Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਸਿਆਸੀ ਹਲਚਲ: ED ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਨੂੰ ਸੰਮਨ
February 12, 2026
Political-Turmoil-ED-Summons-Cap

Punjab Speaks Team / Panjab

ਚੰਡੀਗੜ੍ਹ, 12 ਫਰਵਰੀ 2026 :- ਈਡੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਵਿਦੇਸ਼ੀ ਕਰੰਸੀ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ ’ਚ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਕੈਪਟਨ ਨੂੰ 12 ਫਰਵਰੀ ਤੇ ਉਨ੍ਹਾਂ ਦੇ ਪੁੱਤਰ ਨੂੰ ਅਗਲੇ ਦਿਨ ਜਲੰਧਰ ਸਥਿਤ ਈਡੀ ਦਫ਼ਤਰ ’ਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਦੋਵਾਂ ’ਤੇ ਵਿਦੇਸ਼ ’ਚ ਜਾਇਦਾਦ ਤੇ ਇਕ ਸਵਿਸ ਬੈਂਕ ਖ਼ਾਤਾ ਹੋਣ ਦਾ ਦੋਸ਼ ਹੈ। ਫਿਲਹਾਲ ਕੈਪਟਨ ਮੋਹਾਲੀ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਹਨ। ਇਹ ਮਾਮਲਾ ਉਦੋਂ ਚਰਚਾ ’ਚ ਆਇਆ ਸੀ ਜਦੋਂ 2011 ’ਚ ਫਰਾਂਸ ਦੀ ਸਰਕਾਰ ਨੇ ਕੈਪਟਨ ਤੇ ਉਨ੍ਹਾਂ ਦੇ ਪੁੱਤਰ ਦੀ ਵਿਦੇਸ਼ੀ ਜਾਇਦਾਦਾਂ ਤੇ ਉਨ੍ਹਾਂ ਦੇ ਇਕ ਸਵਿਸ ਬੈਂਕ ਖ਼ਾਤੇ ਬਾਰੇ ਭਾਰਤ ਸਰਕਾਰ ਨੂੰ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ 2016 ’ਚ ਉਨ੍ਹਾਂ ਖ਼ਿਲਾਫ਼ ਲੁਧਿਆਣਾ ’ਚ ਕੇਸ ਦਰਜ ਕੀਤਾ ਗਿਆ ਸੀ।


Political Turmoil ED Summons Captain Amarinder Singh And Raninder Singh


Recommended News
Punjab Speaks ad image
Trending
Just Now