ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਤੁਰੰਤ ਲੱਗੇ ਪਾਬੰਦੀ: ਪੀਅਰ ਪੋਲੀਵਰ
June 29, 2025

Punjab Speaks Team / Canada
ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰ ਨੇ ਮੰਗ ਕੀਤੀ ਹੈ ਕਿ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਭਾਰੀ ਅਤੇ ਤੁਰੰਤ ਕਮੀ ਦੀ ਲੋੜ ਹੈ। ਕੈਨੇਡਾ ਕੋਲ ਰਿਹਾਇਸ਼, ਨੌਕਰੀਆਂ ਅਤੇ ਸਿਹਤ ਸੰਭਾਲ ਦਾ ਪ੍ਰਬੰਧ ਨਹੀਂ ਹੈ।ਉਹਨਾਂ ਕਿਹਾ ਕਿ ਫਿਰ ਵੀ ਕਾਰਨੀ ਦੀ ਲਿਬਰਲ ਸਰਕਾਰ ਇਸ ਸਾਲ ਹੋਰ ਅੱਧਾ ਮਿਲੀਅਨ ਵਿਦਿਆਰਥੀਆਂ ਨੂੰ ਬੁਲਾ ਰਹੀ ਹੈ ।ਆਬਾਦੀ ਘਟਾਉਣ ਲਈ ਇਮੀਗ੍ਰੇਸ਼ਨ ਪੱਧਰ ਨੂੰ ਘਟਾਉਣਾ ਚਾਹੀਦਾ ਹੈ। ਜਿਸ ਨਾਲ ਅਸੀਂ ਕੈਨੇਡੀਅਨਾਂ ਲਈ ਨੌਕਰੀਆਂ, ਘਰਾਂ ਅਤੇ ਸਿਹਤ ਸੰਭਾਲ 'ਤੇ ਧਿਆਨ ਕੇਂਦਰਤ ਕਰ ਸਕਦੇ ਹਾਂ । ਵਰਨਣਯੋਗ ਹੈ ਕਿ ਇਸ ਸਮੇਂ ਕੈਨੇਡਾ ਦੇ ਸਾਰੇ ਖੇਤਰਾਂ ਵਿੱਚ ਭਾਰੀ ਮੰਦੀ ਚੱਲ ਰਹੀ ਹੈ ।ਬਹੁਤ ਲੋਕ ਵਾਪਿਸ ਆਪਣੇ ਜੱਦੀ ਦੇਸ਼ਾਂ ਨੂੰ ਵਾਪਿਸ ਜਾ ਰਹੇ ਹਨ ।
Immediate Ban On International Students In Canada Pierre Poliver
Recommended News

Trending
Punjab Speaks/Punjab
Just Now