July 1, 2025

Punjab Speaks Team / Panjab
ਲੁਧਿਆਣਾ ਸ਼ਹਿਰ ਦੇ ਇਕ ਇਲਾਕੇ 'ਚ ਅੱਠਵੀਂ ਜਮਾਤ ਦੀ ਮਾਸੂਮ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਹਵਸ 'ਚ ਅੰਨ੍ਹੇ ਹੋਏ ਅਣਪਛਾਤੇ ਵਿਅਕਤੀ ਬੱਚੀ ਨੂੰ ਦੋ ਮਹੀਨਿਆਂ ਤਕ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ। ਘਰ ਦੇ ਮਾਲਕ ਦੇ ਵਿਦੇਸ਼ ਚਲੇ ਜਾਣ ਤੋਂ ਬਾਅਦ ਹੈਵਾਨੀਅਤ ਦਾ ਸ਼ਿਕਾਰ ਹੋਈ 15 ਸਾਲ ਦੀ ਵਿਦਿਆਰਥਣ ਭੱਜ ਕੇ ਆਪਣੀ ਭੈਣ ਦੇ ਘਰ ਪਹੁੰਚੀ।
ਲੜਕੀ ਨੇ ਆਪਣੀ ਭੈਣ ਨੂੰ ਆਪਣੇ ਤੇ ਹੋਏ ਜ਼ੁਲਮਾਂ ਦੀ ਕਹਾਣੀ ਦੱਸੀ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਪੁਲਿਸ ਨੇ ਲੁਧਿਆਣਾ ਦੇ ਇੱਕ ਇਲਾਕੇ ਦੀ ਰਹਿਣ ਵਾਲੀ ਲੜਕੀ ਦੀ ਸ਼ਿਕਾਇਤ ਤੇ ਰਾਜਨ ਇਨਕਲੇਵ ਨੇੜੇ ਲੇਸ਼ੀਅਨ ਟਾਵਰ ਦੇ ਵਾਸੀ ਸੁਸ਼ੀਲ ਅਤੇ ਉਸਦੀ ਪਤਨੀ ਨੈਣਾ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਤਮੰਨਾ ਦੇਵੀ ਨੇ ਦੱਸਿਆ ਕਿ ਪਰਵਾਸੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਵਿਦਿਆਰਥਣ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਅਪ੍ਰੈਲ ਦੇ ਮਹੀਨੇ ਉਸਦੀ ਮਾਤਾ ਨੇ ਜ਼ਰੂਰੀ ਕੰਮ ਲਈ ਸ਼ਹਿਰ ਤੋਂ ਬਾਹਰ ਜਾਣਾ ਸੀ। ਔਰਤ ਆਪਣੀ ਸਹੇਲੀ ਨੈਣਾਂ ਕੋਲ ਉਸ ਨੂੰ ਛੱਡ ਗਈ। ਔਰਤ ਨੇ ਸਮਝਿਆ ਕਿ ਉਸ ਦੀ ਬੇਟੀ ਨੈਣਾ ਦੇ ਘਰ ਦਾ ਕੰਮ ਵੀ ਕਰ ਦੇਵੇਗੀ ਅਤੇ ਨੈਣਾ ਉਸਦਾ ਧਿਆਨ ਵੀ ਰੱਖ ਲਵੇਗੀ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਅਪ੍ਰੈਲ ਦੀ ਸ਼ੁਰੂਆਤ 'ਚ ਹੀ ਇੱਕ ਅਣਪਛਾਤਾ ਵਿਅਕਤੀ ਨੈਣਾਂ ਦੇ ਘਰ ਆਇਆ। ਹਵਸ 'ਚ ਅੰਨ੍ਹੇ ਹੋਏ ਉਸ ਵਿਅਕਤੀ ਨੇ ਬੱਚੀ ਦੀ ਆਬਰੂ ਲੁੱਟ ਲਈ।
