Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਬਿਹਾਰ ਦੇ ਬਕਸਰ ਚ ਗੰਗਾ ਪੁਲ ਦੀ ਰੇਲਿੰਗ ਤੋੜ ਕੇ ਨਦੀ 'ਚ ਡਿੱਗੀ ਸਕਾਰਪੀਓ, ਦੋ ਦੀ ਮੌਤ; ਬਾਕੀਆਂ ਦੀ ਭਾਲ ਜਾਰੀ
June 21, 2025
Scorpio-Falls-Into-River-After-B

Punjab Speaks Team / Panjab

ਬਿਹਾਰ ਦੇ ਬਕਸਰ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਜ਼ਿਲ੍ਹੇ ਦੇ ਪੁਰਾਣੇ ਗੰਗਾ ਪੁਲ ਤੋਂ ਇੱਕ ਸਕਾਰਪੀਓ ਨਦੀ ਵਿੱਚ ਡਿੱਗ ਗਈ। ਹੁਣ ਤੱਕ ਇਸ ਹਾਦਸੇ ਵਿੱਚ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਸਕਾਰਪੀਓ ਨੂੰ ਕਰੈਨ ਦੀ ਸਹਾਇਤਾ ਨਾਲ ਪਾਣੀ ਵਿੱਚੋਂ ਬਾਹਰ ਕਡਿਆ । ਮ੍ਰਿਤਕਾਂ ਦੀ ਪਛਾਣ ਅਰਜੁਨ ਉਰਫ਼ ਝਾਮੂ ਸਿੰਘ ਅਤੇ ਹਰਸ਼ ਕੁਮਾਰ ਵਜੋਂ ਹੋਈ ਹੈ। ਮਨੋਜ ਕੁਮਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਡੀ ਸ਼ੁੱਕਰਵਾਰ ਰਾਤ 8.30 ਵਜੇ ਪੁਲ ਦੀ ਰੇਲਿੰਗ ਤੋੜ ਕੇ ਨਦੀ ਵਿੱਚ ਜਾ ਗਈ।

ਇਸ 'ਤੇ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਅਰਜੁਨ ਉਰਫ਼ ਝਾਮੂ ਸਿੰਘ ਦੀ ਲਾਸ਼ ਸ਼ੁੱਕਰਵਾਰ ਰਾਤ ਲਗਪਗ 1 ਵਜੇ ਬਰਾਮਦ ਕੀਤੀ ਗਈ। ਹਰਸ਼ ਦੀ ਲਾਸ਼ ਅਤੇ ਗੱਡੀ ਨੂੰ ਸ਼ਨੀਵਾਰ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰ ਰੋਂਦੇ ਹੋਏ ਬੁਰੀ ਹਾਲਤ ਵਿੱਚ ਹਨ। ਪੁਲਿਸ ਨੇ ਕਿਹਾ ਕਿ ਸਕਾਰਪੀਓ ਦੇ ਦੋਵੇਂ ਏਅਰ ਬੈਗ ਖੁੱਲ੍ਹੇ ਸਨ। ਨਦੀ ਵਿੱਚ ਡਿੱਗਣ ਤੋਂ ਪਹਿਲਾਂ ਗੱਡੀ ਨੇ ਪੁਲ ਦੇ ਇੱਕ ਵੱਡੇ ਹਿੱਸੇ ਦੀ ਰੇਲਿੰਗ ਨੂੰ ਨੁਕਸਾਨ ਪਹੁੰਚਾਇਆ ਹੈ। ਇੱਥੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਮੌਕੇ 'ਤੇ ਇਕੱਠੇ ਹੋ ਗਏ।

Scorpio Falls Into River After Breaking Railing Of Ganga Bridge In Buxar Bihar Two Dead Search For Others Continues


Recommended News
Punjab Speaks ad image
Trending
Just Now