October 18, 2025
Punjab Speaks Team / Panjab
ਨਾਭਾ ਦੀ ਡਿਪਟੀ ਸੁਪਰਡੈਂਟ ਆਫ ਪੁਲਿਸ (DSP) ਮਨਦੀਪ ਕੌਰ ਅਤੇ ਉਨ੍ਹਾਂ ਦੇ ਨਾਲ ਸਫਰ ਕਰ ਰਹੇ ਗੰਨਮੈਨ ਪਟਿਆਲਾ-ਰਾਜਪੁਰਾ ਹਾਈਵੇਅ 'ਤੇ ਇਕ ਗੰਭੀਰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਹਾਦਸਾ ਮੋਹਾਲੀ ਏਅਰਪੋਰਟ ਵੱਲ ਜਾਂਦੇ ਸਮੇਂ ਵਾਪਰਿਆ, ਜਦੋਂ ਡੀਐੱਸਪੀ ਮਨਦੀਪ ਕੌਰ ਇਕ ਅਹਿਮ ਡਿਊਟੀ ਲਈ ਰਵਾਨਾ ਹੋ ਰਹੇ ਸਨ।
ਮਿਲੀ ਜਾਣਕਾਰੀ ਮੁਤਾਬਕ, ਸਰਕਾਰੀ ਵਾਹਨ ਹਾਈਵੇਅ 'ਤੇ ਅਚਾਨਕ ਕਾਬੂ ਤੋਂ ਬਾਹਰ ਹੋ ਗਿਆ ਅਤੇ ਸੜਕ ਕਿਨਾਰੇ ਜਾ ਟਕਰਾਇਆ। ਹਾਦਸੇ ਦੇ ਝਟਕੇ ਨਾਲ DSP ਦੇ ਹੱਥ 'ਚ ਫ੍ਰੈਕਚਰ ਆ ਗਿਆ, ਜਦਕਿ ਗੰਨਮੈਨ ਦੇ ਸਿਰ 'ਤੇ ਗੰਭੀਰ ਚੋਟਾਂ ਲੱਗੀਆਂ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਟੀਮ ਮੌਕੇ 'ਤੇ ਪੁੱਜੀ ਅਤੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ DSP ਦੀ ਹਾਲਤ ਸਥਿਰ ਹੈ, ਪਰ ਗੰਨਮੈਨ ਦੀ ਸਿਹਤ ‘ਤੇ ਨਿਗਰਾਨੀ ਜਾਰੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਅਨੁਮਾਨ ਅਨੁਸਾਰ, ਹਾਦਸਾ ਵਾਹਨ ਦੇ ਤਕਨੀਕੀ ਖ਼ਰਾਬੀ ਜਾਂ ਟਾਇਰ ਫਟਣ ਕਰਕੇ ਹੋ ਸਕਦਾ ਹੈ।
Dsp Nabha S Vehicle Involved In Accident Dsp Injured In Collision On Highway Gunman In Critical Condition