June 21, 2025

Punjab Speaks Team / Panjab
ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਕਾਬੂ ਕੀਤੇ ਗਏ ਹਨ, ਜਿਨ੍ਹਾਂ ਕੋਲੋਂ 4 ਜਾਅਲੀ ਮੋਹਰਾਂ, 22 ਫ਼ਰਦਾਂ, ਅਧਾਰ ਕਾਰਡ ਅਤੇ ਹੋਰ ਦਸਤਾਵੇਜ ਵੀ ਬਰਾਮਦ ਹੋਣ ਸਮੇਤ ਜਾਅਲੀ ਦਸਤਾਵੇਜ ਤਿਆਰ ਕਰਨ ਲਈ 1 ਟੈਬ ਸੈਮਸੰਗ ਅਤੇ 1 ਮੈਮਰੀਕਾਰਡ ਵੀ ਮਿਲਿਆ ਹੈ। ਪ੍ਰੈਸ ਨੋਟ ਜਾਰੀ ਕਰਦਿਆਂ ਵਰੁਣ ਸ਼ਰਮਾ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੁੱਧ ਨਸਿਆ ਵਿਰੁੱਧ ਚਲਾਈ ਮੁਹਿਮ ਤਹਿਤ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਐਸ ਪੀ ਜਾਂਚ ਗੁਰਬੰਸ ਸਿੰਘ ਬੈਂਸ ਤੇ ਡੀਐਸਪੀ ਜਾਂਚ ਰਾਜੇਸ ਕੁਮਾਰ ਮਲਹੋਤਰਾ ਦੀ ਅਗਵਾਈ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਇਸ ਮੁਹਿੰਮ ਤਹਿਤ ਨਸ਼ਾ ਤਸਕਰਾਂ, ਇਰਾਦਾ ਕਤਲ, ਧੋਖਾਧੜੀ ਅਤੇ ਹੋਰ ਸੰਗੀਨ ਜੁਰਮਾਂ ਵਿੱਚ ਜੇਲਾਂ ਵਿੱਚ ਬੰਦ ਅਪਰਾਧੀਆਂ ਦੀਆਂ ਜ਼ਮਾਨਤਾਂ ਲਈ ਜਾਅਲੀ ਦਸਤਾਵੇਜ ਤਿਆਰ ਕਰਕੇ ਅਸਲ ਵਿਅਕਤੀਆਂ ਦੀ ਜਗ੍ਹਾ ‘ਤੇ ਆਪਣੇ ਗਿਰੋਹ ਦੇ ਮੈਬਰਾਂ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ ਸਬੰਧਤ ਮਾਨਯੋਗ ਅਦਾਲਤਾਂ ਤੋਂ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਰੇਨੂੰ ਕਾਂਤ ਗਿਰੋਹ ਦਾ ਪਰਦਾਫਾਸ ਕਰਕੇ ਰੇਨੂੰ ਕਾਂਤ ਪੁੱਤਰ ਮਲੂਕ ਦਾਸ ਵਾਸੀ ਪਟਿਆਲਾ ਇਨਕਲੇਵ ਸਨੌਰ, ਸਤਪਾਤ ਉਰਫ ਸੰਨੀ ਪੁੱਤਰ ਘਨਈਆਂ ਲਾਲ ਵਾਸੀ ਦਸਮੇਸ ਨਗਰ ਕੋਟਕਪੁਰਾ ਰੋਡ ਸ੍ਰੀ ਮੁਕਤਸਰ ਸਾਹਿਬ, ਗੁਰਦੀਪ ਸਿੰਘ ਉਰਫ ਰਵੀ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਦਿੱਤੂਪੁਰ ਜੱਟਾਂ ਪਟਿਆਲਾ, ਹਾਕਮ ਸਿੰਘ ਪੁੱਤਰ ਚਰਨ ਸਿੰਘ ਵਾਸੀ ਛੱਜੂਭੱਟ ਥਾਣਾ ਸਦਰ ਨਾਭਾ, ਕੁਲਵਿੰਦਰ ਸਿੰਘ ਉਰਫ ਰੋਹਿਤ ਪੁੱਤਰ ਨਿਰਮਲ ਸਿੰਘ ਵਾਸੀ ਮਹਾਵੀਰ ਕਲੋਨੀ ਭਵਾਨੀਗੜ੍ਹ, ਲਵਪ੍ਰੀਤ ਸਿੰਘ ਉਰਫ ਲਵੀ ਪੁੰਤਰ ਫ਼ੱਕਰ ਸਿੰਘ ਵਾਸੀ ਵਾਰਡ ਨੰਬਰ 9 ਭਵਾਨੀਗੜ੍ਹ, ਸੰਦੀਪ ਸਿੰਘ ਉਰਫ ਗੱਗੀ ਪੁੱਤਰ ਰਣਧੀਰ ਸਿੰਘ, ਧੀਰਾ ਸਿੰਘ ਪੁੱਤਰ ਲੀਲਾ ਸਿੰਘ ਅਤੇ ਜਗਦੀਪ ਸਿੰਘ ਉਰਫ ਦੀਪ ਪੁੱਤਰ ਰਣਧੀਰ ਸਿੰਘ ਸਾਰੇ ਵਾਸੀਅਨ ਬਾਬਾ ਸੰਗਤਸਰ ਨਗਰ ਭਵਾਨੀਗੜ੍ਹ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਐਸ ਐਸ ਪੀ ਨੇ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਦੇ ਕਬਜੇ ਵਿੱਚੋ 4 ਜਾਅਲੀ ਮੋਹਰਾਂ, 22 (ਫ਼ਰਦਾਂ, ਅਧਾਰ ਕਾਰਡ ਅਤੇ ਹੋਰ ਦਸਤਾਵੇਜ) ਅਤੇ ਜਾਅਲੀ ਦਸਤਾਵੇਜ ਤਿਆਰ ਕਰਨ ਲਈ ਇਕ ਟੈਬ ਸੈਮਸੰਗ ਸਮੇਤ ਮੈਮਰੀ ਕਾਰਡ ਅਤੇ ਆਈ 20 ਕਾਰ ਆਦਿ ਬਰਾਮਦ ਕਰਾਉਣ ਦੀ ਸਫਲਤਾ ਹਾਸਲ ਹੋਈ ਹੈ। ਘਟਨਾਂ ਦਾ ਵੇਰਵਾ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਸੀ.ਆਈ.ਏ ਪਟਿਆਲਾ ਨੂੰ ਮਿਤੀ 19 ਜੂਨ 2025 ਨੂੰ ਗੁਪਤ ਸੂਚਨਾਂ ਮਿਲੀ ਕਿ ਰੇਨੂੰ ਕਾਂਤ ਨੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਨਸ਼ਾ ਤਸਕਰਾਂ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਜੇਲਾਂ ਵਿੱਚ ਬੰਦ ਅਪਰਾਧੀਆਂ ਦੀਆਂ ਜ਼ਮਾਨਤਾਂ ਕਰਾਉਣ ਲਈ ਆਪਣੇ ਗਿਰੋਹ ਮੈਬਰਾਂ ਨਾਲ ਮਿਲਕੇ ਜਾਅਲੀ ਦਸਤਾਵੇਜ ਤਿਆਰ ਕਰਕੇ ਮਾਨਯੋਗ ਅਦਾਲਤਾਂ ਨੂੰ ਹਨੇਰੇ ਵਿੱਚ ਰੱਖਕੇ ਆਪਸੀ ਮਿਲੀਭੁਗਤ ਨਾਲ ਜਾਅਲੀ /ਫਰਜੀ ਜ਼ਮਾਨਤਾਂ ਕਰਾਉਦੇ ਹਨ। ਇਸ ਤਹਿਤ ਰੇਨੂੰ ਕਾਂਤ, ਸਤਪਾਲ ਉਰਫ ਸੰਨੀ, ਗੁਰਦੀਪ ਸਿੰਘ ਉਰਫ ਰਵੀ, ਹਾਕਮ ਸਿੰਘ, ਕੁਲਵਿੰਦਰ ਸਿੰਘ ੳਰਰਫ ਰੋਹਿਤ, ਸੰਦੀਪ ਸਿੰਘ ਉਰਫ ਗੱਗੀ, ਲਵਪ੍ਰੀਤ ਸਿੰਘ ਲਵੀ ਅਤੇ ਧੀਰਾ ਸਿੰਘ ਖਿਲਾਫ ਮੁਕੱਦਮਾ ਨੰਬਰ 77 ਮਿਤੀ 19.06.2025 ਅ/ਧ 318(4), 319(2),336(3),338,340(2),111,61(2) ਬੀ.ਐਨ.ਐਸ.ਥਾਣਾ ਲਾਹੋਰੀ ਗੇਟ ਦਰਜ ਕੀਤਾ ਗਿਆ ਹੈ। ਐਸ ਐਸ ਪੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਮਿਤੀ 20 ਜੂਨ 2025 ਨੂੰ ਰੇਨੂੰ ਕਾਂਤ, ਸਤਪਾਲ ਉਰਫ ਸੰਨੀ, ਗੁਰਦੀਪ ਸਿੰਘ ਉਰਫ ਰਵੀ, ਹਾਕਮ ਸਿੰਘ, ਕੁਲਵਿੰਦਰ ਸਿੰਘ ੳਰਰਫ ਰੋਹਿਤ ਨੂੰ ਨੇੜੇ ਬਾਰਾਦਰੀ ਨੇੜੇ ਲੇਬਰ ਕੋਰਟ ਤੋਂ ਗ੍ਰਿਫ਼ਤਾਰ ਗ੍ਰਿਫਤਾਰ ਕੀਤਾ ਗਿਆ ਅਤੇ ਸੰਦੀਪ ਸਿੰਘ ਉਰਫ ਗੱਗੀ, ਲਵਪ੍ਰੀਤ ਸਿੰਘ ਲਵੀ, ਧੀਰਾ ਸਿੰਘ ਅਤੇ ਜਗਦੀਪ ਸਿੰਘ ਉਰਫ ਦੀਪ ਨੂੰ ਮਿਤੀ 21 ਜੂਨ 2025 ਨੂੰ ਨੇੜੇ ਪੁਰਾਣਾ ਬੱਸ ਅੱਡਾ ਵਿਕਾਸ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ।
Patiala Police Arrests 9 People For Providing Fake Bails To Over 150 Drug Smugglers
