ਨਵਨੀਤ ਚਤੁਰਵੇਦੀ ਨੂੰ ਰੂਪਨਗਰ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੁਖਵਿੰਦਰ ਸਿੰਘ ਦੀ ਆਦਾਲਤ ਵਿਚ ਪੇਸ਼ ਕੀਤਾ ਗਿਆ। ਵਕੀਲਾਂ ਦੀ ਹੜਤਾ ">
ਇਹ ਪੰਜਾਬ ਹੈ, ਪੰਜਾਬੀ ’ਚ ਦਿੱਤੇ ਜਾਣੇ ਚਾਹੀਦੇ ਨੇ ਸੱਦਾ ਪੱਤਰ : ਗੜਗੱਜ    "ਅੰਮ੍ਰਿਤਸਰ ਹਵਾਈ ਅੱਡੇ ’ਤੇ 47.70 ਕਿਲੋ ਗਾਂਜਾ ਬਰਾਮਦ, ਨਵੇਂ ਤਸਕਰੀ ਤਰੀਕੇ ਦਾ ਖੁਲਾਸਾ"    "ਮਹਿਲਾ ਕਮਿਸ਼ਨ ਨੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਕੀਤਾ ਸਮਨ, ਕੰਮ ਦੇ ਸਥਾਨ ’ਤੇ ਪਰੇਸ਼ਾਨੀ ਦੀ ਸ਼ਿਕਾਇਤ"    ਨੈਸ਼ਨਲ ਹਾਈਵੇਅ ਪੁਲ ਤੋਂ ਪਲਟਿਆ ਟਰਾਲਾ, ਲੱਗੀ ਅੱਗ, ਡਰਾਈਵਰ ਤੇ ਕੰਡਕਟਰ ਬਚ ਗਏ    ਚੋਣ ਜ਼ਾਬਤਾ ਲਾਗੂ ਹੋਣ ਮਗਰੋਂ 57 ਕਰੋੜ ਰੁਪਏ ਤੋਂ ਵੱਧ ਦੀ ਜ਼ਬਤੀ : ਸਿਬਿਨ ਸੀ    ਲਾਇਬ੍ਰੇਰੀ ਤੋਂ ਵਾਪਸ ਆ ਰਹੀ ਵਿਦਿਆਰਥਣ ’ਤੇ 2 ਗੋਲੀਆਂ, ਪਿੱਛਾ ਕਰਨ ਵਾਲਾ ਸ਼ੂਟਰ ਫਰਾਰ; ਸੀਸੀਟੀਵੀ ਵੀਡੀਓ ਸਾਹਮਣੇ    ਪਟਿਆਲਾ ਤੋਂ ਲੁਧਿਆਣਾ 'ਚ ਵੀ CBI ਦੀ ਰੇਡ, ਇਸ ਮਾਮਲੇ ਨਾਲ ਜੁੜੇ ਤਾਰ, ਜਾਂਂਚ ਜਾਰੀ    ਬਠਿੰਡਾ: ਸਬਜ਼ੀ ਵੇਚਣ ਵਾਲੇ ਨੇ 11 ਕਰੋੜ ਦੀ ਲਾਟਰੀ ਜਿੱਤੀ, ਅਮਿਤ ਸੇਹਰਾ ਬਣਿਆ ਕਿਸਮਤਵਾਲਾ    ਡਰੱਗ ਓਵਰਡੋਜ਼ ਨਾਲ ਹਰ ਹਫ਼ਤੇ 12 ਲੋਕਾਂ ਦੀ ਮੌਤ, NCRB ਦੀ ਰਿਪੋਰਟ 'ਚ ਹੈਰਾਨਕੁਨ ਖੁਲਾਸਾ    ਪ੍ਰੇਮਿਕਾ ਨੇ ਵਿਆਹ ਲਈ ਪਾਇਆ ਦਬਾਅ ਤਾਂ ਪਾਰਟਨਰ ਨੇ ਕਰ ਦਿੱਤਾ ਕਤਲ, ਦੋਸ਼ੀ ਨੇ ਕਬੂਲਿਆ ਆਪਣਾ ਗੁਨਾਹ   
ਨਵਨੀਤ ਚਤੁਰਵੇਦੀ ਅਦਾਲਤ 'ਚ ਪੇਸ਼, ਪੁਲਿਸ ਨੂੰ ਮਿਲਿਆ ਸੱਤ ਦਿਨ ਦਾ ਰਿਮਾਂਡ
October 16, 2025
Navneet-Chaturvedi-Appears-In-Co

