ਆਪ ਉਮੀਦਵਾਰ ਰਾਜਿੰਦਰ ਗੁਪਤਾ ਚੁਣੇ ਗਏ ਰਾਜ ਸਭਾ ਮੈਂਬਰ
October 16, 2025
Punjab Speaks Team / Panjab
ਆਮ ਆਦਮੀ ਪਾਰਟੀ (ਆਪ) ਵੱਲੋਂ ਨਾਮਜ਼ਦ ਰਾਜਿੰਦਰ ਗੁਪਤਾ ਅੱਜ ਪੰਜਾਬ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ ਹਨ। ਰਾਜਿੰਦਰ ਗੁਪਤਾ ਦੇ ਖ਼ਿਲਾਫ਼ ਕਿਸੇ ਹੋਰ ਉਮੀਦਵਾਰ ਨੇ ਨਾਂ ਨਹੀਂ ਭਰਿਆ ਸੀ, ਜਿਸ ਕਾਰਨ ਉਹ ਬਿਨਾਂ ਕਿਸੇ ਮੁਕਾਬਲੇ ਦੇ ਰਾਜ ਸਭਾ ਮੈਂਬਰ ਬਣ ਗਏ। ਅੱਜ ਉਮੀਦਵਾਰੀਆਂ ਵਾਪਸ ਲੈਣ ਦੀ ਆਖ਼ਰੀ ਤਾਰੀਖ਼ ਸੀ ਅਤੇ ਇਸ ਮਿਆਦ ਤੱਕ ਕਿਸੇ ਹੋਰ ਨੇ ਆਪਣੀ ਉਮੀਦਵਾਰੀ ਕਾਇਮ ਨਹੀਂ ਰੱਖੀ। ਰਾਜਿੰਦਰ ਗੁਪਤਾ ਦੀ ਚੋਣ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਵਿੱਚ ਆਪਣੀ ਮਜ਼ਬੂਤੀ ਹੋਰ ਵਧਾ ਲਈ ਹੈ। ਉਹਨਾਂ ਦੀ ਜਿੱਤ ਪਾਰਟੀ ਲਈ ਇਕ ਹੋਰ ਰਾਜਨੀਤਿਕ ਉਪਲਬਧੀ ਮੰਨੀ ਜਾ ਰਹੀ ਹੈ।
Aap Candidate Rajinder Gupta Elected As Rajya Sabha Member
Recommended News
Trending
Punjab Speaks/Punjab
Just Now