ਇਹ ਪੰਜਾਬ ਹੈ, ਪੰਜਾਬੀ ’ਚ ਦਿੱਤੇ ਜਾਣੇ ਚਾਹੀਦੇ ਨੇ ਸੱਦਾ ਪੱਤਰ : ਗੜਗੱਜ    "ਅੰਮ੍ਰਿਤਸਰ ਹਵਾਈ ਅੱਡੇ ’ਤੇ 47.70 ਕਿਲੋ ਗਾਂਜਾ ਬਰਾਮਦ, ਨਵੇਂ ਤਸਕਰੀ ਤਰੀਕੇ ਦਾ ਖੁਲਾਸਾ"    "ਮਹਿਲਾ ਕਮਿਸ਼ਨ ਨੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਕੀਤਾ ਸਮਨ, ਕੰਮ ਦੇ ਸਥਾਨ ’ਤੇ ਪਰੇਸ਼ਾਨੀ ਦੀ ਸ਼ਿਕਾਇਤ"    ਨੈਸ਼ਨਲ ਹਾਈਵੇਅ ਪੁਲ ਤੋਂ ਪਲਟਿਆ ਟਰਾਲਾ, ਲੱਗੀ ਅੱਗ, ਡਰਾਈਵਰ ਤੇ ਕੰਡਕਟਰ ਬਚ ਗਏ    ਚੋਣ ਜ਼ਾਬਤਾ ਲਾਗੂ ਹੋਣ ਮਗਰੋਂ 57 ਕਰੋੜ ਰੁਪਏ ਤੋਂ ਵੱਧ ਦੀ ਜ਼ਬਤੀ : ਸਿਬਿਨ ਸੀ    ਲਾਇਬ੍ਰੇਰੀ ਤੋਂ ਵਾਪਸ ਆ ਰਹੀ ਵਿਦਿਆਰਥਣ ’ਤੇ 2 ਗੋਲੀਆਂ, ਪਿੱਛਾ ਕਰਨ ਵਾਲਾ ਸ਼ੂਟਰ ਫਰਾਰ; ਸੀਸੀਟੀਵੀ ਵੀਡੀਓ ਸਾਹਮਣੇ    ਪਟਿਆਲਾ ਤੋਂ ਲੁਧਿਆਣਾ 'ਚ ਵੀ CBI ਦੀ ਰੇਡ, ਇਸ ਮਾਮਲੇ ਨਾਲ ਜੁੜੇ ਤਾਰ, ਜਾਂਂਚ ਜਾਰੀ    ਬਠਿੰਡਾ: ਸਬਜ਼ੀ ਵੇਚਣ ਵਾਲੇ ਨੇ 11 ਕਰੋੜ ਦੀ ਲਾਟਰੀ ਜਿੱਤੀ, ਅਮਿਤ ਸੇਹਰਾ ਬਣਿਆ ਕਿਸਮਤਵਾਲਾ    ਡਰੱਗ ਓਵਰਡੋਜ਼ ਨਾਲ ਹਰ ਹਫ਼ਤੇ 12 ਲੋਕਾਂ ਦੀ ਮੌਤ, NCRB ਦੀ ਰਿਪੋਰਟ 'ਚ ਹੈਰਾਨਕੁਨ ਖੁਲਾਸਾ    ਪ੍ਰੇਮਿਕਾ ਨੇ ਵਿਆਹ ਲਈ ਪਾਇਆ ਦਬਾਅ ਤਾਂ ਪਾਰਟਨਰ ਨੇ ਕਰ ਦਿੱਤਾ ਕਤਲ, ਦੋਸ਼ੀ ਨੇ ਕਬੂਲਿਆ ਆਪਣਾ ਗੁਨਾਹ   
ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਤੋਂ ਬਾਅਦ 3 ਕਾਬੂ, ਇਕ ਬਦਮਾਸ਼ ਦੀ ਲੱਤ 'ਚ ਲੱਗੀ ਗੋਲ਼ੀ
October 22, 2025
3-Arrested-After-Encounter-Betwe

Punjab Speaks Team / Panjab

ਥਾਣਾ ਰਾਮਾ-ਮੰਡੀ ਅਧੀਨ ਆਉਂਦੇ ਪਿੰਡ ਸਲੇਮਪੁਰ ਮਸੰਦਾਂ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁਕਾਬਲੇ ਤੋਂ ਬਾਅਦ ਸੀਆਈਏ ਸਟਾਫ ਦੀ ਪੁਲਿਸ ਟੀਮ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਤੇ ਆਲਟੋ ਕਾਰ ਸਮੇਤ ਕਾਬੂ ਕੀਤਾ। ਸੀਆਈਏ ਸਟਾਫ ਦੀ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਸਲੇਮਪੁਰ ਮਸੰਦਾ ਨੇੜੇ ਨਾਕਾ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਿੱਥੇ ਮੁਲਜ਼ਮਾਂ ਨੇ ਪੁਲਿਸ 'ਤੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਘਟਨਾ 'ਚ ਗੋਲੀ ਲੱਗਣ ਨਾਲ ਮਨਕਰਨ ਨਾਂ ਦਾ ਮੁਲਜ਼ਮ ਜ਼ਖਮੀ ਹੋ ਗਿਆ ਜਦਕਿ ਉਸਦੇ ਦੋ ਸਾਥੀਆਂ ਨੂੰ ਵੀ ਪੁਲਿਸ ਨੇ ਮੌਕੇ 'ਤੋਂ ਕਾਬੂ ਕਰ ਲਿਆ।

ਮੁਲਜ਼ਮਾਂ ਦੀ ਪਛਾਣ ਮਨਕਰਨ ਸਿੰਘ, ਗੁਰਵਿੰਦਰ ਉਰਫ਼ ਗੈਵੀ ਤੇ ਸਿਮਰਨ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਪੁਲਿਸ ਟੀਮਾਂ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਅੰਮ੍ਰਿਤਸਰ 'ਚ ਧਰਮਜੀਤ ਸਿੰਘ ਉਰਫ ਧਰਮਾ ਦੇ ਮਰਡਰ ਕੇਸ ਸਮੇਤ ਤਿੰਨ ਕਤਲ ਦੇ ਮਾਲਿਆਂ 'ਚ ਲੋੜੀਂਦੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਿੰਨਾਂ ਹੀ ਮੁਲਜ਼ਮਾਂ ਖਿਲਾਫ਼ ਥਾਣਾ ਰਾਮਾ ਮੰਡੀ 'ਚ ਐਫਆਈਆਰ ਨੰਬਰ 303/25 ਦਰਜ ਕੀਤੀ ਗਈ ਸੀ।

3 Arrested After Encounter Between Police And Gangsters One Gangster Shot In The Leg


Recommended News
Punjab Speaks ad image
Trending
Just Now