Punjab Speaks Team / Panjab

ਨਵਨੀਤ ਚਤੁਰਵੇਦੀ ਨੂੰ ਰੂਪਨਗਰ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੁਖਵਿੰਦਰ ਸਿੰਘ ਦੀ ਆਦਾਲਤ ਵਿਚ ਪੇਸ਼ ਕੀਤਾ ਗਿਆ। ਵਕੀਲਾਂ ਦੀ ਹੜਤਾਲ ਕਾਰਨ ਨਵੀਨ ਚਤੁਰਵੇਦੀ ਨੇ ਖੁਦ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕੀਤਾ। ਪੁਲਿਸ ਨੇ ਨਵੀਨ ਚਤੁਰਵੇਦੀ ਲਈ 10 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸੱਤ ਦਿਨਾਂ ਦਾ ਰਿਮਾਂਡ ਦਿੱਤਾ। ਨਵੀਨ ਚਤੁਰਵੇਦੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਵਿਰੁੱਧ ਵਿਧਾਨ ਸਭਾ ਵਿੱਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਉੱਥੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ। ਉਹ ਰੂਪਨਗਰ ਤਾਂ ਆਏ ਹੀ ਨਹੀਂ ।

ਰੂਪਨਗਰ ਅਦਾਲਤ ਵਿੱਚ ਦਸਤਖ਼ਤਾਂ ਵਿੱਚ ਜਾਅਲਸਾਜ਼ੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਨਵਨੀਤ ਚਤੁਰਵੇਦੀ ਨੂੰ ਸਖ਼ਤ ਸੁਰੱਖਿਆ ਹੇਠ ਦੁਪਹਿਰ ਦੇ ਖਾਣੇ ਤੋਂ ਬਾਅਦ, ਪੇਸ਼ ਕਰਨ ਲਈ ਅਦਾਲਤ ਵਿੱਚ ਲਿਆਂਦਾ ਗਿਆ। ਚਤੁਰਵੇਦੀ ਨੂੰ ਰਾਜ ਸਭਾ ਰਾਜ ਸਭਾ ਲਈ ਨਾਮਜ਼ਦਗੀ ਕਾਗਜ਼ ਭਰਨ ਲਈ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਫਰਜ਼ੀ ਦਸਤਖ਼ਤ ਕਰਨ ਦੇ ਦੋਸ਼ ਵਿੱਚ ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਰੂਪਨਗਰ ਪੁਲਿਸ ਗ੍ਰਿਫਤਾਰੀ ਵਾਰੰਟ ਲੈ ਕੇ ਨੇ ਮੰਗਲਵਾਰ ਨੂੰ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਲਈ ਚੰਡੀਗੜ੍ਹ ਪਹੁੰਚੀ ਪਰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰੀ ਵਾਰੰਟ ਨੂੰ ਨਜ਼ਰਅੰਦਾਜ਼ ਕਰਕੇ ਰੂਪਨਗਰ ਪੁਲਿਸ ਨੂੰ ਚਤੁਰਵੇਦੀ ਨੂੰ ਅਰੈਸਟ ਕਰਨ ਤੋਂ ਰੋਕਿਆ। ਪੰਜਾਬ ਅਤੇ ਚੰਡੀਗੜ੍ਹ ਪੁਲਿਸ ਵਿਚਕਾਰ ਵਿਵਾਦ ਹੋਣ ਤੋਂ ਬਾਅਦ, ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਮੌਕੇ 'ਤੇ ਪਹੁੰਚੀ ਅਤੇ ਚਤੁਰਵੇਦੀ ਨੂੰ ਚੰਡੀਗੜ੍ਹ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਤੋਂ ਬਾਅਦ, ਰੂਪਨਗਰ ਪੁਲਿਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਸਪੁਰਦਗੀ ਲੈ ਲਈ।


Navneet Chaturvedi Appears In Court Police Gets Seven Day Remand


Recommended News
Punjab Speaks ad image
Trending
Just Now