Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਰਿਹਾਇਸ਼ੀ ਕੈਂਪਸ ਵਿੱਚ 13 ਵੇ ਸਲਾਨਾ ਭਗਵਤੀ ਜਾਗਰਣ ਦਾ ਆਯੋਜਨ
December 1, 2025
13th-Annual-Bhagwati-Jagran-Orga

Punjab Speaks Team / Panjab

ਫਿਰੋਜ਼ਪੁਰ, — ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਰਿਹਾਇਸ਼ੀ ਕੈਂਪਸ ਵਿੱਚ 13ਵਾਂ ਸਲਾਨਾ ਭਗਵਤੀ ਜਾਗਰਣ ਸ਼ਰਧਾ ਤੇ ਭਗਤੀ ਨਾਲ ਆਯੋਜਿਤ ਕੀਤਾ ਗਿਆ । ਇਸ ਜਾਗਰਣ ਵਿੱਚ ਐਮ.ਐਲ.ਏ. (ਦਿਹਾਤੀ) ਐਡਵੋਕੇਟ ਰਜਨੀਸ਼ ਦਹੀਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਭਗਵਤੀ ਮਾਤਾ ਦੇ ਦਰਸ਼ਨ ਕਰਕੇ ਅਸੀਸ ਪ੍ਰਾਪਤ ਕੀਤੀ।

ਆਪਣੇ ਸੰਬੋਧਨ ਦੌਰਾਨ, ਐਮ.ਐਲ.ਏ. ਦਹੀਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਕਰਮਚਾਰੀ ਹਰ ਧਾਰਮਿਕ ਪ੍ਰੋਗਰਾਮ—ਭਾਵੇਂ ਜਾਗਰਣ ਹੋਵੇ ਜਾਂ ਸ਼੍ਰੀ ਅਖੰਡ ਪਾਠ—ਨੂੰ ਮਿਲਜੁਲ ਕਰਕੇ ਕਰਾਂਦੇ ਹਨ, ਜੋ "ਵਿਭਿੰਨਤਾ ਵਿੱਚ ਏਕਤਾ" ਦਾ ਅਸਲੀ ਉਦਾਹਰਨ ਹੈ ।

ਯੂਨੀਵਰਸਿਟੀ ਦੇ ਮਾਣਯੋਗ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ ਵੱਲੋਂ ਸਾਰੇ ਸਟਾਫ ਨੂੰ ਮਹਾਮਾਈ ਦਾ ਸਾਲਾਨਾ ਜਾਗਰਣ ਕਰਵਾਉਣ ਲਈ ਕੀਤੇ ਜਾਂਦੇ ਵਿਸ਼ੇਸ਼ ਉਪਰਾਲੇ ਲਈ ਸੁਭ ਇਸ਼ਾਵਾਂ ਭੇਜੀਆਂ ।

ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗਜ਼ਲਪ੍ਰੀਤ ਅਰਨੇਜਾ ਨੇ ਭਗਵਤੀ ਮਾਤਾ ਦੀ ਜੋਤ ਪ੍ਰਚੰਡ ਕੀਤੀ। ਕੈਥਲ, ਹਰਿਆਣਾ ਤੋਂ ਆਏ ਸੋਨੂ ਚੰਚਲ ਅਤੇ ਪਾਰਟੀ ਨੇ ਲਗਾਤਾਰ ਸਾਢੇ ਚਾਰ ਘੰਟੇ ਮਾਤਾ ਦੇ ਭਜਨ ਸ਼ਰਧਾ ਨਾਲ ਗਾਏ। ਉਨ੍ਹਾਂ ਦੀ ਸੁਰੀਲੀ ਤੇ ਮਨਮੋਹਕ ਗਾਇਕੀ ਨੇ ਸਾਰੇ ਭਕਤਾਂ ਨੂੰ ਮੰਤਰ ਮੁਗਧ ਕਰ ਦਿੱਤਾ ।

ਯੂਨੀਵਰਸਿਟੀ ਦੇ ਸਾਰੇ ਕਰਮਚਾਰੀ ਜਾਗਰਣ ਦੀ ਰਾਤ ਪਰਿਵਾਰਾਂ ਸਮੇਤ ਮਹਾਮਾਈ ਦੇ ਗੁਣਗਾਨ ਕਰਦਿਆਂ ਭਗਤੀ ਰੰਗ ਚ ਰੰਗੇ ਨਜ਼ਰ ਆਏ । ਜਾਗਰਣ ਤੋਂ ਪਹਿਲਾਂ ਮਹਾਮਾਈ ਦੇ ਲੰਗਰਾਂ ਦੇ ਭੰਡਾਰੇ ਅਟੁੱਟ ਚਲਦੇ ਰਹੇ ।

ਫਿਰੋਜ਼ਪੁਰ ਦੀਆਂ ਕਈ ਸਮਾਜਸੇਵੀ ਸੰਸਥਾਵਾਂ ਜਿੰਨਾ ਵਿੱਚ,
ਚਿੰਤਪੁਰਨੀ ਲੰਗਰ ਕਮੇਟੀ, ਕਬੀਰਾ ਫਾਉਂਡੇਸ਼ਨ, ਨਿਊ ਇਨਸਾਨੀਅਤ ਸੇਵਾ ਦਲ, ਨਮਦੇਵ ਚੌਕ ਜਾਗਰਣ ਕਮੇਟੀ, ਜਵਾਲਾ ਦੇਵੀ ਮੰਦਰ ਨਿਰਮਾਣ ਕਮੇਟੀ ਅਤੇ ਫਿਰੋਜ਼ਪੁਰ ਫਾਉਂਡੇਸ਼ਨ ਨੇ ਆਪਣੀ ਸਹਿਭਾਗੀਤਾ ਨਾਲ ਪ੍ਰੋਗਰਾਮ ਨੂੰ ਹੋਰ ਵਿਸ਼ਾਲ ਬਣਾਇਆ।

ਪ੍ਰੋ ਜੇ. ਕੇ. ਅਗਰਵਾਲ, ਪੀ ਆਰ ਓ ਯਸ਼ ਪਾਲ, ਰਾਜੇਸ਼ ਸਿੰਗਲਾ, ਮਦਨ ਯੂਨਿਆਲ, ਸਤਿੰਦਰ ਕੁਮਾਰ, ਸੰਜੀਵ ਝਾਂਝੀ, ਆਦਿ ਸਟਾਫ ਮੈਂਬਰਾਂ ਨੇ ਬਾਹਰੋਂ ਆਈਆਂ ਸਮਾਜਸੇਵੀ ਸੰਸਥਾਵਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ।

13th Annual Bhagwati Jagran Organized At The Residential Campus Of Shaheed Bhagat Singh State University Ferozepur


Recommended News
Punjab Speaks ad image
Trending
Just Now