May 8, 2026
Punjab Speaks Team / Punjab
ਨਵੀਂ ਦਿੱਲੀ 08 ਮਈ 2026:ਸਾਲ 2025 ਵਿੱਚ ‘ਇੰਡੀਆਜ਼ ਗੌਟ ਲੇਟੈਂਟ’ (India’s Got Latent) ਨੇ ਸਮੈ ਰੈਨਾ ਨੂੰ ਇੰਟਰਨੈੱਟ ਦਾ ਸਭ ਤੋਂ ਚਰਚਿਤ ਯੂਟਿਊਬਰ ਬਣਾ ਦਿੱਤਾ ਸੀ। ਹਾਲਾਂਕਿ, ਸ਼ੋਅ ਦੀ ਕਾਮਯਾਬੀ ਦੇ ਵਿਚਕਾਰ ਇੱਕ ਵਿਵਾਦਤ ਵੀਡੀਓ ਕਾਰਨ ਕਾਫੀ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਸਮੈ ਨੂੰ ਸਾਰੇ ਐਪੀਸੋਡ ਹਟਾਉਣੇ ਪਏ ਸਨ। ਹੁਣ ਸਮੈ ਇਸ ਸ਼ੋਅ ਦਾ ਦੂਜਾ ਸੀਜ਼ਨ ਵਾਪਸ ਲਿਆਉਣ ਦੀ ਤਿਆਰੀ ਕਰ ਰਹੇ ਹਨ।
ਦੋਸਤ ਨੇ ਦੱਸੀ ਰਿਲੀਜ਼ ਡੇਟ
ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਇੱਕ AMA (Ask Me Anything) ਸੈਸ਼ਨ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਸੀਜ਼ਨ 2 ਬਾਰੇ ਪੁੱਛਿਆ, ਤਾਂ ਸਮੈ ਨੇ ਕਿਹਾ ਕਿ ਉਹ ਫਿਲਹਾਲ ਛੁੱਟੀਆਂ ‘ਤੇ ਹਨ ਅਤੇ ਨਵਾਂ ਸੀਜ਼ਨ ਤੁਰੰਤ ਨਹੀਂ ਆ ਰਿਹਾ, ਪਰ ਜਲਦ ਹੀ ਇਸ ਦੀ ਪਲਾਨਿੰਗ ਸ਼ੁਰੂ ਹੋਵੇਗੀ।
ਕਦੋਂ ਆਵੇਗਾ ਦੂਜਾ ਸੀਜ਼ਨ?
ਸਮੈ ਦੇ ਇਸ ਸੈਸ਼ਨ ਤੋਂ ਤੁਰੰਤ ਬਾਅਦ ਬਲਰਾਜ ਸਿੰਘ ਖੇਹਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ। ਇਸ ਵੀਡੀਓ ਵਿੱਚ ਬਲਰਾਜ ਨੇ ਸੰਕੇਤ ਦਿੱਤਾ ਕਿ ਸ਼ੋਅ ਦਾ ਦੂਜਾ ਸੀਜ਼ਨ 9 ਮਈ ਤੋਂ ਸ਼ੁਰੂ ਹੋ ਸਕਦਾ ਹੈ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਮੇਕਰਸ ਨੇ ਅਣਜਾਣੇ ਵਿੱਚ ਸ਼ੋਅ ਦੀ ਸਹੀ ਤਾਰੀਖ਼ ਰੀਵੀਲ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਇਨ੍ਹਾਂ ਅਫ਼ਵਾਹਾਂ ਨੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਵਧਾ ਦਿੱਤਾ ਹੈ।
The Second Season Of India s Got Latent Is Coming Soon Samay Raina s Friend Accidentally Reveals The Date