October 22, 2025
Punjab Speaks Team / Panjab
ਫਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਗਾਇਕ ਅਤੇ ਅਦਾਕਾਰ ਰਿਸ਼ਭ ਟੰਡਨ ਦਾ ਦੇਹਾਂਤ ਹੋ ਗਿਆ ਹੈ। ਰਿਸ਼ਭ ਟੰਡਨ ਦੇ ਇੱਕ ਕਰੀਬੀ ਦੋਸਤ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਰਿਸ਼ਭ ਦੇ ਦੇਹਾਂਤ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਗਾਇਕ ਦੇ ਕਰੀਬੀ ਦੋਸਤ ਨੇ ਖੁਲਾਸਾ ਕੀਤਾ ਕਿ ਰਿਸ਼ਭ ਦਾ ਬੀਤੀ ਦੇਰ ਰਾਤ ਦਿੱਲੀ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪ੍ਰਸ਼ੰਸਕ ਵੀ ਸਦਮੇ ਵਿੱਚ ਹਨ। ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਫੋਟੋਆਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਰਿਸ਼ਭ ਇੰਸਟਾਗ੍ਰਾਮ ‘ਤੇ ਵੀ ਬਹੁਤ ਐਕਟਿਵ ਸੀ। ਉਨ੍ਹਾਂ ਦੇ 449,000 ਫਾਲੋਅਰਜ਼ ਸਨ। ਉਹ ਇੱਕ ਗਾਇਕ, ਸੰਗੀਤਕਾਰ ਅਤੇ ਅਦਾਕਾਰ ਵੀ ਸੀ। ਉਨ੍ਹਾਂ ਦਾ ਗੀਤ “ਇਸ਼ਕ ਫਕੀਰਾਣਾ” ਬਹੁਤ ਹਿੱਟ ਰਿਹਾ। ਇੱਕ ਹਫ਼ਤਾ ਪਹਿਲਾਂ, ਅਦਾਕਾਰ ਨੇ ਆਪਣੀ ਪਤਨੀ ਨਾਲ ਆਪਣਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ ਸੀ।
Renowned Singer Rishabh Tandon Passes Away Wave Of Mourning In The Film Industry