June 29, 2025

Punjab Speaks Team / Panjab
ਸਾਈਬਰ ਅਪਰਾਧੀਆਂ ਨੇ 70 ਸਾਲਾ ਮਹਿਲਾ ਡਾਕਟਰ ਨੂੰ ਅੱਠ ਦਿਨਾਂ ਤੱਕ ਡਿਜੀਟਲ ਅਰੈਸਟ ’ਚ ਰੱਖਿਆ ਅਤੇ ਉਸ ਤੋਂ ਤਿੰਨ ਕਰੋੜ ਰੁਪਏ ਠੱਗ ਲਏ। ਅਪਰਾਧੀਆਂ ਨੇ ਉਨ੍ਹਾਂ ’ਤੇ ਮਨੀ ਲਾਂਡ੍ਰਿੰਗ ਦੇ ਮਾਮਲੇ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਪਿਛਲੇ ਮਹੀਨੇ ਪੀੜਤਾ ਨੂੰ ਇਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਆਪਣੇ ਆਪ ਨੂੰ ਦੂਰਸੰਚਾਰ ਵਿਭਾਗ ਦਾ ਮੁਲਾਜ਼ਮ ਅਮਿਤ ਕੁਮਾਰ ਦੱਸਿਆ। ਉਸ ਨੇ ਦੱਸਿਆ ਕਿ ਉਸ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਕਰ ਕੇ ਇਕ ਸਿਮ ਖਰੀਦੀ ਗਈ ਹੈ ਜੋ ਅਪਰਾਧਕ ਗਤੀਵਿਧੀਆਂ ਵਿਚ ਵਰਤੀ ਜਾ ਰਹੀ ਹੈ।
ਇਸ ਤੋਂ ਬਾਅਦ, ਉਸਨੂੰ ਸਮਾਧਾਨ ਪਵਾਰ ਨਾਮਕ ਇਕ ਹੋਰ ਵਿਅਕਤੀ ਦਾ ਫੋਨ ਆਇਆ। ਉਸਨੇ ਆਪਣੇ ਆਪ ਨੂੰ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸਿਆ ਅਤੇ ਪੀੜਿਤ ਨੂੰ ਦੱਸਿਆ ਕਿ ਉਸਦੇ ਬੈਂਕ ਖਾਤੇ ਅਤੇ ਡੈਬਿਟ ਕਾਰਡ ਦਾ ਵੇਰਵਾ ਇਕ ਏਅਰਲਾਈਨ ਕੰਪਨੀ ਦੇ ਮਾਲਕ ਦੇ ਘਰ 'ਤੇ ਛਾਪੇ ਵਿਚ ਮਿਲਿਆ ਹੈ, ਜਿਸਨੂੰ ਪਹਿਲਾਂ ਮਨੀ ਲਾਂਡਰਿੰਗ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਮੇਂ ਉਹ ਜਮਾਨਤ 'ਤੇ ਬਾਹਰ ਹੈ। ਦੋਸ਼ੀ ਨੇ ਉਨ੍ਹਾਂ ਨੂੰ ਕਈ ਦਸਤਾਵੇਜ਼ ਭੇਜੇ ਅਤੇ ਦਾਅਵਾ ਕੀਤਾ ਕਿ ਇਹ ਸੀਬੀਆਈ, ਈਡੀ ਅਤੇ ਆਰਬੀਆਈ ਵਰਗੀਆਂ ਜਾਂਚ ਏਜੰਸੀਆਂ ਤੋਂ ਹਨ।
Cyber Criminals Put 70 Year Old Female Doctor Under Digital Arrest For Eight Days Duped Her Of Rs 3 Crore
