"ਅੰਮ੍ਰਿਤਸਰ ਹਵਾਈ ਅੱਡੇ ’ਤੇ 47.70 ਕਿਲੋ ਗਾਂਜਾ ਬਰਾਮਦ, ਨਵੇਂ ਤਸਕਰੀ ਤਰੀਕੇ ਦਾ ਖੁਲਾਸਾ"
November 11, 2025
Punjab Speaks Team / Panjab
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਡੀਆਰਆਈ ਅੰਮ੍ਰਿਤਸਰ ਖੇਤਰੀ ਇਕਾਈ ਨੇ ਸਿੰਗਾਪੁਰ ਤੋਂ ਆਏ ਦੋ ਭਾਰਤੀ ਯਾਤਰੀਆਂ ਤੋਂ 47.70 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ। ਦੋਵੇਂ ਯਾਤਰੀ 9 ਨਵੰਬਰ ਨੂੰ ਸਕੂਟ ਏਅਰਲਾਈਨਜ਼ ਦੀ ਉਡਾਣ ਨੰਬਰ ਟੀਆਰ 512 ’ਤੇ ਆਏ ਸਨ।