July 1, 2025

Punjab Speaks Team / Panjab
ਬੀਤੇ ਦਿਨ ਜਲਾਲਾਬਾਦ ਦੀ ਬਸਤੀ ਗੋਬਿੰਦ ਨਗਰੀ ਅਤੇ ਬਸਤੀ ਭਗਵਾਨਪੁਰਾ ਚ ਰਹਿਣ ਵਾਲੇ ਅਰਸ਼ ਨਾਮਕ 17 ਸਾਲਾ ਨਾਬਾਲਗ ਦੀ ਨਸ਼ੇੜੀ ਵਿਅਕਤੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੇ ਭਰਾ ਤੇ ਸਮਾਜ ਸੇਵੀ ਅਸ਼ੋਕ ਕੰਬੋਜ ਨੇ ਦੱਸਿਆ ਕਿ ਮ੍ਰਿਤਕ ਹਰਸ਼ ਨਸ਼ੇ ਦਾ ਆਦੀ ਸੀ ਤੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਰੱਖਿਆ ਹੋਇਆ ਸੀ। ਬੀਤੇ ਚਾਰ-ਪੰਜ ਦਿਨ ਪਹਿਲਾਂ ਹੀ ਉਹ ਉਥੋਂ ਛੁੱਟੀ ਤੇ ਆਇਆ ਹੋਇਆ ਸੀ ਤੇ ਮ੍ਰਿਤਕ ਹਰਸ਼ ਜਿਨ੍ਹਾਂ ਦੋਸਤਾਂ ਨਾਲ ਚਿੱਟੇ ਦਾ ਸੇਵਨ ਕਰਦਾ ਸੀ, ਉਹ ਉਸਨੂੰ ਫਿਰ ਉਹੀ ਦਲਦਲ 'ਚ ਘਸੀਟਣਾ ਚਾਹੁੰਦੇ ਸਨ ਜਿਸ ਤੋਂ ਉਹ ਇਨਕਾਰ ਕਰਦਾ ਸੀ। ਹਰਸ਼ ਕਾਰ 'ਚ 'ਕੱਲਾ ਸੀ ਤੇ ਉਕਤ ਵਿਅਕਤੀਆਂ ਨੇ ਉਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਹਰਸ਼ 'ਤੇ ਕਾਪੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਰਸ਼ ਨੇ ਆਪਣੀ ਜਾਨ ਲਈ ਲੋਕਾਂ ਦੇ ਦਰਵਾਜ਼ੇ ਵੀ ਖੜਕਾਏ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਨਸ਼ੇੜੀ ਵਿਅਕਤੀਆਂ ਨੇ ਸ਼ਰੇਆਮ ਹਰਸ਼ ਦਾ ਕਤਲ ਕਰ ਦਿੱਤਾ। ਥਾਣਾ ਸਿਟੀ ਪੁਲਿਸ ਨੇ ਨੌਜਵਾਨ ਦੀ ਹੱਤਿਆ ਕਰਨ ਵਾਲੇ 12 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ।
Fazilka Police Registers Case Against 12 People For Brutally Beating And Killing A Youth
