June 21, 2025

Punjab Speaks Team / Panjab
ਜਲੰਧਰ ਵਿੱਚ ਛੋਟੀ ਬਾਰਾਦਰੀ ਦੇ ਪਲਾਟ ਨੰਬਰ ਤਿੰਨ ਦੀ ਉਸਾਰੀ ਦੌਰਾਨ ਦੋ ਧਿਰਾਂ ਵਿੱਚ ਹੋਇਆ ਝਗੜਾ , ਜਿਸ 'ਚ ਪਲਾਟ ਨੰਬਰ ਤਿੰਨ ਦੇ ਮਾਲਕ ਹਰਪ੍ਰੀਤ ਸਿੰਘ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ, ਮਕਾਨ ਨੰਬਰ ਚਾਰ ਛੋਟੀ ਬਰਾਦਰੀ ਦੇ ਮਾਲਕ ਸਟੀਵਨ ਕਲੇਅਰ ਦੇ ਗੰਨਮੈਨ ਨੇ ਗੋਲੀ ਚਲਾਈ। ਹਰਪ੍ਰੀਤ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਹੁਣ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ ਪਲਾਟ ਨੰਬਰ ਤਿੰਨ ਵਿੱਚ ਉਸਾਰੀ ਰੁਕ ਗਈ ਹੈ। ਹਰਪ੍ਰੀਤ ਸਿੰਘ ਪਲਾਟ ਬਣਾਉਣ ਲਈ ਮਿੱਟੀ ਦੀ ਇੱਕ ਟਰਾਲੀ ਲੈ ਕੇ ਆਇਆ ਸੀ। ਜਦੋਂ ਪਲਾਟ ਵਿੱਚ ਮਿੱਟੀ ਪਾਉਣੀ ਸ਼ੁਰੂ ਹੋਈ ਤਾਂ ਮਿੱਟੀ ਨਾ ਸੁੱਟਣ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਬਹਿਸ ਹੋ ਗਈ। ਇਸ ਦੌਰਾਨ, ਗੰਨਮੈਨ ਨੇ ਆਪਣੇ ਸਰਕਾਰੀ ਹਥਿਆਰ ਤੋਂ ਗੋਲੀ ਚਲਾਈ, ਜਿਸ ਕਾਰਨ ਹਰਪ੍ਰੀਤ ਜ਼ਖਮੀ ਹੋ ਗਿਆ।
Fierce Fight Between Two Parties During House Construction Shots Fired One Injured
