July 2, 2025

Punjab Speaks Team / Panjab
ਬੀਤੀ 23 ਜੂਨ ਨੂੰ ਮੰਡੀ ਗੋਬਿੰਦਗੜ੍ਹ ਦੇ ਦੀਪ ਹਸਪਤਾਲ ਵਿਖੇ ਇੱਕ ਨਵਜੰਮੇ ਲੜਕੇ ਦੀ ਖਰੀਦੋ ਫਰੋਖਤ ਦਾ ਮਾਮਲਾ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਪੁਲਿਸ ਨੇ ਸੁਲਝਾ ਕੇ ਮਨੁੱਖੀ ਤਸਕਰੀ ਦੇ ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ 08 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਨੇ ਅੱਜ ਆਪਣੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਇੱਕ ਆਸ਼ਾ ਵਰਕਰ ਸਮੇਤ 4 ਔਰਤਾਂ ਵੀ ਸ਼ਾਮਿਲ ਹਨ।
ਸ਼੍ਰੀ ਸੁਭਮ ਅਗਰਵਾਲ ਨੇ ਦੱਸਿਆ ਕਿ 27 ਜੂਨ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 23 ਜੂਨ ਨੂੰ ਇੱਕ ਔਰਤ ਨੇ ਦੀਪ ਹਸਪਤਾਲ, ਮੰਡੀ ਗੋਬਿੰਦਗੜ੍ਹ ਵਿਖੇ ਇੱਕ ਬੱਚੇ (ਲੜਕੇ) ਨੂੰ ਜਨਮ ਦਿੱਤਾ ਸੀ। ਮਿਲੀ ਸੂਚਨਾ ਅਨੁਸਾਰ ਨਵਜੰਮੇ ਬੱਚੇ ਦੇ ਪਿਤਾ ਨੇ ਆਸ਼ਾ ਵਰਕਰ ਕਮਲੇਸ਼ ਕੌਰ, ਉਸ ਦੇ ਪਤੀ ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਉਰਫ ਅੰਮ੍ਰਿਤਾ ਵਾਸੀ ਜਲੰਧਰ ਨਾਲ ਮਿਲ ਕੇ ਨਵਜੰਮੇ ਬੱਚੇ ਨੂੰ ਅੱਗੇ ਵੇਚਣ ਲਈ ਸੌਦੇਬਾਜੀ ਕੀਤੀ ਹੈ। ਸ੍ਰੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ 23 ਜੂਨ ਨੂੰ ਦਾਈ ਚਰਨ ਕੌਰ, ਕਮਲੇਸ਼ ਕੌਰ ਅਤੇ ਅਮਨਦੀਪ ਕੌਰ ਨੇ 04 ਲੱਖ ਰੁਪਏ ਵਿੱਚ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਬੱਚਾ ਵੇਚ ਦਿੱਤਾ।
Fatehgarh Sahib Police Arrest Eight Accused In Human Trafficking Case
