Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਸ੍ਰੀ ਹਰਿਮੰਦਰ ਸਾਹਿਬ ’ਚ 125 ਸਾਲ ਪੁਰਾਣੀ ਇਤਿਹਾਸਕ ਘੜੀ ਮੁੜ ਸਥਾਪਤ, ਵਿਰਾਸਤ ਦੀ ਸ਼ਾਨ ਬਣੀ ਖਾਸ ਪਹਿਚਾਣ
January 8, 2026
125-year-old-Historical-Clock-Re

Punjab Speaks Team / Panjab

ਅੰਮ੍ਰਿਤਸਰ, 08 ਜਨਵਰੀ 2026 :- ਸ੍ਰੀ ਹਰਿਮੰਦਰ ਸਾਹਿਬ ਦੀ 125 ਸਾਲ ਪੁਰਾਣੀ ਇਤਿਹਾਸਕ ਘੜੀ ਮੁਰੰਮਤ ਮਗਰੋਂ ਆਖ਼ਰਕਾਰ ਮੁੜ ਦਰਬਾਰ ਸਾਹਿਬ ’ਚ ਉਸੇ ਸਥਾਨ ’ਤੇ ਸਥਾਪਿਤ ਕਰ ਦਿੱਤੀ ਗਈ ਹੈ ਜਿੱਥੇ ਇਹ ਪਹਿਲਾਂ ਸੀ। ਇਹ ਘੜੀ ਦਰਬਾਰ ਸਾਹਿਬ ਦੇ ਅੰਦਰ ਰਾਗੀ ਸਿੰਘਾਂ ਵਾਲੇ ਪਾਸੇ ਦੀਵਾਰ ’ਤੇ ਸਥਿਤ ਹੈ। ਸਾਲ 1900 ’ਚ ਅੰਗਰੇਜ਼ੀ ਹਕੂਮਤ ਦੌਰਾਨ ਵੇਲੇ ਦੇ ਵਾਇਸਰਾਏ ਤੇ ਭਾਰਤ ਦੇ ਗਵਰਨਰ ਜਨਰਲ ਲਾਰਡ ਕਰਜ਼ਨ ਜਦੋਂ ਸ੍ਰੀ ਹਰਿਮੰਦਰ ਸਾਹਿਬ ਆਏ ਸਨ ਤਾਂ ਉਨ੍ਹਾਂ ਨੇ ਪਲੀਕੇਟ ਐਂਡ ਕੰਪਨੀ ਤੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈ ਇਹ ਘੜੀ ਇੱਥੇ ਭੇਟ ਕੀਤੀ ਸੀ। ਸ਼ਾਨਦਾਰ ਕਾਰੀਗਰੀ ਤੇ ਤਕਨੀਕ ਦੀ ਮਿਸਾਲ ਇਹ ਘੜੀ ਇਕ ਵਾਰ ਚਾਬੀ ਦੇਣ ’ਤੇ ਇਕ ਹਫ਼ਤ ਤੱਕ ਚੱਲਦੀ ਰਹਿੰਦੀ ਹੈ। ਆਪਣੀ ਇਤਿਹਾਸਕ ਤੇ ਤਕਨੀਕੀ ਮਹੱਤਤਾ ਕਾਰਨ ਖਿੱਚ ਦਾ ਕੇਂਦਰ ਰਹੀ ਇਹ ਘੜੀ ਸਮੇਂ ਨਾਲ ਖ਼ਰਾਬ ਹੋਣ ਮਗਰੋਂ ਲੰਬੇ ਸਮੇਂ ਤੋਂ ਵਰਤੋਂ ’ਚ ਨਹੀਂ ਸੀ। ਬਾਬਾ ਮਹਿੰਦਰ ਸਿੰਘ ਦੀ ਅਗਵਾਈ ’ਚ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਯੂਕੇ) ਨੇ ਇਸ ਦੀ ਮੁਰੰਮਤ ਦਾ ਬੀੜਾ ਚੁੱਕਿਆ। ਉਨ੍ਹਾਂ ਸਾਲ 2023 ’ਚ ਇਸ ਨੂੰ ਮੁਰੰਮਦ ਲਈ ਉਸੇ ਕੰਪਨੀ ਨੂੰ ਭੇਜਿਆ ਜਿਸ ਨੇ ਇਹ ਬਣਾਈ ਸੀ। ਰੋਮਨ ਅੰਕਾਂ ਵਾਲੀ ਇਸ ਘੜੀ ਦਾ ਪਿੱਤਲ ਦਾ ਡਾਇਲ ਅਤੇ ਪੁਰਜੇ ਮੁੜ ਤਿਆਰ ਕੀਤੇ ਗਏ। ਇਸ ਦੀ ਪੁਰਾਤਣ ਦਿੱਖ ਬਹਾਲ ਰੱਖੀ ਗਈ। ਇਸ ’ਚ ਦੋ ਸਾਲ ਦਾ ਸਮਾਂ ਤੇ 80,000 ਪੌਂਡ (96 ਲੱਖ ਰੁਪਏ) ਖ਼ਰਚ ਹੋਏ। ਐਸਜੀਪੀਸੀ ਮੈਨੇਜਮੈਂਟ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥ

125 year old Historical Clock Restored In Sri Harmandir Sahib The Glory Of Heritage Becomes A Special Identity


Recommended News
Punjab Speaks ad image
Trending
Just Now