March 11, 2026
Punjab Speaks Team / Panjab
ਲੁਧਿਆਣਾ, 11 ਮਾਰਚ 2026 :- ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਪੂਰੇ ਦੇਸ਼ ’ਚ ਭਾਜਪਾ ਦੀ ਲਹਿਰ ਹੈ ਅਤੇ ਭਾਜਪਾ ਦੀਆਂ ਸਰਕਾਰਾਂ ਹਨ, ਉਸੇ ਤਰ੍ਹਾਂ ਪੰਜਾਬ ’ਚ ਵੀ ਲੋਕ ਹੁਣ ਡਬਲ ਇੰਜਨ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਨੂੰ ਮੋਗਾ ’ਚ ਹੋਣ ਜਾ ਰਹੀ ਬਦਲਾਅ ਰੈਲੀ ਪੰਜਾਬ ’ਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸਾਰੇ ਸਮੀਕਰਨ ਬਦਲ ਦੇਵੇਗੀ। ਉਨ੍ਹਾਂ ਨੂੰ ਸੁਣਨ ਲਈ ਪੂਰੇ ਪੰਜਾਬ ਦੇ ਲੋਕਾਂ ਤੇ ਕਿਸਾਨਾਂ ’ਚ ਭਾਰੀ ਉਤਸ਼ਾਹ ਹੈ।
ਅਸ਼ਵਨੀ ਸ਼ਰਮਾ ਮੰਗਲਵਾਰ ਨੂੰ ਮਾਡਲ ਟਾਊਨ ਡੀ ਬਲਾਕ ’ਚ ਭਾਜਪਾ ਦਫਤਰ ਵਿਚ ਰੈਲੀ ਦੀ ਤਿਆਰੀਆਂ ਨੂੰ ਲੈ ਕੇ ਕਰਵਾਈ ਗਈ ਮੀਟਿੰਗ ’ਚ ਸ਼ਾਮਲ ਹੋਏ। ਮੀਟਿੰਗ ’ਚ ਰੈਲੀ ਦੀਆਂ ਤਿਆਰੀਆਂ, ਵਰਕਰਾਂ ਦੀ ਹਿੱਸੇਦਾਰੀ ਅਤੇ ਆਵਾਜਾਈ ਪ੍ਰਬੰਧਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਲੁਧਿਆਣਾ ਸਮੇਤ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਤੋਂ ਵਰਕਰ ਬੱਸਾਂ ਤੇ ਹੋਰ ਵਾਹਨਾਂ ਜ਼ਰੀਏ ਰੈਲੀ ਸਥਲ ਤੱਕ ਪਹੁੰਚਣਗੇ। ਇਸ ਲਈ ਬੱਸਾਂ ਦਾ ਇੰਤਜ਼ਾਮ ਕਰਨ ਦੇ ਨਾਲ-ਨਾਲ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈ ਜਾ ਰਹੀਆਂ ਹਨ।
Ashwani Sharma s Statement People Of Punjab Are Now In Favor Of A Double Engine Government