਭੈਣ ਦੇ ਕੰਕਾਲ ਲੈ ਕੇ ਬੈਂਕ ਪਹੁੰਚਿਆ ਭਰਾ, ਦੋ ਮਹੀਨੇ ਪਹਿਲਾਂ ਦਫ਼ਨਾਈ ਸੀ ਭੈਣ
April 29, 2026
Heartbreaking-Case-Brother-Reach

Punjab Speaks Team / Punjab

29 ਅਪ੍ਰੈਲ 2026 :ਓਡੀਸ਼ਾ ਦੇ ਕੇਂਦੂਝਰ ਜ਼ਿਲ੍ਹੇ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੇ ਇਨਸਾਨੀਅਤ ਨੂੰ ਹਿਲਾ ਕੇ ਰੱਖ ਦਿੱਤਾ। ਅਨੁਗੁਲ ਜ਼ਿਲ੍ਹੇ ਦੇ ਪਾਟਨਾ ਡਵੀਜ਼ਨ ’ਚ 19 ਹਜ਼ਾਰ 300 ਰੁਪਏ ਕਢਵਾਉਣ ਲਈ ਇਕ ਗ਼ਰੀਬ ਆਦਿਵਾਸੀ ਨੌਜਵਾਨ ਆਪਣੀ ਮਿ੍ਰਤਕ ਭੈਣ ਦਾ ਕੰਕਾਲ ਮੋਢੇ ’ਤੇ ਚੁੱਕ ਕੇ ਤਿੰਨ ਕਿਲੋਮੀਟਰ ਪੈਦਲ ਚੱਲ ਕੇ ਸੋਮਵਾਰ ਨੂੰ ਬੈਂਕ ਤੱਕ ਪੁੱਜ ਗਿਆ।

ਡਿਆਨਾਲੀ ਪਿੰਡ ਵਾਸੀ ਜੀਤੂ ਮੁੰਡਾ ਦੀ ਭੈਣ ਕਰਲਾ ਮੁੰਡਾ ਦਾ ਦੋ ਮਹੀਨੇ ਪਹਿਲਾਂ ਦੇਹਾਂਤ ਹੋ ਚੁੱਕਾ ਹੈ, ਜਿਸਦੇ ਖਾਤੇ ’ਚ ਜਮ੍ਹਾ 19,300 ਰੁਪਏ ਉਸਦੇ ਗੁਜ਼ਾਰੇ ਦਾ ਵੱਡਾ ਸਹਾਰਾ ਹੈ। ਇਸ ਰੁਪਏ ਦੀ ਆਸ ’ਚ ਉਹ ਓਡੀਸ਼ਾ ਗ੍ਰਾਮੀਣ ਬੈਂਕ ਦੀ ਬ੍ਰਾਂਚ ’ਚ ਪੁੱਜਾ। ਜੀਤੂ ਨੇ ਖ਼ੁਦ ਨੂੰ ਭੈਣ ਦਾ ਇੱਕੋ-ਇਕ ਵਾਰਸ ਦੱਸਦੇ ਹੋਏ ਰਕਮ ਦੇਣ ਦੀ ਮੰਗ ਕੀਤੀ। ਬੈਂਕ ਮੈਨੇਜਮੈਂਟ ਨੇ ਖਾਤਾਧਾਰਕ ਦੀ ਗ਼ੈਰ ਹਾਜ਼ਰੀ ’ਚ ਭੁਗਤਾਨ ਤੋਂ ਇਨਕਾਰ ਕਰ ਦਿੱਤਾ ਤੇ ਵਾਰਿਸ ਸਰਟੀਫਿਕੇਟ ਲਿਆਉਣ ਲਈ ਕਿਹਾ। ਆਰਥਿਕ ਤੰਗੀ ਨਾਲ ਜੂਝ ਰਿਹਾ ਜੀਤੂ ਇਸ ਜਵਾਬ ਤੋਂ ਏਨਾ ਦੁਖੀ ਹੋਇਆ ਕਿ ਉਹ ਸਿੱਧਾ ਸ਼ਮਸ਼ਾਨ ਘਾਟ ਪੁੱਜਾ ਤੇ ਉੱਥੇ ਦਫਨਾਈ ਗਈ ਭੈਣ ਦਾ ਕੰਕਾਲ ਬਾਹਰ ਕੱਢ ਕੇ ਬੈਂਕ ਲੈ ਆਇਆ। ਬੈਂਕ ਕੰਪਲੈਕਸ ’ਚ ਕੰਕਾਲ ਰੱਖ ਕੇ ਉਸਨੇ ਕਿਹਾ ਕਿ ਹੁਣ ਖਾਤਾਧਾਰਕ ਖ਼ੁਦ ਆ ਗਈ ਹੈ, ਪੈਸੇ ਦੇ ਦਿਓ। ਇਹ ਦ੍ਰਿਸ਼ ਦੇਖ ਕੇ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ। ਇਸਦੀ ਜਾਣਕਾਰੀ ਮਿਲਦੇ ਹੀ ਪਾਟਨਾ ਪੁਲਿਸ ਮੌਕੇ ’ਤੇ ਪੁੱਜੀ ਤੇ ਸਥਿਤੀ ਨੂੰ ਸੰਭਾਲੀ। ਪੁਲਿਸ ਨੇ ਜੀਤੂ ਨੂੰ ਸਮਝਾ ਕੇ ਸ਼ਾਂਤ ਕਰਾਇਆ ਤੇ ਕੰਕਾਲ ਮੁੜ ਦਫ਼ਨਾਉਣ ਦੀ ਵਿਵਸਥਾ ਕੀਤੀ। ਨਾਲ ਹੀ ਪੁਲਿਸ ਤੇ ਬੈਂਕ ਮੁਲਾਜ਼ਮਾਂ ਨੇ ਜੀਤੂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ’ਚ ਛੇਤੀ ਹੀ ਜ਼ਰੂਰੀ ਪ੍ਰਕਿਰਿਆ ਪੂਰੀ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਏਗੀ।

Heartbreaking Case Brother Reaches Bank With Sister s Skeleton For 19 Thousand Sister Was Buried Two Months Ago


Recommended News
Trending
Just Now