June 30, 2025

Punjab Speaks Team / Panjab
ਸ੍ਰੀ ਮੁਕਤਸਰ ਜ਼ਿਲ੍ਹੇ ਦੇ ਪਿੰਡ ਲਾਲਬਾਈ ਦਾ ਰਹਿਣ ਵਾਲਾ 21 ਸਾਲਾਂ ਨੌਜਵਾਨ ਇਮਰੋਜ਼ ਸਿੰਘ ਦਾ ਮਾਡਲ ਟਾਊਨ ਫੇਜ਼ ਤਿੰਨ ਦੀ ਮਾਰਕੀਟ ਕੋਲ ਸਥਿਤ ਦਾਦੀ-ਪੋਤੀ ਪਾਰਕ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਦਸਿਆ ਜਾ ਰਿਹਾ ਹੈ ਕਿ ਇਮਰੋਜ਼ ਸਿੰਘ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੇ ਪਿੰਡ ਲਾਲਬਾਈ ਤੋਂ ਮਨਾਲੀ ਲਈ ਘੁੰਮਣ ਲਈ ਬੁਲਾਇਆ ਗੱਡੀ ਖਰਾਬ ਹੋ ਜਾਣ ਕਾਰਨ ਉਨ੍ਹਾਂ ਆਪਣੀ ਇਹ ਯਾਤਰਾ ਰੱਦ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਬਠਿੰਡਾ ਵਿਖੇ ਆਉਣ ਦਾ ਮਨ ਬਣਾਇਆ, ਇਮਰੋਜ਼ ਸਿੰਘ ਤੇ ਉਸ ਦੇ ਤਿੰਨ ਸਾਥੀ ਆਪਣੇ ਹੋਰਨਾਂ ਦੋਸਤਾਂ ਕੋਲ ਬਠਿੰਡਾ ਦੇ ਅਜੀਤ ਰੋਡ ਸਥਿਤ ਇਕ ਪੀਜੀ 'ਚ ਪਹੁੰਚ ਗਏ। ਇਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਇਕੱਠਿਆਂ ਸ਼ਰਾਬ ਪੀਤੀ ਅਤੇ ਉਹ ਮਾਡਲ ਟਾਊਨ ਫੇਸ ਤਿੰਨ ਦੀ ਮਾਰਕੀਟ ਵਲ ਚਲੇ ਗਏ।
ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨਾਂ ਦਾ ਦੋਸਤ ਸ਼ਵੀ ਜੰਗੀਰਾਣਾ ਆਪਣੇ ਨਾਲ ਤਿੰਨ ਚਾਰ ਹੋਰ ਨੌਜਵਾਨਾਂ ਨੂੰ ਲੈ ਆਇਆ ਸੀ। ਸ਼ਰਾਬ ਪੀਂਦਿਆਂ ਹੀ ਇਸ ਦੌਰਾਨ ਉਨ੍ਹਾਂ ਦੀ ਆਪਸ 'ਚ ਬਹਿਸ ਹੋ ਗਈ, ਜਿਸ ਤੋਂ ਬਾਅਦ ਸ਼ਵੀ ਜੰਗੀਰਾਣਾ, ਬੱਬੂ, ਖੁਸ਼ ਅਤੇ ਹੋਰਨਾਂ ਨੌਜਵਾਨਾਂ ਨੇ ਇਮਰੋਜ਼ ਸਿੰਘ ਉੱਪਰ ਕਾਪੇ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਉਕਤ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਏਮਜ਼ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
Intoxicated Youths Beat Their Own Friend To Death With Sharp Weapons
