July 3, 2025

Punjab Speaks Team / Panjab
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਹਵਾਲਾਤੀ ਨੂੰ ਕੱਪੜੇ ਦੇਣ ਦੇ ਬਹਾਨੇ ਉਸ ਦੇ ਭਰਾ ਵੱਲੋਂ ਨਸ਼ੀਲੇ ਪਦਾਰਥ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਗਈ।ਜੇਲ੍ਹ ਅਧਿਕਾਰੀਆਂ ਨੇ ਸਮੇਂ ਸਿਰ ਸੁਚੇਤ ਹੋ ਕੇ 12 ਗ੍ਰਾਮ ਹੈਰੋਇਨ ਵਰਗਾ ਬਰਾਊਨ ਰੰਗ ਦਾ ਨਸ਼ੀਲਾ ਪਾਊਡਰ ਬਰਾਮਦ ਕਰ ਲਿਆ, ਜੋ ਕਮੀਜ਼ ਦੇ ਕਾਲਰ ਵਿੱਚ ਮੋਮੀ ਲਿਫਾਫੇ ਵਿੱਚ ਲੁਕਾਇਆ ਹੋਇਆ ਸੀ। ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ 2 ਜੁਲਾਈ 2025 ਨੂੰ ਜੇਲ੍ਹ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਹਵਾਲਾਤੀ ਲਖਵਿੰਦਰ ਸਿੰਘ, ਪੁੱਤਰ ਸਰਦਾਰਾ ਸਿੰਘ ਨੂੰ ਬਾਹਰੋਂ ਲਿਆਂਦੇ ਕੱਪੜਿਆਂ ਵਿੱਚ ਕੁਝ ਸ਼ੱਕੀ ਵਸਤੂ ਹੈ।
ਜਾਂਚ ਦੌਰਾਨ ਕਮੀਜ਼ ਦੇ ਕਾਲਰ ਵਿੱਚੋਂ 12 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ, ਜਿਸ ਨੂੰ ਹੈਰੋਇਨ ਮੰਨਿਆ ਜਾ ਰਿਹਾ ਹੈ। ਇਹ ਪਦਾਰਥ ਹਵਾਲਾਤੀ ਦੇ ਭਰਾ ਕੁਲਦੀਪ ਸਿੰਘ ਨੇ ਕੱਪੜਿਆਂ ਵਿੱਚ ਲੁਕਾ ਕੇ ਦਿੱਤਾ ਸੀ। ਜੇਲ੍ਹ ਦੇ ਸਹਾਇਕ ਸੁਪਰਡੈਂਟ ਤਰਸੇਮ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਹਵਾਲਾਤੀ ਲਖਵਿੰਦਰ ਸਿੰਘ ਅਤੇ ਉਸ ਦੇ ਭਰਾ ਕੁਲਦੀਪ ਸਿੰਘ ਖਿਲਾਫ 42 ਪ੍ਰੀਜਨਸ ਐਕਟ ਅਤੇ ਨਾਰਕੋਟਿਕਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
Shameful Act Of Brother Of Prisoner In Ferozepur Central Jail Case Registered Against Both Brothers
