June 21, 2025

Punjab Speaks Team / Panjab
ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਸੈਲਾ ਖ਼ੁਰਦ ਦੇ ਇੱਕ ਨੌਜਵਾਨ ਨੇ ਆਈਲੈਟਸ ਕੀਤੀ ਲੜਕੀ ਵਲੋਂ ਮੰਗਣੀ ਅਤੇ ਕੈਨੇਡਾ ਪਹੁੰਚਣ ਤੋਂ ਬਾਅਦ ਠੱਗੇ ਜਾਣ ਕਾਰਨ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲੜਕੀ ਅਤੇ ਉਸ ਦੇ ਛੇ ਪਰਿਵਾਰਕ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੈਲਾ ਕਲਾਂ ਨੇ ਥਾਣਾ ਮਾਿਹਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਤਿੰਨ ਲੜਕੇ ਹਨ ।
ਵੱਡੇ ਲੜਕੇ ਕਰਨਵੀਰ ਸਿੰਘ ਜਸੀ ਦੀ ਉਮਰ 23 ਸਾਲ ਦਸੀ ਗਈ, 16 ਮਈ 2022 ਨੂੰ ਥਾਣਾ ਬਟਾਲਾ ਗੁਰਦਾਸਪੁਰ ਦੇ ਰਹਿਣ ਵਾਲੀ ਨਵਜੋਤ ਕੌਰ ਦੇ ਨਾਲ ਵਿਆਹ ਕਰਵਾਇਆ ਗਿਆ । ਉਨ੍ਹਾਂ ਨੇ ਦੱਸਿਆ ਕਿ ਰਿਸ਼ਤੇ ਵਿਚ ਵਿਚੋਲਾ ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਨੇ ਕਰਵਾਇਆ ਸੀ। ਉਸ ਨੇ ਦੱਸਿਆ ਕਿ ਲੜਕੀ ਨਵਜੋਤ ਨੇ ਆਈਲੈਟਸ ਕੀਤੀ ਹੋਈ ਸੀ ਅਤੇ ਮੰਗਣੀ ਕਰਨ ਵੇਲੇ ਇਨ੍ਹਾਂ ਐਗਰੀਮੈਂਟ ਕੀਤਾ ਸੀ ਕਿ ਸਾਰਾ ਖਰਚਾ ਉਹ ਕਰਨਗੇ ਅਤੇ ਲੜਕੀ ਕਰਨਵੀਰ ਨੂੰ ਕੈਨੇਡਾ ਲੈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਗਣੀ ਤੋਂ ਬਾਅਦ ਉਨ੍ਹਾਂ ਕੈਨੇਡਾ ਭੇਜਣ ਲਈ ਲੜਕੀ ਦੇ ਪਿਤਾ ਬਲਵਿੰਦਰ ਕੌਰ ਅਤੇ ਲੜਕੀ ਦੇ ਭਰਾ ਦੇ ਖ਼ਾਤੇ ਵਿਚ 14 ਲੱਖ ਰੁਪਏ ਪਾਏ ਸਨ।
ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਸ ਦੇ ਰਿਸ਼ੇਤਦਾਰਾਂ ਨੇ ਸਾਢੇ ਛੇ ਲੱਖ ਰੁਪਏ ਹੋਰ ਪਾ ਦਿੱਤੇ।ਏਅਰ ਟਿਕਟ ਦੇ 1,22,000 ਰੁਪਏ ਵੀ ਉਨ੍ਹਾਂ ਦੇ ਵਲੋਂਖਰਚ ਕੀਤੇ ਗਏ ਅਤੇ 500 ਕੈਨੇਡੀਅਨ ਡਾਲਰ ਦੇ ਕੇ ਲੜਕੀ ਨਵਜੋਤ ਕੌਰ ਨੂੰ 2022 ਵਿਚ ਕੈਨੇਡਾ ਭੇਜ ਦਿੱਤਾ ਜਿਥੈ ਉਹ ਉਸ ਦੇ ਸਾਲੇ ਗੁਰਮੁਖ ਸਿੰਘ ਵਾਸੀ ਕੈਂਡੋਵਾਲ ਕੋਲ ਰਹੀ ਅਤੇ ਉਹ ਇੱਧਰੋਂ ਵੀ ਉਸ ਦਾ ਸਾਰਾ ਖ਼ਰਚਾ ਭੇਜਦੇ ਰਹੇ।
ਡੇਢ ਸਾਲ ਉੱਥੇ ਰਹਿਣ ਤੋਂ ਬਾਅਦ ਨਵਜਤੋ ਉਨ੍ਹਾਂ ਵਿਸ਼ਵਾਸ ਦਿਵਾਉਂਦੀ ਰਹੀ ਕਿ ਉਹ ਕਰਵਨਵੀਰ ਨੂੰ ਬੁਲਾ ਲਵੇਗੀ। ਉਸ ਨੇ ਦੱਸਿਆ ਕਿ ਉਹ ਪਹਿਲਾਂ ਆਪਣੇ ਭਰਾ ਨੂੰ ਬਾਅਦ ਵਿਚ ਕਰਨਵੀਰ ਨੂੰ ਬੁਲਾਵੇਗੀ। ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਵਾਕਫਕਾਰ ਤੋਂ ਪਤਾ ਲੱਗਾ ਕਿ ਕੈਨੇਡਾ ਵਿਚ ਨਵਜੋਤ ਦੇ ਕਿਸੇ ਨਾਲ ਗੱਲਬਾਤ ਹੈ ਜਿਸ ਤੋਂ ਬਾਅਦ ਉਨ੍ਹਾਂ ਰਿਸ਼ਤੇਦਾਰੀ ਵਿਚ ਗੱਲ ਕੀਤੀ ਤਾਂ ਨਵਜੋਤ ਦੇ ਪਰਿਵਾਰਕ ਮੈਂਬਰਾਂ ਨੇ ਪੈਸੇ ਮੋੜਨ ਦੀ ਗੱਲ ਕਹੀ ਅਤੇ ਬਾਅਦ ਵਿਚ 31 ਮਈ ਨੂੰ ਇਕਰਾਰ ਕਰਕੇ ਪੈਸੇ ਮੋੜਨ ਤੋਂ ਵੀ ਇੰਨਕਾਰ ਕਰ ਦਿੱਤਾ।
ਉਸ ਦੇ ਲੜਕੇ ਨੂੰ ਅਪਸ਼ਬਦ ਬੋਲੇ ਜਿਸ ਕਾਰਨ ਟੈਂਸ਼ਨ ਵਿਚ ਰਹਿਣ ਕਾਰਨ ਅਤੇ ਨਵਜੋਤ ਕੌਰ ਵਲੋਂ ਕੀਤੀ ਬੇਵਫਾਈ ਤੋਂ ਦੁਖ਼ੀ ਹੋ ਕੇ ਉਸ ਦੇ ਪੁੱਤਰ ਕਰਨਵੀਰ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੰਗੇਤਰ ਨਵਜੋਤ ਕੌਰ, ਉਸ ਦਾ ਭਰਾ ਪ੍ਰਭਜੋਤ ਸਿੰਘ, ਪਿਤਾ ਬਲਵਿੰਦਰ ਸਿੰਘ, ਉਸ ਦੀ ਪਤਨੀ ਰਾਜਵਿੰਦਰ ਕੌਰ, ਵਿਚੋਲਾ ਲਖਵਿੰਦਰ ਸਿੰਘ ਅਤੇ ਬੇਬੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
After Reaching Canada The Girl Ended A 4 Year Relationship The Boy Committed Suicide In Depression 6 People From The Girl S Family Have Been Named
